Homeਪੰਜਾਬੀ ਖਬਰਾਂਅਮਨ ਸਤਿਆਲ ਕਾਲੜਾ ਦੇ ਆਸਟ੍ਰੇਲੀਆ ਵਿਖੇ ਪਹਿਲੀ ਸਿੱਖ, ਪੰਜਾਬਣ ,ਕੌਸਲਰ ਬਣਨ...

ਅਮਨ ਸਤਿਆਲ ਕਾਲੜਾ ਦੇ ਆਸਟ੍ਰੇਲੀਆ ਵਿਖੇ ਪਹਿਲੀ ਸਿੱਖ, ਪੰਜਾਬਣ ,ਕੌਸਲਰ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ

ਅਮਨ ਸਤਿਆਲ ਕਾਲੜਾ ਦੇ ਆਸਟ੍ਰੇਲੀਆ ਵਿਖੇ  ਪਹਿਲੀ ਸਿੱਖ, ਪੰਜਾਬਣ ,ਕੌਸਲਰ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ

ਬਹਾਦਰਜੀਤ ਸਿੰਘ/  ਰੂਪਨਗਰ, 15 ਨਵੰਬਰ 2022

ਸ਼ਹਿਰ ਦੇ ਸਿਰਕੱਢ ਸਿਆਸੀ ਤੇ ਸਮਾਜਿਕ ਸਤਿਆਲ ਪਰਿਵਾਰ ਦੇ ਗ੍ਰਹਿ , 202 ਸਤਿਆਲ ਨਿਵਾਸ , ਗਿਆਨੀ ਜੈਲ ਸਿੰਘ ਨਗਰ ਵਿਖੇ ਖੁਸ਼ੀਆਂ ਦੀ ਲਹਿਰ ਹੈ। ਬੀਤੇ ਦਿਨੀਂ ਹੀ ਰੂਪਨਗਰ ਦੀ ਜੰਮਪਲ ਅਮਨ ਕੌਰ ਸਤਿਆਲ- ਕਾਲੜਾ ਨੇ ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੇ ਇਲਾਕੇ  ਵਾਕਰਵਿਲਾ ਵਿੱਚ  ਕੌਸਲਰ(ਐਮ ਸੀ)  ਬਣਨ ਦੀ ਸਫਲਤਾ ਹਾਸਲ ਕਰਕੇ ਦੱਖਣ ਆਸਟ੍ਰੇਲੀਆ ਵਿਖੇ ਪਹਿਲੀ ਭਾਰਤੀ, ਸਿੱਖ , ਪੰਜਾਬਣ ਕੌਸਲਰ  ਹੋਣ ਦਾ ਮਾਣ ਹਾਸਿਲ ਕੀਤਾ ਹੈ।

ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸਤਿਆਲ ਪਰਿਵਾਰ ਦੇ ਮਿੱਤਰ ਸਨੇਹੀ ਅਮਨ ਕੌਰ  ਕਾਲੜਾ ਦੇ ਪੇਕੇ ਘਰ ਵਿਖੇ ਉਹਨਾਂ ਦੇ ਵੱਡੇ ਭਰਾ ਆਮ ਆਦਮ ਪਾਰਟੀ ਦੇ ਸੂਬਾਈ ਆਗੂ, ਵਾਰਡ ਨੰਬਰ 21 ਤੋ ਕੌਸਲਰ  ਇੰਦਰਪਾਲ ਸਿੰਘ ਰਾਜੂ ਸਤਿਆਲ ਨੂੰ ਵਧਾਈਆਂ ਦੇਣ ਲਈ ਪਹੁੰਚ ਰਹੇ ਸਨ। ਸਤਿਆਲ ਨਿਵਾਸ ਵਿਖੇ ਪਹੁੰਚਣ ਵਾਲੇ ਸਮੂਹ ਮਿੱਤਰ ਸਨੇਹੀਆਂ ਦਾ ਤਰਨਜੀਤ ਕੌਰ ਸਤਿਆਲ ਵੱਲੋਂ ਗਰਮਜੋਸ਼ੀ ਨਾਲ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ।

ਰਾਜੂ ਸਤਿਆਲ ਨੇ ਦੱਸਿਆ ਕਿ ਉਹਨਾਂ ਦੀ ਭੈਣ ਆਸਟ੍ਰੇਲੀਆ ਦੇ ਸਫਲ ਕਾਰੋਬਾਰੀ ਐਸ ਪੀ ਸਿੰਘ ਕਾਲੜਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਉਪਰੰਤ ਪਿਛਲੇ ਪੰਦਰਾਂ ਸਾਲਾਂ ਤੋਂ ਐਡੀਲੇਡ ਆਸਟ੍ਰੇਲੀਆ ਵਿਖੇ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹਨ। ਅਮਨ ਕੌਰ ਐਮ ਐਸ ਸੀ (ਆਈ ਟੀ) ਦੀ ਉੱਚ ਯੋਗਤਾ ਰੱਖਦੇ ਹੋਣ ਦੇ ਨਾਲ ਨਾਲ ਐਡੀਲੇਡ ਵਿਖੇ ਜਸਟਿਸ ਆਫ ਪੀਸ ਐਵਾਰਡ ਜਿੱਤਕੇ 36 ਵਿਭਾਗਾਂ ਦੀ ਸੇਵਾ ਕਰਨ ਦਾ ਮਾਣ ਵੀ ਹਾਸਿਲ ਕਰ ਚੁੱਕੇ ਹਨ। ਸ਼ਹਿਰ ਦੀ ਜੰਮਪਲ ਇਸ ਨੌਜਵਾਨ ਪੰਜਾਬਣ ਤੋਂ ਭਵਿੱਖ ਅੰਦਰ ਆਸਟ੍ਰੇਲੀਆ ਵਿਖੇ ਸਿਆਸਤ ਦੇ ਖੇਤਰ ਵਿੱਚ ਹੋਰ ਵੱਡੀਆਂ ਪੁਲਾਘਾਂ ਪੁੱਟਣ ਦੀਆਂ ਪ੍ਰਬਲ ਸੰਭਾਵਨਾਵਾਂ ਹਨ।

ਅਮਨ ਸਤਿਆਲ ਕਾਲੜਾ ਦੇ ਆਸਟ੍ਰੇਲੀਆ ਵਿਖੇ  ਪਹਿਲੀ ਸਿੱਖ, ਪੰਜਾਬਣ ,ਕੌਸਲਰ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ

ਇਸਤੋਂ ਇਲਾਵਾ ਉਹਨਾਂ ਨੂੰ 2015 ਵਿੱਚ ਸ੍ਰੀਮਤੀ ਐਡੀਲੇਡ ਦਾ ਐਵਾਰਡ ਵੀ ਹਾਸਿਲ ਹੋਇਆ ਸੀ। ਜ਼ਿਕਰਯੋਗ ਹੈ ਕਿ ਅਮਨ ਕੌਰ ਨੂੰ ਸਮਾਜਸੇਵਾ ਤੇ ਸਕਾਰਾਤਮਕ ਸਿਆਸਤ ਦੀ ਗੁੜਤੀ ਆਪਣੇ ਪਿਤਾ ਸਮਾਜਸੇਵੀ ਤੇ ਨਗਰ ਕੌਸ਼ਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਤੋਂ ਵਿਰਸੇ ਵਿੱਚ ਹੀ ਮਿਲੀ ਹੈ। ਅਮਨ ਕੌਰ ਦੇ ਵੱਡੇ ਭਰਾ ਇੰਦਰਪਾਲ ਸਿੰਘ ਰਾਜੂ ਸਤਿਆਲ ਵੀ ਰੂਪਨਗਰ ਸ਼ਹਿਰ ਦੀ ਪ੍ਰਮੁੱਖ ਕਲੋਨੀ ਗਿਆਨੀ ਜ਼ੈਲ ਸਿੰਘ ਨਗਰ ਦੇ ਵਾਰਡ ਨੰਬਰ 21 ਤੋਂ ਕੌਸਲਰ ਹੋਣ ਦੇ ਨਾਲ ਨਾਲ ਕਲੋਨੀ ਦੀ ਵੈਲਫੇਅਰ ਐਸੋਸੀਏਸ਼ਨ ਤੇ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਵੀ ਪ੍ਰਧਾਨ ਹਨ।

ਅਮਨ ਕੌਰ ਦੇ ਦੂਸਰੇ ਵੱਡੇ ਭਰਾ ਸਤਿੰਦਰ ਸਿੰਘ ਬਬਲੂ ਸਤਿਆਲ ਇੰਗਲੈਂਡ ਤੇ ਕੈਨੇਡਾ ਵਿਖੇ ਸਫਲ ਕਾਰੋਬਾਰੀ ਹਨ। ਇਹ ਸਤਿਆਲ ਪਰਿਵਾਰ ਦੇ ਮਿਲਾਪੜੇ ਸੁਭਾਅ ਦੀ ਮੂੰਹ ਬੋਲਦੀ ਤਸਵੀਰ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ,ਜੋ ਕਿ ਸਤਿਆਲ ਪਰਿਵਾਰ ਦੇ ਪਰਿਵਾਰਕ ਮਿੱਤਰ ਹਨ,ਅਕਸਰ ਸਤਿਆਲ ਪਰਿਵਾਰ ਦੀ ਸਮਾਜਿਕ ਸੇਧਾਂ ਵਾਲੀ ਛੱਬੀ ਦਾ ਜ਼ਿਕਰ ਆਪਣੀਆਂ ਸਟੇਜਾਂ ਤੇ ਆਮ ਕਰਦੇ ਹਨ। ਅਮਨ ਕੌਰ ਦੇ ਪਤੀ ਸੁਰਿੰਦਰਪਾਲ ਸਿੰਘ ਕਾਲੜਾ ਵੀ ਆਸਟ੍ਰੇਲੀਆ ਵਿਖੇ ਸਫਲ ਕਾਰੋਬਾਰੀ ਤੇ ਸਮਾਜ ਸੇਵੀ ਸਖਸ਼ੀਅਤ ਹਨ।

ਅੱਜ ਖੁਸ਼ੀ ਦੇ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਗੁਰਪ੍ਰੀਤ ਸਿੰਘ ਹੀਰਾ, ਅਨੂਪ ਸਿੰਘ ਕੰਗ, ਪ੍ਰੋਫੈਸਰ ਬੀ ਐਸ ਸਤਿਆਲ, ਗੁਰਬਚਨ ਸਿੰਘ ਸਤਿਆਲ, ਅਸ਼ਵਨੀ ਸ਼ਰਮਾ, ਗੁਰਵਿੰਦਰ ਸਿੰਘ ਜੱਗੀ, ਡਾਕਟਰ ਗੁਰਵਿੰਦਰ ਸਿੰਘ ਟੋਨੀ, ਇੰਦਰਪਾਲ ਸਿੰਘ ਸਪੇਅਰ ਪਾਰਟਸ ਵਾਲੇ, ਪਰਵਿੰਦਰ ਸਿੰਘ ਵਿੱਕੀ  ਸੈਣੀ, ਸਰਬਜੀਤ ਸਿੰਘ ਰੀਗਲ ਬੂਟ ਹਾਊਸ, ਅਮਨਜੋਤ ਸਿੰਘ ਬਾਵਾ, ਮਨਜੀਤ ਸਿੰਘ ਬੰਟੀ, ਗੁਰਿੰਦਰ ਕੌਰ, ਮਨਜੀਤ ਕੌਰ, ਸਰਵਪਾਲ ਸਿੰਘ ਬੌਬੀ, ਨਿੱਕੂ ਸਤਿਆਲ, ਐਸ.ਕੇ. ਵਾਲੀਆ, ਓਮ ਪਲਾਨੀ ਜੀ, ਸਤਨਾਮ ਸਿੰਘ ਸੱਤੀ, ਸਰਬਜੀਤ ਸਿੰਘ ਕਾਕਾ, ਲੱਕੀ ਸੁੰਦਰ ਸਰਵਿਸ ਸਟੇਸ਼ਨ,ਸਾਹਿਲ ਵਰਮਾ, ਨੀਰਜ ਐਡਵੋਕੇਟ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ।

 

LATEST ARTICLES

Most Popular

Google Play Store