Homeਪੰਜਾਬੀ ਖਬਰਾਂਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ...

ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ

ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ

ਬਠਿੰਡਾ/ 21 ਮਈ, 2023

https://www.ieindia.org/webui/IEI-Network.aspxਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ “ਵਾਇਰਲੈੱਸ ਸੰਚਾਰ ਅਤੇ ਐਂਟੀਨਾ ਵਿੱਚ ਤਰੱਕੀ” ਵਿਸੇ ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ । ਇਸ ਦੌਰਾਨ ਵੱਖ ਵੱਖ ਵਿਭਾਗਾਂ ਅਤੇ ਸੰਸਥਾਵਾਂ ਤੋਂ ਇੰਜਨੀਅਰਜ਼ ਦੁਆਰਾ ਭਾਗ ਲਿਆ ਗਿਆ ।

ਇਸ ਮੌਕੇ ਪ੍ਰੋ.(ਡਾ.) ਬੀ.ਆਰ. ਗੁਰਜਰ, ਡਾਇਰੈਕਟਰ, ਐਨ.ਆਈ.ਟੀ.ਟੀ.ਟੀ.ਆਰ. ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਭਾਗ ਲਿਆ।ਇਸ ਪ੍ਰੋਗਰਾਮ ਦੌਰਾਨ ਡਾ.ਸਵੀਨਾ ਬਾਂਸਲ ਸਾਬਕਾ ਡੀਨ ਯੋਜਨਾ ਅਤੇ ਵਿਕਾਸ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਡਾ. ਆਰ. ਕੇ. ਬਾਂਸਲ ਡਾਇਰੈਕਟਰ ਪੀ.ਆਈ.ਟੀ ਨੰਦਗਡ਼੍ਹ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ । ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸਿਵੀਆ ਨੇ ਭਾਗ ਲੈਣ ਵਾਲੇ ਸਾਰੇ ਹੀ ਭਾਗੀਦਾਰਾਂ ਨੂੰ ਜੀ ਆਇਆਂ ਆਖਿਆ ਅਤੇ ਇਸ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਵਿਸੇ “ਵਾਇਰਲੈੱਸ ਸੰਚਾਰ ਅਤੇ ਐਂਟੀਨਾ ਵਿੱਚ ਤਰੱਕੀ” ਉੱਤੇ ਵਿਸਥਾਰ ਰੂ੫ ਵਿੱਚ ਚਾਨਣਾ ਪਾਇਆ ।

ਇਸ ਦੌਰਾਨ ਡਾ. ਮਨਪ੍ਰੀਤ ਕੌਰ ਸਹਾਇਕ ਪ੍ਰੋਫੈਸਰ, ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਅਤੇ ਡਾ. ਜਗਤਾਰ ਸਿੰਘ ਚੇਅਰਮੈਨ ਬਠਿੰਡਾ ਲੋਕਲ ਸੈਂਟਰ ਦੁਆਰਾ ਕ੍ਰਮਵਾਰ “ਇਲੈਕਟਰੋਮੈਗਨੈਟਿਕ ਰੇਡੀਏਸ਼ਨ ਅਤੇ ਇਸਦੇ ਪ੍ਰਭਾਵ” ਅਤੇ “ਪਹਿਣਨ ਯੋਗ ਹਾਈਬ੍ਰਿਡ ਫ੍ਰੈਕਟਲ ਐਂਟੀਨਾ ਦਾ ਡਿਜ਼ਾਈਨ” ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਿੱਤੇ ਗਏ । ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਬੀ.ਟੈੱਕ,ਐਮ. ਟੈਕ. ਅਤੇ ਪੀ. ਐਚ. ਡੀ. ਰਿਸਰਚ ਸਕਾਲਰਜ ਨੇ ਰਿਸਰਚ ਪੇਪਰ ਪੇਸ਼ ਕੀਤੇ ਅਤੇ ਤਕਨੀਕੀ ਸੈਸ਼ਨ ਕਰਵਾਏ ਗਏ ।ਇਹਨਾਂ ਸੈਸ਼ਨਾ ਦੀ ਪ੍ਰਧਾਨਗੀ ਡਾ: ਰਾਮ ਕ੍ਰਿਸ਼ਨ ਸਹਾਇਕ ਪ੍ਰੋਫੈਸਰ, ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਅਤੇ ਡਾ ਸੁਖਵਿੰਦਰ ਸਿੰਘ ਸਹਾਇਕ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਦੁਆਰਾ ਕੀਤੀ ਗਈ। ਖੋਜ ਪੱਤਰ ਪੇਸ਼ ਕਰਨ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਦੇ ਕੇ ਨਵਾਜਿਆ ਗਿਆ ।

ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੁਆਰਾ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ

ਸਾਰੇ ਪ੍ਰੋਗਰਾਮ ਦਾ ਸੰਚਾਲਨ ਡਾ. ਅਮਨਦੀਪ ਕੌਰ ਸਰਾਓ ਸਹਾਇਕ ਪ੍ਰੋਫ਼ੈਸਰ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਤਲਵੰਡੀ ਸਾਬੋ ਦੁਆਰਾ ਕੀਤਾ ਗਿਆ। ਆਖਰ ਵਿੱਚ ਇਸ ਪ੍ਰੋਗਰਾਮ ਦੀ ਸਮਾਪਤੀ ਡਾ.ਹਰਸਿਮਰਨ ਸਿੰਘ ਆਨਰੇਰੀ ਜੁਆਇੰਟ ਸਕੱਤਰ ਆਈ.ਈ. ਆਈ ਲੋਕਲ ਸੈਂਟਰ ਬਠਿੰਡਾ ਦੁਆਰਾ ਧੰਨਵਾਦੀ ਸ਼ਬਦ ਕਹਿੰਦੇ ਹੋਏ ਕੀਤੀ ਗਈ।

 

LATEST ARTICLES

Most Popular

Google Play Store