ਕੋਵਿਡ ਕੇਸਾਂ ਦੀ ਬਰੀਕੀ ਨਾਲ ਭਾਲ ਜਾਰੀ; 73 ਸੈਂਪਲਾ ਦੀ ਰਿਪੋਰਟ ਆਈ ਨੇਗੈਟਿਵ: ਪਟਿਆਲਾ ਸਿਵਲ ਸਰਜਨ

238

ਕੋਵਿਡ ਕੇਸਾਂ ਦੀ ਬਰੀਕੀ ਨਾਲ ਭਾਲ ਜਾਰੀ; 73 ਸੈਂਪਲਾ ਦੀ ਰਿਪੋਰਟ ਆਈ ਨੇਗੈਟਿਵ: ਪਟਿਆਲਾ ਸਿਵਲ ਸਰਜਨ

ਪਟਿਆਲਾ 28 ਅਪਰੈਲ (                     )

73 ਸੈਂਪਲਾ ਦੀ ਰਿਪੋਰਟ ਕੋਵਿਡ ਨੇਗੈਟਿਵ ਆਈ ਹੈ ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਜਿਲੇ ਦੇ ਫਲੂ ਕਾਰਨਰਾ ਵਿਚ ਕੋਵਿਡ ਜਾਂਚ ਲਈ ਲਏ 83 ਸੈਂਪਲਾ ਵਿਚਂੌ 73 ਸੈਂਪਲਾ ਦੀ ਰਿਪੋਰਟ ਕੋਵਿਡ ਨੇਗੈਟਿਵ ਆਈ ਹੈ ਅਤੇ ਬਾਕੀ ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਦਸਿਆਂ ਕਿ ਅੱਜ ਵੀ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾ ਵਿਚ ਬਣਾਏ ਫਲ਼ੁ ਕਾਰਨਰਾ ਤੋਂ 56 ਸੈਂਪਲ ਕਰੋਨਾ ਜਾਂਚ ਲਈ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਜਿਲੇ ਵਿਚ ਕੋਵਿਡ ਕੇਸਾ ਦੀ ਬਰੀਕੀ ਨਾਲ ਭਾਲ ਕਰਨ ਲਈ ਫਲੁ ਕਾਰਨਰ ਤੇਂ ਆਉਣ ਵਾਲੇ ਹਰ ਸ਼ਕੀ ਮਰੀਜ ਦਾ ਕੋਵਿਡ ਜਾਂਚ ਲਈ ਸੈਂਪਲ ਲਿਆ ਜਾ ਰਿਹਾ ਹੈੇ ਤਾਂ ਜੋ ਕੋਈ ਵੀ ਕਰੋਨਾ ਦਾ ਮਰੀਜ ਛੁੱਪਿਆ ਨਾ ਰਹੇ।

ਉਹਨਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿਚ ਫਲੂ ਕਾਰਨਰਾ ਤੇਂ 184 ਕੋਵਿਡ ਜਾਂਚ ਲਈ ਸੈਂਪਲ ਲਏ ਜਾ ਚੁੱਕੇ ਹਨ।ਉਹਨਾਂ ਦੱਸਿਆ ਕਿ ਜਿੰਨੇ ਵੀ ਕੋਵਿਡ ਪੋਜਟਿਵ ਕੇਸ ਰਾਜਿੰਦਰਾ ਹਸਪਤਾਲ ਦੇੇ ਆਈਸੋਲੇਸ਼ਨ ਵਾਰਡ ਵਿਚ ਦਾਖਲ਼ ਹਨ, ਸਭ ਠੀਕ ਠਾਕ ਹਨ ਅਤੇ ਆਈ.ਸੀ.ਐਮ. ਆਰ. ਦੀਆਂ ਗਾਈਡਲਾਈਨਜ ਅਨੁਸਾਰ ਚੋਦਾ ਦਿਨਾਂ ਦਾ ਸਮਾਂ ਪੂਰਾ ਹੋਣ ਤੇਂ ਜਿਹਨਾਂ ਮਰੀਜਾ ਦੀਆਂ 2-2 ਰਿਪੋਰਟਾ ਕੋਵਿਡ ਨੈਗੇਟਿਵ ਆਉਣਗੀਆਂ ਉਹਨਾਂ ਨੂੰ ਹਸਪਤਾਲ ਵਿਚੋ ਛੁੱਟੀ ਦੇ ਦਿਤੀ ਜਾਵੇਗੀ।

ਡਾ. ਮਲਹੋਤਰਾ ਨੇ ਦੱਸਿਆਂ ਕਿ  ਰਾਜਪੁਰੇ ਦੇ ਲੋਕਾਂ ਦੀ ਸਕਰੀਨਿੰਗ ਦਾ 90 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਹਜੂਰ ਸਾਹਿਬ ਨੰਦੇੜ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆ ਨੰ ਪੰਜਾਬ ਸਰਕਾਰ  ਦੀਆਂ ਹਦਾਇਤਾ ਅਨੁਸਾਰ ਇਤਿਆਤਨ ਤੋਰ ਤੇਂ ਇਕਾਂਤਵਾਸ ਲਈ ਬਣਾਈਆਂ ਗਈਆ ਸੰਸਥਾਂਵਾ ਵਿਚ ਰੱਖਿਆ ਜਾਵੇਗਾ, ਜਿਥੋ ਉਹਨਾਂ ਦੇ ਕੋਵਿਡ ਟੈਸਟ ਲੈਣ ਉਪਰੰਤ ਉਹਨਾਂ ਦੇ ਆਏ ਨਤੀਜਿਆ ਅਨੁਸਾਰ ਘਰ ਭੇਜਿਆ ਜਾਵੇਗਾ।ਇਸੇ ਤਰਾਂ ਹੋਰ ਰਾਜਾਂ ਤੋਂ ਵੀ ਆਉਣ ਵਾਲੇ ਵਸਨੀਕਾ ਅਤੇ  ਯਾਤਰੀਆਂ ਨੂੰ ਪੰਜਾਬ ਦੇ ਐਂਟਰੀ ਪੁਆਇੰਟ ਤੇ ਹੀ ਸਕਰੀਨਿੰਗ ਕਰਕੇ ਘਰਾਂ ਵਿਚ 14 ਦਿਨਾਂ ਲਈ ਹੋਮ ਕੁਆਰਨਟੀਨ ਕੀਤਾ ਜਾ ਰਿਹਾ ਹੈ।

ਕੋਵਿਡ ਕੇਸਾਂ ਦੀ ਬਰੀਕੀ ਨਾਲ ਭਾਲ ਜਾਰੀ; 73 ਸੈਂਪਲਾ ਦੀ ਰਿਪੋਰਟ ਆਈ ਨੇਗੈਟਿਵ: ਪਟਿਆਲਾ ਸਿਵਲ ਸਰਜਨ

ਉਹਨਾਂ ਦੱਸਿਆਂ ਕਿ ਆਉਣ ਵਾਲੇ ਸਮੇਂ ਵਿਚ ਜਿਲੇ ਵਿਚ ਸੈਂਪਲਿੰਗ ਦਾ ਕੰਮ ਸੁਚਾਰੁ ਢੰਗ ਨਾਲ ਚਲਾਉਣ ਲਈ ਕੋਵਿਡ ਟੈਸਟ ਲਈ ਆਰ.ਟੀ. ਪੀ.ਸੀ.ਆਰ. ਸੈਪਲ ਲੈਣ ਲਈ ਹੋਰ ਟੀਮਾ ਦਾ ਗਠਨ ਕੀਤਾ ਗਿਆ,ਜਿਹਨਾਂ ਨੂੰ ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਹੋਰ ਮਾਹਰਾ ਵੱਲੋ ਸੈਂਪਲ ਲੈਣ ਲਈ ਟਰੇਨਿੰਗ ਦਿਤੀ ਗਈ।ਜਿਲੇ ਵਿਚ  ਕੋਵਿਡ ਕੇਸਾ ਦੀ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਲਈ ਲਏ ਗਏ 690 ਸੈਂਪਲਾਂ ਵਿੱਚੋਂ 61 ਕੋਵਿਡ ਪੌਜਟਿਵ,563 ਨੈਗਟਿਵ ਅਤੇ 66 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨਾਂ ਦੱਸਿਆ ਕਿ ਹੁਣ ਤੱਕ 2 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ।