ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2022 ਮੁਕਾਬਲਿਆ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਇੱਕ ਟੀਮ ਪੁਰਸ਼ ਅਤੇ ਮਹਿਲਾ ਵਰਗ ਦੀ ਉਵਰਆਲ ਚੈਂਪੀਅਨ

236

ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2022 ਮੁਕਾਬਲਿਆ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਇੱਕ ਟੀਮ ਪੁਰਸ਼ ਅਤੇ ਮਹਿਲਾ ਵਰਗ ਦੀ ਉਵਰਆਲ ਚੈਂਪੀਅਨ

ਪਟਿਆਲਾ /4 ਜੂਨ, 2023

ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2022 ਮੁਕਾਬਲਿਆ ਵਿੱਚ ਆਪਣੀ ਜੇਤੂ ਮੁਹਿੰਮ ਜ਼ਾਰੀ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ੀ ਟੀਮ ਨੇ ਪੁਰਸ਼ ਅਤੇ ਮਹਿਲਾ ਵਰਗ ਵਿੱਚ ਉਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਯੂਨਿਵਰਸਿਟੀ ਟੀਮਾਂ/ਖ਼ਿਡਾਰੀਆਂ ਨੇ 2 ਗੋਲਡ ਪੁਰਸ਼ (ਅਮਨ ਸੈਣੀ, ਸੰਗਮਪ੍ਰੀਤ ਸਿੰਘ, ਵਿਕਾਸ ਰਾਜਨ ਤੇ ਏਕਲਵਯ ਅਹਲਾਵਤ) ਅਤੇ ਮਹਿਲਾ (ਅਵਨੀਤ ਕੌਰ, ਜਸਵੀਰ ਕੌਰ, ਅਕਸ਼ਿਤਾ ਤੇ ਆਂਚਲ ਰਾਏ) ਕੰਪਾਉਂਡ ਵਰਗ ਵਿੱਚ ਅਤੇ 1 ਸਿਲਵਰ (ਅਮਨ ਸੈਣੀ) ਤੇ 1 ਬ੍ਰੋਨਜ਼ ਮੈਡਲ (ਅਕਸ਼ੀਤਾ) ਵਿਅਕਤੀਗਤ ਪ੍ਰਾਪਤ ਕੀਤੇ ਜਦੋਂਕਿ ਰਿਕਰਵ ਈਵੈਂਟ ਵਿੱਚ 1 ਟੀਮ (ਪਵਨ, ਰੋਬਿਨ, ਮਨਪ੍ਰੀਤ ਸਿੰਘ ਤੇ ਰਵੀ) ਅਤੇ 1 ਵਿਅਕਤੀਗਤ ਸਿਲਵਰ ਮੈਡਲ (ਪਵਨ) ਪ੍ਰਾਪਤ ਕੀਤੇ।

ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2022 ਮੁਕਾਬਲਿਆ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਇੱਕ ਟੀਮ ਪੁਰਸ਼ ਅਤੇ ਮਹਿਲਾ ਵਰਗ ਦੀ ਉਵਰਆਲ ਚੈਂਪੀਅਨ

ਇਸ ਤੋਂ ਇਲਾਵਾ ਅੱਜ ਤੱਕ ਹੋਏ ਹੋਰ ਮੁਕਾਬਲਿਆ ਵਿੱਚ ਯੂਨਿਵਰਸਿਟੀ ਸ਼ੂਟਿੰਗ ਦੀ ਸਕੀਟ ਮਿਕਸ ਟੀਮ ਨੇ ਸਿਲਵਰ ਤੇ ਏਅਰ ਪਿਸਟਲ ਮਿਕਸ ਟੀਮ ਨੇ ਬਰੋਨਜ਼ ਮੈਡਲ ਜਿੱਤਿਆ। ਅਥਲੈਟਿਕਸ ਦੇ 4*400ਮੀਟਰ ਰਿਲੇਅ ਦੌੜ ਮੁਕਾਬਲਿਆ ਵਿੱਚ ਯੂਨਿਵਰਸਿਟੀ ਟੀਮ ਨੇ ਸਿਲਵਰ ਅਤੇ ਵਿਅਕਤੀਗਤ 200ਮੀਟਰ ਦੌੜ ਵਿਚ ਸਿਲਵਰ ਮੈਡਲ ਜਿੱਤਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਫੁੱਟਬਾਲ ਪੁਰਸ਼ ਟੀਮ ਨੇ ਵੀ ਉਪਜੇਤੁ ਬਣਨ ਵਿਚ ਸਫਲਤਾ ਹਾਸਲ ਕੀਤੀ।