ਡਾ. ਦਮਨਜੀਤ ਸੰਧੂ ਨੂੰ ਨੈਸ਼ਨਲ ਕਮਿਸ਼ਨ ਫੌਰ ਵੁਮੈਨ ਵੱਲੋਂ ਮਾਨਸਿਕ ਸਿਹਤ ਸੰਬੰਧੀ ਖੋਜ ਪੈਨਲ ਵਿਚ ਮਾਹਿਰ ਵਜੋਂ ਨਿਯੁਕਤ ਕੀਤਾ

199

ਡਾ. ਦਮਨਜੀਤ ਸੰਧੂ ਨੂੰ ਨੈਸ਼ਨਲ ਕਮਿਸ਼ਨ ਫੌਰ ਵੁਮੈਨ ਵੱਲੋਂ ਮਾਨਸਿਕ ਸਿਹਤ ਸੰਬੰਧੀ ਖੋਜ ਪੈਨਲ ਵਿਚ ਮਾਹਿਰ ਵਜੋਂ ਨਿਯੁਕਤ ਕੀਤਾ

ਕੰਵਰ ਇੰਦਰ ਸਿੰਘ/ ਜੂਨ, 29,2020 / ਚੰਡੀਗੜ੍ਹ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੀ ਅਧਿਆਪਕਾ ਡਾ. ਦਮਨਜੀਤ ਸੰਧੂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਔਰਤਾਂ ਲਈ ਰਾਸ਼ਟਰੀ ਕਮਿਸ਼ਨ (ਨੈਸ਼ਨਲ ਕਮਿਸ਼ਨ ਫੌਰ ਵੁਮੈਨ), ਨਵੀਂ ਦਿੱਲੀ ਵੱਲੋਂ ਮਾਨਸਿਕ ਸਿਹਤ ਸੰਬੰਧੀ ਖੋਜ ਕਰਨ ਹਿਤ ਸਥਾਪਿਤ ਕੀਤੇ ਗਏ ਇਕ ਚਾਰ ਮੈਂਬਰੀ ਪੈਨਲ ਵਿਚ ਮਾਹਿਰ ਵਜੋਂ ਨਿਯੁਕਤ ਕੀਤਾ ਗਿਆ ਹੈ। ਜਿ਼ਕਰਯੋਗ ਹੈ ਕਿ ਇਸ ਪੈਨਲ ਰਾਹੀਂ ਕਮਿਸ਼ਨ ਵੱਲੋਂ ਦੇਸ ਭਰ ਦੀਆਂ ਉਹਨਾਂ ਯੂਨੀਵਰਸਿਟੀਆਂ ਅਤੇ ਕਾਲਜ, ਜਿਨ੍ਹਾਂ ਨੂੰ ਨੈਕ ਵੱਲੋਂ ਏ-ਪਲੱਸ, ਏ, ਅਤੇ ਬੀ ਦਾ ਦਰਜ਼ਾ ਹਾਸਿਲ ਹੋਵੇ, ਤੋਂ ਔਰਤਾਂ ਦੀ ਮਾਨਸਿਕ ਸਿਹਤ ਸੰਬੰਧੀ ਖੋਜ ਕਰਵਾਈ ਜਾਣੀ ਹੈ।

ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਪੱਧਰ ਦੇ ਇਸ ਅਦਾਰੇ ਵੱਲੋਂ ਸਾਡੀ ਇਕ ਅਧਿਆਪਕਾ ਨੂੰ ਮਾਹਿਰਾਂ ਦੇ ਚਾਰ ਮੈਂਬਰੀ ਪੈਨਲ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਆਪਕ ਦੀ ਅਜਿਹੇ ਵੱਕਾਰੀ ਕਾਰਜ ਲਈ ਚੋਣ ਹੋਣਾ ਸੰਬੰਧਤ ਅਧਿਆਪਕ ਦੀ ਪ੍ਰਤਿਭਾ ਦੇ ਨਾਲ ਨਾਲ ਉਸ ਦੇ ਅਦਾਰੇ ਦੀ ਗੁਣਵੱਤਾ ਉੱਪਰ ਵੀ ਇਕ ਤਰ੍ਹਾਂ ਦੀ ਮੋਹਰ ਹੁੰਦੀ ਹੈ।

ਡਾ. ਦਮਨਜੀਤ ਸੰਧੂ ਨੂੰ ਨੈਸ਼ਨਲ ਕਮਿਸ਼ਨ ਫੌਰ ਵੁਮੈਨ ਵੱਲੋਂ ਮਾਨਸਿਕ ਸਿਹਤ ਸੰਬੰਧੀ ਖੋਜ ਪੈਨਲ ਵਿਚ ਮਾਹਿਰ ਵਜੋਂ ਨਿਯੁਕਤ ਕੀਤਾ

ਆਪਣੀ ਇਸ ਚੋਣ ਸੰਬੰਧੀ ਡਾ. ਦਮਨਜੀਤ ਸੰਧੂ ਵੱਲੋਂ ਦੱਸਿਆ ਗਿਆ ਕਿ ਔਰਤਾਂ ਵਿਚ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਮਰਦਾਂ ਦੇ ਮੁਕਾਬਲੇ ਵਧੇਰੇ ਵੇਖਣ ਨੂੰ ਮਿਲਦੀਆਂ ਹਨ। ਹੁਣ ਜਦੋਂ ਕੋਵਿਡ-19 ਦਾ ਸੰਕਟਮਈ ਦੌਰ ਚੱਲ ਰਿਹਾ ਹੈ ਤਾਂ ਇਹ ਸਮੱਸਿਆਵਾਂ ਹੋਰ ਵੀ ਵਧ ਗਈਆਂ ਹਨ। ਕਮਿਸ਼ਨ ਵੱਲੋਂ ਇਨ੍ਹਾਂ ਸਮੱਸਿਆਵਾਂ ਦੇ ਕਾਰਨਾਂ ਅਤੇ ਹੱਲ ਸੰਬੰਧੀ ਦੇਸ ਭਰ ਵਿਚਲੇ ਮਾਹਿਰਾਂ ਨੂੰ ਖੋਜ ਪ੍ਰਾਜੈਕਟ ਸੌਂਪੇ ਜਾਣੇ ਹਨ। ਅਜਿਹੇ ਖੋਜ ਪ੍ਰਾਜੈਕਟਾਂ ਲਈ ਕਮਿਸ਼ਨ ਵੱਲੋਂ 13 ਲੱਖ ਰੁਪਏ ਤੋਂ 19 ਲੱਖ ਰੁਪਏ ਤਕ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਮਾਹਿਰਾਂ ਦਾ ਇਹ ਪੈਨਲ ਅਜਿਹੇ ਪ੍ਰਾਜੈਕਟਾਂ ਦੀ ਚੋਣ ਵਿਚ ਅਹਿਮ ਭੂਮਿਕਾ ਨਿਭਾਏਗਾ। ਅਜਿਹੇ ਸਰਵੇਖਣਾਂ ਦੇ ਨਤੀਜਿਅਾਂ ੳੁਪਰੰਤ ਭਾਰਤ ਸਰਕਾਰ ਲੲੀ ੲਿਕ ਰਿਪੋਰਟ ਤਿਅਾਰ ਕੀਤੀ ਜਾਵੇਗੀ।

ਇਸ ਪੈਨਲ ਵਿਚ ਉਨ੍ਹਾਂ ਤੋਂ ਇਲਾਵਾ ਪੀ.ਜੀ.ਅਾੲੀ.ਅੈਮ.ਅਾਰ. ਤੋਂ ਡਾ.ਦੇਬਾਸ਼ਿਸ ਬਸੂ, ੲੇਮਜ਼ ਤੋਂ ਡਾ. ਰਾਜੇਸ਼ ਸਾਗਰ ਅਤੇ ਕੈਂਬਰਿਜ, ਕੋਰਪਸ ਕ੍ਰਿਸਟੀ ਤੋਂ ਡਾ. ਸ਼ਰੁਤੀ ਕਪਿਲਾ ਸ਼ਾਮਿਲ ਹਨ।

ਵਰਣਨਯੋਗ ਹੈ ਕਿ ਡਾ. ਸੰਧੂ ਦੇ 85  ਤੋਂ ਵਧੇਰੇ ਖੋਜ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਰਸਾਲਿਅਾਂ ਵਿਚ ਛਪ ਚੁੱਕੇ ਹਨ। ਬੱਚਿਅਾਂ ਦੇ ਮਨੋਵਿਗਿਅਾਨ ਨਾਲ਼ ਸੰਬੰਧਤ ੳੁਨ੍ਹਾਂ ਦੀ ੲਿਕ ਪੁਸਤਕ ਨੂੰ ਕੈਂਬਰਿਜ ਯੂਨੀਵਰਸਿਟੀ, ਪਰੈੱਸ ਨੇ ਵੀ ਪ੍ਰਕਾਸ਼ਿਤ ਕੀਤਾ ਹੈ।