ਪਟਿਆਲਾ ਜ਼ਿਲ੍ਹੇ ਦੀ ਕੋਰੋਨਾ ਅਪਡੇਟ ; 03 ਹੋਰ ਮਾਈਕਰੋ ਕੰਟੈਨਮੈਂਟ ਲਗਾਈ: ਸਿਵਲ ਸਰਜਨ

191

ਪਟਿਆਲਾ ਜ਼ਿਲ੍ਹੇ ਦੀ ਕੋਰੋਨਾ ਅਪਡੇਟ ; 03 ਹੋਰ ਮਾਈਕਰੋ ਕੰਟੈਨਮੈਂਟ ਲਗਾਈ: ਸਿਵਲ ਸਰਜਨ

ਪਟਿਆਲਾ, 24 ਮਈ  (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਤਹਿਤ 7693 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਜਿਸ ਵਿੱਚ 18 ਤੋਂ 44 ਸਾਲ ਦੇ 7390 ਅਤੇ 45 ਸਾਲ ਤੋਂ ਵੱਧ ਦੇ 303 ਨਾਗਰਿਕ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 3,33,803 ਹੋ ਗਿਆ ਹੈ।ਅੱਜ ਸਿਵਲ ਸਰਜਨ ਡਾ. ਸਤਿੰਦਰ ਸਿੰਘ ਵੱਲੋਂ ਜਿਲਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵੀਰ ਹਕੀਕਤ ਰਾਏ ਸਕੂਲ ਵਿੱਚ ਲਗਾਏ ਜਾਣ ਵਾਲੇ ਕੋਵਿਡ ਟੀਕਾਕਰਣ ਕੈਂਪਾ ਦੀ ਸ਼ੁਰੂਆਤ ਵੀ ਕਰਵਾਈ ਗਈ।ਇਸ ਮੌਕੇ ਉਹਨਾਂ ਨਾਲ ਜਿਲਾ ਟੀਕਾਕਰਣ ਅਧਿਕਾਰੀ ਡਾ. ਵੀਨੂੰ ਗੋਇਲ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ, ਡਾ.ਪਰਨੀਤ ਕੋਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਨੀਰਜ ਗੋਇਲ, ਡਾ. ਨਿਧੀ ਬਾਂਸਲ ਵੀ ਹਾਜਰ ਸਨ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਵੈਕਸੀਨ ਨਾ ਹੋਣ ਕਾਰਣ ਕੱਲ ਮਿਤੀ 25 ਮਈ ਦਿਨ ਮੰਗਲਵਾਰ ਨੂੰ ਸਟੇਟ ਪੂਲ ਤਹਿਤ ਵੈਕਸੀਨ ਨਾਲ 18 ਤੋਂ 44 ਸਾਲ ਵਰਗ ਦੇ ਖਾਸ ਸ਼੍ਰੇਣੀਆਂ (ਕੰਸਟਰਕਸ਼ਨ ਵਰਕਰ, ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀ, ਸਿਹਤ ਕੇਅਰ ਵਰਕਰ ਦੇ ਪਰਿਵਾਰਕ ਮੈਂਬਰਾ ਆਦਿ) ਵਿਅਕਤੀਆਂ ਨੂੰ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ ਨੇੜੇ ਬੱਸ ਸਟੈਂਡ, ਰਾਮ ਲੀਲਾ ਗਰਾਉਂਡ ਰਾਘੋਮਾਜਰਾ, ਰਾਜਪੁਰਾ ਦੇ ਐਨ.ਟੀ.ਸੀ ਸਕੂਲ, ਨਾਭਾ ਦੇ ਸਿਵਲ ਹਸਪਤਾਲ ਵਿੱਚ ਸਥਿਤ ਐਮ.ਪੀ.ਡਬਲਿਉ ਸਕੂਲ , ਸਮਾਣਾ ਦੇ ਪਬਲਿਕ ਕਾਲਜ, ਪਾਤੜਾਂ ਦੇ ਗੁਰੂਦੁਆਰਾ ਸ਼੍ਰੀ ਤੇਗ ਬਹਾਦਰ ਸਾਹਿਬ ਆਦਿ ਵਿਖੇ ਕੋਵਿਡ ਟੀਕੇ ਲਗਾਏ ਜਾਣਗੇ।ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਕਮਿਉਨਿਟੀ ਸਿਹਤ ਕੇਂਦਰ ਮਾਡਲਟਾਉਨ, ਇਨਕਮ ਟੈਕਸ ਆਫਿਸ, ਬਲਾਕ ਕਾਲੋਮਾਜਰਾ ਦੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਭਾਦਸੋਂ ਦੇ ਪਿੰਡ ਗੁੱਜਰਹੇੜੀ ਦੇ ਗੁਰੂਦਆਰਾ ਸਾਹਿਬ ਵਿਖੇ ਕੋਵੈਕਸੀਨ ਦੀ ਦੂਸਰੀ ਡੋਜ ਵੀ ਲਗਾਈ ਜਾਵੇਗੀ।

ਅੱਜ ਜਿਲੇ ਵਿੱਚ 251 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ  ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3956 ਦੇ ਕਰੀਬ ਰਿਪੋਰਟਾਂ ਵਿਚੋਂ 251 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 45183 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 363 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 41106 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2932 ਹੈ। ਜਿਲੇ੍ਹ ਵਿੱਚ 17 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1145 ਹੋ ਗਈ ਹੈ।

ਪਟਿਆਲਾ ਜ਼ਿਲ੍ਹੇ ਦੀ ਕੋਰੋਨਾ ਅਪਡੇਟ ; 03 ਹੋਰ ਮਾਈਕਰੋ ਕੰਟੈਨਮੈਂਟ ਲਗਾਈ: ਸਿਵਲ ਸਰਜਨ

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 251 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 94, ਨਾਭਾ ਤੋਂ 31, ਰਾਜਪੁਰਾ ਤੋਂ 24, ਸਮਾਣਾ ਤੋਂ 06, ਬਲਾਕ ਭਾਦਸਂੋ ਤੋਂ 21, ਬਲਾਕ ਕੌਲੀ ਤੋਂ 16, ਬਲਾਕ ਕਾਲੋਮਾਜਰਾ ਤੋਂ 11, ਬਲਾਕ ਸ਼ੁਤਰਾਣਾ ਤੋਂ 26, ਬਲਾਕ ਹਰਪਾਲਪੁਰ ਤੋਂ 09, ਬਲਾਕ ਦੁਧਣਸਾਧਾਂ ਤੋਂ 13 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 37 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 214 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਜਿਲ੍ਹੇ ਵਿੱਚ ਕੋਰੋਨਾ ਮਹਾਂਮਾਰੀ ਦੋਰਾਣ ਕੋਵਿਡ ਲੱਛਣਾਂ ਵਾਲੇ ਮਰੀਜਾਂ ਦੀ ਕੋਵਿਡ ਜਾਂਚ ਲਈ ਸੈਂਪਲ ਲੈਣ ਲਈ 71 ਸੈਂਪਲਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ।ਜੋ ਕਿ ਬਹੁੱਤ ਲਗਨ ਨਾਲ ਕੰਮ ਕਰ ਰਹੀਆਂ ਹਨ। ਜਿਹਨਾਂ ਵਿੱਚੋਂ 34 ਟੀਮਾਂ ਸ਼ਹਿਰੀ ਖੇਤਰ ਅਤੇ 37 ਟੀਮਾਂ ਪੇਂਡੁ ਖੇਤਰਾ ਵਿੱਚ ਕੋਵਿਡ ਸੈਂਪਲ ਇੱਕਤਰ ਕਰ ਕੇ ਜਾਂਚ ਲਈ ਲੈਬ ਵਿੱਚ ਭੇਜ ਰਹੀਆਂ ਹਨ।ਇਹ ਟੀਮਾਂ ਵੱਲੋ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਕੋਵਿਡ ਲੱਛਣਾਂ ਆਉਣ ਵਾਲੇ ਵਿਅਕਤੀਆਂ, ਕੰਟੈਨਮੈਂਟ ਏਰੀਏ ਅਤੇ ਹੋਟ ਸਪਾਟ ਏਰੀਏ ਵਿੱਚ ਜਾ ਕੇ ਕੋਵਿਡ ਸੈਂਪਲ ਲਏ ਜਾ ਰਹੇ ਹਨ।ਉਹਨਾਂ ਦੱਸਿਆਂ ਕਿ ਕੁੱਝ ਸਮਾਂ ਪਹਿਲਾ ਪੇਂਡੂ ਖੇਤਰ ਵਿੱਚ ਕੋਵਿਡ ਸੈਂਪਲ ਲੈਣ ਲਈ 27 ਟੀਮਾਂ ਸਨ, ਪ੍ਰੰਤੁ ਪਿਛਲੇ ਸਮੇਂ ਵਿੱਚ ਪਿੰਡਾਂ ਵਿੱਚ ਵਧਦੇ ਹੋਏ ਕੋਵਿਡ ਕੇਸਾਂ ਨੁੰ ਦੇਖਦੇ ਹੋਏ 10 ਟੀਮਾਂ ਦਾ ਹੋਰ ਵਾਧਾ ਕਰਕੇ ਇਹਨਾਂ ਦੀ ਗਿਣਤੀ 37 ਕਰ ਦਿੱਤੀ ਗਈ ਹੇ।ਇਹਨਾਂ ਟੀਮਾਂ ਵੱਲੋ ਜਿਲ੍ਹੇ ਵਿੱਚ ਹੁਣ ਤੱਕ 6 ਲੱਖ ਤੋਂ ਜਿਆਦਾ ਕੋਵਿਡ ਸੈਂਪਲ ਲਏ ਜਾ ਚੁਕੇ ਹਨ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਬਲਾਕ ਭਾਦਸੋਂ ਦੇ ਪਿੰਡ ਜਿੰਦਲਪੁਰ, ਬਲਾਕ ਦੁਧਣਸਾਧਾਂ ਦੇ ਪਿੰਡ ਬੋਲੜ ਕਲਾਂ  , ਬਲਾਕ ਕੌਲੀ ਦੇ ਪਿੰਡ ਮਹਿਮਦਪੁਰ ਜੱਟਾਂ ਵਿਖੇ ਜਿਆਦਾ ਕੇਸ ਪੋਜਟਿਵ ਹੋਣ ਕਾਰਣ ਮਾਈਕਰੋ ਕੰਟੇਨਮੈਂਟ ਲਗਾਈ ਗਈ ਹੈ ਅਤੇ ਪਟਿਆਲਾ ਸ਼ਹਿਰ ਦੇ ਸੂਈਗਰਾਂ ਮੁਹੱਲਾ ਵਿੱਚ ਲਗਾਈ ਮਾਈਕਰੋ ਕੰਟੇਨਮੈਂਟ ਏਰੀਏ ਵਿੱਚੋਂ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੂਰਾ ਹੋਣ ਕਾਰਣ ਹਟਾ ਦਿਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4560 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 6,40,670 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 45,183 ਕੋਵਿਡ ਪੋਜਟਿਵ, 5,93,417 ਨੈਗੇਟਿਵ ਅਤੇ ਲਗਭਗ 2070 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।