ਪਟਿਆਲਾ ਜਿਲੇ ਵਿੱਚ ਕੋਵਿਡ ਕੇਸਾਂ ਵਿੱਚ ਹੋਰ ਵਾਧਾ; ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ
ਪਟਿਆਲਾ 9 ਸਤੰਬਰ ( )
ਜਿਲੇ ਵਿਚ 183 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2500 ਦੇ ਕਰੀਬ ਰਿਪੋਰਟਾਂ ਵਿਚੋ 183 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 7658 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 128 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 6093 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ ਅੱਠ ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 217 ਹੋ ਗਈ ਹੈ, 6093 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1348 ਹੈ।ਉਹਨਾਂ ਕਿਹਾ ਕਿ ਹੁਣ ਤੱਕ 80 ਫੀਸਦੀ ਦੇ ਕਰੀਬ ਕੋਵਿਡ ਮਰੀਜ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਸਿਹਤ ਯਾਬੀ ਵੱਲ ਹਨ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 183 ਕੇਸਾਂ ਵਿਚੋਂ 114 ਪਟਿਆਲਾ ਸ਼ਹਿਰ, 03 ਸਮਾਣਾ, 25 ਰਾਜਪੁਰਾ, 09 ਨਾਭਾ ਅਤੇ 32 ਵੱਖ ਵੱਖ ਪਿੰਡਾਂ ਤੋਂ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਪੀ.ਆਰ.ਟੀ.ਸੀ ਵਰਕਸ਼ਾਪ ਤੋਂ 16, ਗੁਰੁ ਰਵੀਦਾਸ ਨਗਰ ਤੋਂ 13, ਸੈਂਟਰਲ ਜੇਲ ਤੋਂ 9, ਤ੍ਰਿਪੜੀ ਤੋਂ ਪੰਜ, ਗੁਰੂ ਨਾਨਕ ਨਗਰ ਤੋਂ ਚਾਰ, ਆਦਰਸ਼ ਨਗਰ ਤੋਂ ਤਿੰਨ, ਨਿਉ ਆਫੀਸਰ ਕਲੋਨੀ, ਮਾਡਲ ਟਾਉਨ, ਰੂਪ ਚੰਦ ਮੁਹੱਲਾ, ਵਿਕਾਸ ਨਗਰ, ਡੀ.ਐਮ.ਡਬਲਿਉ, ਧਾਲੀਵਾਲ ਕਲੋਨੀ, ਰਾਘੋ ਮਾਜਰਾ, ਅਜੀਤ ਨਗਰ, ਸਰਹੰਦ ਰੋਡ, ਪੁਰਾਨਾ ਬਿਸ਼ਨ ਨਗਰ, ਸਰਕਾਰੀ ਪੋਲੀਟੈਕਨੀਕਲ ਕਾਲਜ ,ਜਨਰਲ ਚੰਦਾ ਸਿੰਘ ਕਲੋਨੀ, ਗੁਰਬਖਸ਼ ਕਲੋਨੀ, ਸਰਹੰਦੀ ਗੇਟ, ਨਿਉ ਮਹਿੰਦਰਾ ਕਲੋਨੀ ਤੋਂ ਦੋ-ਦੋ, ਕੇਸਰ ਬਾਗ, ਸੇਵਕ ਕਲੋਨੀ, ਰਤਨ ਨਗਰ, ਦੀਪ ਨਗਰ, ਸੁਨਿਆਰ ਬਸਤੀ, ਹੀਰਾ ਬਾਗ, ਪ੍ਰੇਮ ਨਗਰ, ਦੀਪ ਨਗਰ, ਸੁਖਰਾਮ ਕਲੋਨੀ, ਖਾਲਸਾ ਮੁੱਹਲਾ ਆਦਿ ਥਾਵਾਂ ਤੋਂ ਇੱਕ-ਇੱਕ, ਰਾਜਪੁਰਾ ਦੇ ਆਰਿਆ ਸਮਾਜ ਮੰਦਰ ਰੋਡ, ਸੁੰਦਰ ਵਿਹਾਰ, ਡਾਲੀਮਾ ਵਿਹਾਰ, ਪੁਰਾਨਾ ਗਣੇਸ਼ ਨਗਰ, ਕੇ.ਐਮ.ਥਰਮਲ ਪਲਾਟ ਤੋਂ ਦੋ ਦੋ,ਰਾਜਪੁਰਾ ਟਾਉਨ, ਗੁਰੁ ਅਰਜਨ ਦੇਵ ਕਲੋਨੀ, ਗੁਰੂ ਨਾਨਕ ਮੁੱਹਲਾ, ਨੇੜੇ ਸਿੰਘ ਸਭਾ ਗੁਰੂਦੁਆਰਾ,ਪੰਜਾਬੀ ਬਾਗ, ਗਾਂਧੀ ਕਲੋਨੀ ਆਦਿ ਥਾਵਾਂ ਤੋਂ ਇੱਕ-ਇੱਕ, ਸਮਾਣਾ ਦੇ ਜੈਨ ਮੁਹੱਲਾ, ਅਨੰਦ ਕਲੋਨੀ, ਵੜੈਚ ਕਲੋਨੀ ਤੋਂ ਇੱਕ ਇੱਕ, ਨਾਭਾ ਦੇ ਬੈਂਕ ਸਟਰੀਟ ਤੋਂ ਦੋ, ਬੋੜਾਂ ਗੇਟ, ਕਰਤਾਰਪੁਰਾ ਮੁੱਹਲਾ, ਅਜੀਤ ਨਗਰ, ਸੰਤ ਨਗਰ, ਬਠਿੰਡੀਆਂ ਮੁਹੱਲਾ ਆਦਿ ਥਾਵਾਂ ਤੋਂ ਇੱਕ-ਇੱਕ ਅਤੇ 32 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਅੱਠ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਪੰਜ ਪਟਿਆਲਾ, ਇੱਕ ਨਾਭਾ, ਇੱਕ ਬਲਾਕ ਹਰਪਾਲਪੁਰ ਅਤੇ ਬਲਾਕ ਦੁਧਨਸਾਧਾ ਨਾਲ ਸਬੰਧਤ ਹੈ।ਪਹਿਲਾ ਪਟਿਆਲਾ ਦੇ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 60 ਸਾਲਾ ਔਰਤ ਜੋ ਬੁਖਾਰ ਅਤੇ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਈ ਸੀ, ਦੁਸਰਾ ਰਾਘੋ ਮਾਜਰਾ ਦੀ ਰਹਿਣ ਵਾਲੀ 47 ਸਾਲਾ ਅੋਰਤ ਜੋ ਕਿ ਪੁਰਾਨੀ ਹਾਈਪਰਟੈਂਸ਼ਨ ਦੀ ਮਰੀਜ ਸੀ, ਤੀਸਰਾ ਮਜੀਠੀਆਂ ਐਨਕਲੇਵ ਦਾ ਰਹਿਣ ਵਾਲਾ 71 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ਦਾਖਲ਼ ਹੋਇਆ ਸੀ, ਚੋਥਾਂ ਫੈਕਟਰੀ ਏਰੀਏ ਦਾ ਰਹਿਣ ਵਾਲਾ 73 ਸਾਲਾ ਬਜੁਰਗ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ, ਪੰਜਵਾਂ ਪੰਜਾਬੀ ਬਾਗ ਦਾ ਰਹਿਣ ਵਾਲਾ 73 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ 8 ਤਰੀਕ ਨੂੰ ਹਸਪਤਾਲ ਵਿੱਚ ਦਾਕਲ਼ ਹੋਇਆ ਸੀ, ਛੇਵਾਂ ਨਾਭਾ ਦੇ ਗਿਲੀਆਂ ਸਟਰੀਟ ਦਾ ਰਹਿਣ ਵਾਲਾ 60 ਸਾਲਾ ਬਜੁਰਗ ਜੋ ਕਿ ਪੁਰਾਨਾ ਸ਼ੁਗਰ ਅਤੇ ਬੀ.ਪੀ. ਦਾ ਮਰੀਜ ਸੀ, ਸੱਤਵਾਂ ਬਲਾਕ ਹਰਪਾਲਪੁਰ ਦੇ ਪਿੰਡ ਮਹਿਮਦਪੁਰ ਰੁੜਕੀ ਦਾ ਰਹਿਣ ਵਾਲਾ 60 ਸਾਲਾ ਪੁਰਸ਼ ਜੋ ਕਿ ਹਾਈਪਰਟੈਨਸ਼ਨ, ਸ਼ੁਗਰ ਅਤੇ ਕਿਡਨੀ ਦੀਆਂ ਬਿਮਾਰੀਆਂ ਦਾ ਪੁਰਾਨਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਸੀ, ਅੱਠਵਾਂ ਪਿੰਡ ਫਤਿਹਪੁਰ ਰਾਜਪੁਤਾ ਤਹਿਸੀਲ ਸਨੋਰ ਦੀ ਰਹਿਣ ਵਾਲੀ 40 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਈ ਸੀ ।ਇਹਨਾਂ ਸਾਰੇ ਮਰੀਜਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੋਤ ਹੋ ਗਈ ਹੈ। ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 217 ਹੋ ਗਈ ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਸੈਂਟਰਲ ਜੇਲ ਵਿਚ ਕੰਨਟੈਕ ਟਰੇਸਿੰਗ ਦੋਰਾਣ ਹੁਣ ਤੱਕ 43 ਹੋਰ ਕੇਸ ਮਿਲਣ ਤੇਂ ਸੈਂਟਰਲ ਜੇਲ ਨੂੰ ਕਨਟੈਨਮੈਂਟ ਏਰੀਆ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਜੇਲ ਵਿੱਚ ਨਵੇਂ ਆ ਰਹੇਂ ਕੈਦੀਆਂ ਨੂੰ ਪੁਰਾਣੇ ਕੈਦੀਆਂ ਤੋਂ ਵੱਖ ਰੱਖਣ ਲਈ ਕਿਹਾ ਗਿਆ ਹੈ ਅਤੇ ਜਿਹੜੇ ਕੋਵਿਡ ਦੀ ਲਾਗ ਤੋਂ ਪੀੜਤ ਹਨ ਉਹਨਾਂ ਨੂੰ ਆਈਸੋਲੇਟ ਕਰਕੇ ਵੱਖਰੀ ਬੈਰਕ ਵਿੱਚ ਰੱਖਣ ਲਈ ਕਿਹਾ ਗਿਆ ਹੈ। ਉਹਨਾਂ ਦੱਸਿਆ ਕਿ ਵੇਖਣ ਵਿੱਚ ਆ ਰਿਹਾ ਹੈ ਸ਼ਹਿਰ ਦੇ ਕੁੱਝ ਏਰੀਏ ਜਿਵੇਂ ਕਿ ਕੜਾਹ ਵਾਲਾ ਚੋਂਕ ਅਤੇ ਰਾਘੋਮਾਜਰਾ ਵਿਚ ਪਿਛਲੇ ਸਮੇਂ ਕੰਟੈਨਮੈਂਟ ਵੀ ਲਗਾਈ ਗਈ ਸੀ, ਵਿਚ ਅਜੇ ਵੀ ਟੈਸਟਿੰਗ ਦੋਰਾਣ ਕਾਫੀ ਪੋਜਟਿਵ ਕੇਸ ਸਾਹਮਣੇ ਆ ਰਹੇ ਹਨ ਜਿਸ ਦਾ ਕਾਰਣ ਏਰੀਏ ਦੇ ਲੋਕਾਂ ਵੱਲੋ ਕੋਵਿਡ ਦੀਆਂ ਗਾਈਡ ਲਾਈਨ ਜਿਵੇਂ ਕਿ ਮਾਸਕ ਪਾਉਣਾ, ਸਮਾਜਿਕ ਦੂਰੀ ਆਦਿ ਦੀ ਅਜੇ ਵੀ ਪਾਲਣਾ ਨਹੀ ਕੀਤੀ ਜਾ ਰਹੀ, ਹਾਲਾਕਿ ਇਹਨਾਂ ਇਲਾਕਿਆਂ ਵਿਚ ਤਿੰਨ ਕੋਵਿਡ ਪੋਜਟਿਵ ਕੇਸਾਂ ਦੀ ਮੋਤ ਵੀ ਹੋ ਚੁੱਕੀ ਹੈ।ਇਸ ਲਈ ਉਹਨਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਖੁਦ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਕੋਵਿਡ ਨਿਯਮਾਂ ਦਾ ਪਾਲਣ ਕਰਨ ਤਾਂ ਜੋ ਲਾਗ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਪਟਿਆਲਾ ਜਿਲੇ ਵਿੱਚ ਕੋਵਿਡ ਕੇਸਾਂ ਵਿੱਚ ਹੋਰ ਵਾਧਾ; ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ I ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 3000 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,05,933 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 7658 ਕੋਵਿਡ ਪੋਜਟਿਵ, 95525 ਨੈਗਟਿਵ ਅਤੇ ਲੱਗਭਗ 2500 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।