Advertisement
ਪਟਿਆਲਾ ਜ਼ਿਲ੍ਹੇ ਵਿੱਚ 3 ਹੋਰ ਕੋਵਿਡ ਕੇਸਾਂ ਦੀ ਪੁਸ਼ਟੀ
ਕੰਵਰ ਇੰਦਰ ਸਿੰਘ/ 23 ਮਈ
ਮੁੰਬਈ ਤੋਂ ਇੱਕਠੇ ਪਰਤੇ 4 ਵਿਅਕਤੀਆਂ ਵਿਚੋਂ ਰਾਜਪੁਰਾ ਨਾਲ ਸਬੰਧਤ ਤੀਜੇ ਵਿਅਕਤੀ ਦੀ ਵੀ ਰਿਪੋਰਟ ਆਈ ਪਾਜਿਟਿਵ I
ਉੱਤਰ ਪ੍ਰਦੇਸ਼ ਤੋਂ ਕੰਬਾਇਨ ਦੇ ਨਾਲ ਮੁੜਿਆ ਖੇਤੀ ਕਾਮਾ ਵੀ ਬਿਨਾਂ ਲੱਛਣ ਦੇ ਟੈਸਟ ਰਿਪੋਰਟ ਵਿਚ ਪਾਜਿਟਿਵ I ਕੰਬਾਈਨ ਨਾਲ ਆਇਆ ਖੇਤੀ ਕਾਮਾ ਪਿੰਡ ਨੂਰ ਖੇੜੀਆਂ ਬਲਾਕ ਕੋਲੀ ਦਾ ਰਹਿਣ ਵਾਲਾ ਹੈ I ਬਲਾਕ ਕੌਲੀ ਅਧੀਨ ਕੰਮ ਕਰਦੀ ਇੱਕ ਆਸ਼ਾ ਵਰਕਰ ਵੀ ਜਾਂਚ ਵਿੱਚ ਪਾਜਿਟਿਵ ਪਾਈ ਗਈ।
ਤਿੰਨੇ ਮਰੀਜ਼ ਆਇਸੋਲੇਸ਼ਨ ਫੈਸਿਲਿਟੀ ਵਿੱਚ ਸ਼ਿਫਟ ਕੀਤੇ ਗਏ। ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਜਾਰੀ।
(9:00 AM)