ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਾਖਲਿਆਂ ਸੰਬੰਧੀ ਕੁੱਝ ਅਹਿਮ ਫੈਸਲੇ

319

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਾਖਲਿਆਂ ਸੰਬੰਧੀ ਕੁੱਝ ਅਹਿਮ ਫੈਸਲੇ

ਕੰਵਰ ਇੰਦਰ ਸਿੰਘ /ਸਤੰਬਰ, 21,2020 /ਚੰਡੀਗੜ੍ਹ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕੋਵਿਡ-19 ਦੀ ਸਥਿਤੀ ਦੌਰਾਨ ਅਕਾਦਮਿਕ ਸੈਸ਼ਨ 2020-21 ਲਈ ਮਾਸਟਰ ਡਿਗਰੀ/ਪੀ.ਜੀ. ਡਿਪਲੋਮਾ/ਡਿਪਲੋਮਾ/ ਸਰਟੀਫਿਕੇਟ ਕੋਰਸਾਂ ਦੇ ਦਾਖਲਿਆਂ ਼ਲਈ ਜਿਨ੍ਹਾਂ ਵਿਭਾਗਾਂ ਵਿਖੇ ਚਲ ਰਹੇ ਵਖ-ਵਖ ਕੋਰਸਾਂ ਵਿਚ ਉਮੀਦਵਾਰਾਂ ਵੱਲੋਂ ਭਰੇ ਗਏ ਐਪਲੀਕੇਸ਼ਨਜ ਫਾਰਮ ਉੱਥੇ ਉਪਲਬਧ ਸੀਟਾਂ ਤੋਂ ਘੱਟ ਹਨ, ਉਹ ਵਿਭਾਗ ਆਰਜੀ ਤੌਰ ਤੇ ਆਨਲਾਈਨ ਵਿਧੀ ਰਾਹੀਂ ਕਾਊਂਸਲਿੰਗ ਕਰਕੇ ਦਾਖਲੇ ਕਰ ਸਕਦੇ ਹਨ।  ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਿਨ੍ਹਾਂ ਵਿਭਾਗਾਂ ਵਿਖੇ ਚਲ ਰਹੇ ਵਖ-ਵਖ ਕੋਰਸਾਂ ਵਿਚ ਉਮੀਦਵਾਰਾਂ ਵੱਲੋਂ ਭਰੇ ਗਏ ਐਪਲੀਕੇਸ਼ਨ ਫਾਰਮ ਉਪਲਬਧ ਸੀਟਾਂ ਤੋਂ 20 ਫੀਸਦੀ ਤਕ ਜਿ਼ਆਦਾ ਹਨ, ਉਸ ਕੇਸ ਦੇ ਵਿਚ ਵੀ ਵਿਭਾਗ ਆਰਜੀ ਤੌਰ ਤੇ ਆਨਲਾਈਨ ਵਿਧੀ ਰਾਹੀਂ ਕਾਊਂਸਲਿੰਗ ਕਰਕੇ ਦਾਖਲੇ ਕਰ ਸਕਦੇ ਹਨ। ਉਪਰੋਕਤ ਅਨੁਸਾਰ ਜੇਕਰ ਦਾਖਲ ਹੋਏ ਉਮੀਦਵਾਰ ਉਪਲਬਧ ਸੀਟਾਂ ਤੋਂ ਵਧ ਜਾਂਦੇ ਹਨ ਤਾਂ ਸੰਬੰਧਤ ਵਿਭਾਗ ਆਪਣੇ ਵਿਭਾਗ ਦੀਆਂ ਸੀਟਾਂ ਵਧਾਉਣ ਲਈ ਸੰਬੰਧਤ ਬਾਡੀਜ਼ ਤੋਂ ਪ੍ਰਵਾਨਗੀ ਲਈ ਸਿਫਾਰਿਸ਼ ਭੇਜ ਸਕਦੇ ਹਨ।

ਐਮ.ਪੀ.ਟੀ.ਦੇ ਦਾਖਲੇ ਸੰਬੰਧੀ ਉਨ੍ਹਾਂ ਦੱਸਿਆ ਕਿ ਇਹ ਬੀ.ਪੀ.ਟੀ. ਕੋਰਸ  ਦੇ ਅਧਾਰ ਤੇ ਹੁੰਦਾ ਹੈ। ਬੀ. ਪੀ.ਟੀ. ਦਾ ਨਤੀਜਾ ਘੋਸਿ਼ਤ ਹੋ ਚੁੱਕਿਆ ਹੈ। ਐਮ.ਫਾਰਮੇਸੀ ਦਾ ਦਾਖਲਾ ਜੀ. ਪੈਟ ਸਕੋਰ ਤੇ ਅਧਾਰ ਤੇ ਹੁੰਦਾ ਹੈ। ਇਨ੍ਹਾਂ ਕੋਰਸਾਂ ਦੇ ਦਾਖਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਆਨਲਾਈਨ ਵਿਧੀ ਰਾਹੀਂ ਕਾਊਂਸਲਿੰਗ ਕਰਨ ਦੀ ਪ੍ਰਵਾਨਗੀ ਸੰਬੰਧਤ ਵਿਭਾਗਾਂ ਨੂੰ ਦਿੱਤੀ ਜਾ ਸਕਦੀ ਹੈ।

Punjabi University

ਜਿਨ੍ਹਾਂ ਵਿਭਾਗਾਂ ਵਿਖੇ ਚਲ ਰਹੇ ਕੋਰਸਾਂ ਦੇ ਵਿਚ ਐਪਲੀਕੇਸ਼ਨ ਫਾਰਮ ਉਪਲਬਧ ਸੀਟਾਂ ਤੋਂ ਵੀਹ ਫੀਸਦੀ ਤੋਂ ਵੀ ਜਿ਼ਆਦਾ ਹਨ, ਉਨ੍ਹਾਂ ਕੋਰਸਾਂ ਦੀ ਕਾਊਂਸਲਿੰਗ ਬਾਰੇ ਬਾਅਦ ਵਿਚ ਫੈਸਲਾ ਲਿਆ ਜਾਵੇਗਾ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਉਮੀਦਵਾਰਾਂ ਵੱਲੋਂ ਆਰਜ਼ੀ ਤੌਰ ਤੇ ਦਾਖਲਾ ਲਿਆ ਜਾਵੇਗਾ, ਨਤੀਜਾ ਘੋਸਿ਼ਤ ਹੋਣ ਉਪਰੰਤ ਜੇਕਰ ਉਨ੍ਹਾਂ ਦੀ ਕਿਸੇ ਵਿਸ਼ੇ ਵਿਚ ਰੀਅਪੀਅਰ ਆਉਂਦੀ ਹੈ ਜਾਂ ਕਿਸੇ ਕਾਰਨ ਉਨ੍ਹਾਂ ਦੀ ਪਾਤਰਤਾ ਪੂਰੀ ਨਹੀਂ ਬਣਦੀ ਤਾਂ ਇਸ ਤਰ੍ਹਾਂ ਦੇ ਉਮੀਦਵਾਰਾਂ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਵੱਲੋਂ ਭਰਵਾਈ ਗਈ ਬਣਦੀ ਫੀਸ ਵਿਚੋਂ ਯੂਨੀਵਰਸਿਟੀ ਦੀ ਰਿਫੰਡ ਪਾਲਿਸੀ ਅਨੁਸਾਰ ਰਾਸ਼ੀ ਕੱਟ ਕੇ ਬਾਕੀ ਦੀ ਫੀਸ ਵਾਪਸੀ ਲਈ ਸੰਬੰਧਤ ਵਿਭਾਗ ਵੱਲੋਂ ਯੋਗ ਕਾਰਵਾਈ ਕਰ ਲਈ ਜਾਵੇਗੀ।

ਇਹਨ੍ਹਾਂ ਸਿਫਾਰਿਸ਼ਾਂ ਤੇ ਅਧਾਰਿਤ ਇਹ ਫੈਸਲੇ ਅਕਾਦਮਿਕ ਕੌਂਸਲ ਅਤੇ ਸੰਬੰਧਤ ਬਾਡੀਜ਼ ਦੀ ਪ੍ਰਵਾਨਗੀ ਦੀ ਆਸ ਵਿਚ ਹੋਣਗੇ ਅਤੇ ਇਹ ਫੈਸਲੇ ਸਿਰਫ 2020-21 ਸੈਸ਼ਨ ਦੌਰਾਨ  ਹੀ ਲਾਗੂ ਰਹਿਣਗੇ।