ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਧਰਨਾਕਾਰੀ ਕੰਟਰੈਕਟ ਅਧਿਆਪਕਾਂ ਨੂੰ ਅਪੀਲ

296

ਪਟਿਆਲਾ/ 17 ਜਨਵਰੀ, 2023

ਪੰਜਾਬੀ ਯੂਨੀਵਰਸਿਟੀ ਵਿਖੇ ਧਰਨਾ ਦੇ ਰਹੇ ਕਾਂਸਟੀਚੂਐਂਟ ਕਾਲਜਾਂ ਅਤੇ ਨੇਬਰਹੁੱਡ ਕੈੰਪਸਜ਼ ਨਾਲ਼ ਸੰਬੰਧਤ ਕੰਟਰੈਕਟ ਅਧਿਆਪਕਾਂ ਦੇ ਮਸਲੇ ਬਾਰੇ ਯੂਨੀਵਰਸਿਟੀ ਅਥਾਰਟੀ ਵੱਲੋਂ ਦੱਸਿਆ ਗਿਆ ਕਿ ਇਹ ਅਧਿਆਪਕ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਵੱਲੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਪਿਛਲੇ ਦਿਨੀਂ ਲਾਗੂ ਕੀਤੇ ਗਏ ਸੱਤਵੇਂ ਤਨਖਾਹ ਕਮਿਸ਼ਨ ਦੀ ਲੋਅ ਵਿੱਚ ਇਨ੍ਹਾਂ ਅਧਿਆਪਕਾਂ ਦੀ ਤਨਖਾਹ ਵਿੱਚ ਵੀ ਬਣਦਾ ਵਾਧਾ ਕੀਤਾ ਜਾਵੇ।

ਪੰਜਾਬੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਨੇਮਾਂ ਅਨੁਸਾਰ ਇਸ ਮਸਲੇ ਦੇ ਉੱਚਿਤ ਹੱਲ ਲਈ ਕਾਰਵਾਈ ਆਰੰਭੀ  ਜਾ ਚੁੱਕੀ ਹੈ ਜਿਸ ਬਾਰੇ ਇਨ੍ਹਾਂ ਧਰਨਾਕਾਰੀ ਅਧਿਆਪਕਾਂ ਦੇ ਧਿਆਨ ਵਿੱਚ ਵੀ ਲਿਆਂਦਾ ਜਾ ਚੁੱਕਾ ਹੈ। ਇਸ ਮਸਲੇ ਨੂੰ ਸਿੰਡੀਕੇਟ ਵਿੱਚ ਹਮਦਰਦੀ ਨਾਲ਼ ਵਿਚਾਰਨ ਹਿਤ ਜੋ ਸੰਬੰਧਤ ਕਮੇਟੀ ਦੀ ਮੀਟਿੰਗ ਦੀਆਂ ਪਰੋਸੀਡਿੰਗਜ਼ ਸਨ ਉਹ ਯੂਨੀਵਰਸਿਟੀ ਅਥਾਰਿਟੀ ਵੱਲੋਂ ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਕੁਮਾਰ ਤਿਵਾੜੀ, ਰਜਿਸਟਰਾਰ ਡਾ. ਨਵਜੋਤ ਕੌਰ ਅਤੇ ਵਿੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ ਦੀ ਟੀਮ ਨੇ ਇਨ੍ਹਾਂ ਧਰਨਾਕਾਰੀ ਅਧਿਆਪਕਾਂ ਦੇ ਸੱਤ ਪ੍ਰੀਤੀਨਿਧੀਆਂ ਨੂੰ ਵਿਖਾ ਵੀ ਦਿੱਤੀਆਂ ਹਨ ਤਾਂ ਕਿ ਯਕੀਨ ਦਿਵਾਇਆ ਜਾ ਸਕੇ। ਇਨ੍ਹਾਂ ਪਰੋਸੀਡਿੰਗਜ਼ ਰਾਹੀਂ ਸੁਝਾਈਆਂ ਸਿਫਾਰਿਸ਼ਾਂ ਅਨੁਸਾਰ ਪੰਜਾਬ ਸਰਕਾਰ ਦੇ ਕਾਲਜਾਂ ਦੀ ਤਰਜ਼ ਉੱਤੇ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜਾਂ ਅਤੇ ਨੇਬਰਹੁੱਡ ਕੈੰਪਸਜ਼ ਨਾਲ਼ ਸੰਬੰਧਤ ਕੰਟਰੈਕਟ ਅਧਿਆਪਕਾਂ ਲਈ 7ਵਾਂ ਪੇ ਕਮਿਸ਼ਨ ਲਾਗੂ ਕਰਨ ਬਾਬਤ ਸਿਫ਼ਾਰਿਸ਼ ਹੈ।

ਇਸ ਸੰਬੰਧੀ ਯਕੀਨ ਦਿਵਾਉਣ ਉਪਰੰਤ ਗੁਰੂ ਤੇਗ ਬਹਾਦੁਰ ਹਾਲ ਦੀ ਛੱਤ ਉੱਤੇ ਚੜ੍ਹੀਆਂ ਦੋ ਧਰਨਾਕਾਰੀ ਅਧਿਆਪਕਾਂ ਹੇਠਾਂ ਉੱਤਰ ਆਈਆਂ। 
 ਇਸ ਸਾਰੀ ਕਾਰਵਾਈ ਦੀ ਲੋਅ ਵਿੱਚ ਅਥਾਰਿਟੀ ਅਤੇ ਧਰਨਾਕਾਰੀ ਅਧਿਆਪਕਾਂ ਦਰਮਿਆਨ ਧਰਨਾ ਖਤਮ ਕਰਨ ਦੀ ਗੱਲ ਹੋਈ ਸੀ ਪਰ ਇਹ ਅਧਿਆਪਕ ਹੁਣ ਬਜ਼ਿੱਦ ਹਨ ਜਦੋਂਕਿ ਨੇਮਾਂ ਅਨੁਸਾਰ ਇਸ ਮਸਲੇ ਬਾਰੇ ਵਾਈਸ ਚਾਂਸਲਰ ਪੱਧਰ ਉੱਤੇ ਕੀਤੀ ਜਾਣ ਵਾਲੀ ਸਾਰੀ ਕਾਰਵਾਈ (ਕਮੇਟੀ ਗਠਿਤ ਕਰ ਕੇ ਸਿੰਡੀਕੇਟ ਨੂੰ ਸਿਫਾਰਿਸ਼ ਕਰਨ ਅਤੇ ਮਸਲੇ ਨੂੰ ਹਮਦਰਦੀ ਨਾਲ਼ ਵਿਚਾਰਨ ਬਾਰੇ ਸੁਝਾਉਣ ਦੇ ਰੂਪ ਵਿੱਚ) ਕੀਤੀ ਜਾ ਚੁੱਕੀ ਹੈ।
ਇਸ ਸਭ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਾ ਅਤੇ ਯੂਨੀਵਰਸਿਟੀ ਪ੍ਰਬੰਧਨ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨਾ ਮੰਦਭਾਗਾ ਹੈ। ਮੌਜੂਦਾ ਸਮੇਂ ਚੱਲ ਰਹੀ ਸੀਤ ਲਹਿਰ ਦੇ ਅਣਸੁਖਾਵੇਂ ਮੌਸਮ ਵਿੱਚ ਇਸ ਤਰ੍ਹਾਂ ਧਰਨੇ ਉੱਤੇ ਬੈਠਣਾ ਸਿਹਤ ਪੱਖੋਂ ਜੋਖ਼ਮ ਭਰਿਆ ਵੀ ਹੈ। ਇਸ ਲਈ ਕਿਸੇ ਵੀ ਸੰਭਾਵੀ ਖਤਰੇ ਨੂੰ ਧਿਆਨ ਵਿੱਚ ਰਖਦਿਆਂ ਯੂਨੀਵਰਸਿਟੀ ਅਥਾਰਟੀ ਵੱਲੋਂ ਅਪੀਲ ਹੈ ਕਿ ਹੁਣ ਜਦੋਂ ਇਨ੍ਹਾਂ ਅਧਿਆਪਕਾਂ ਦੀ ਮੰਗ ਸਬੰਧੀ ਬਕਾਇਦਾ ਕਾਰਵਾਈ ਹੋ ਰਹੀ ਹੈ ਤਾਂ ਇਨ੍ਹਾਂ ਅਧਿਆਪਕਾਂ ਨੂੰ ਸਮਝਦਾਰੀ ਅਤੇ ਸਿਆਣਪ ਨਾਲ਼ ਮਸਲਾ ਵਿਚਾਰਦਿਆਂ ਆਪਣਾ ਧਰਨਾ ਤੁਰੰਤ ਖ਼ਤਮ ਕਰਨਾ ਚਾਹੀਦਾ ਹੈ।