ਪੰਜਾਬੀ ਯੂਨੀਵਰਸਿਟੀ ਵੱਲੋਂ ਫਾਈਨਲ ਈਅਰਜ਼ ਦੀਆਂ ਟਰਮੀਨਲ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ ਕਰਵਾਏ ਜਾਣ ਸੰਬੰਧੀ ਵਿਚਾਰ

164

ਪੰਜਾਬੀ ਯੂਨੀਵਰਸਿਟੀ ਵੱਲੋਂ ਫਾਈਨਲ ਈਅਰਜ਼ ਦੀਆਂ ਟਰਮੀਨਲ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ ਕਰਵਾਏ ਜਾਣ ਸੰਬੰਧੀ ਵਿਚਾਰ

ਗੁਰਜੀਤ ਸਿੰਘ/ ਪਟਿਆਲਾ/ ਮਈ, 19, 2020

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਾਰੇ ਕੋਰਸਾਂ ਦੇ ਆਖਰੀ ਸਾਲਾਂ (ਭਾਵ ਫਾਈਨਲ ਈਅਰਜ਼) ਦੀਆਂ ਟਰਮੀਨਲ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ ਕਰਵਾਏ ਜਾਣ ਸੰਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੇ ਸੰਕਟ ਕਾਰਨ ਯੂਨੀਵਰਸਿਟੀ ਅਤੇ ਇਸ ਦੇ ਸਮੂਹ ਕਾਲਜਾਂ ਦੀਆਂ ਪ੍ਰੀਖਿਆਵਾਂ ਮਿਥੇ ਸਮੇਂ ਅਨੁਸਾਰ ਨਹੀਂ ਹੋ ਸਕੀਆਂ ਸਨ।

ਪੰਜਾਬੀ ਯੂਨੀਵਰਸਿਟੀ ਵੱਲੋਂ ਫਾਈਨਲ ਈਅਰਜ਼ ਦੀਆਂ ਟਰਮੀਨਲ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ ਕਰਵਾਏ ਜਾਣ ਸੰਬੰਧੀ ਵਿਚਾਰ
Punjabi University

ਹੁਣ ਯੂ.ਜੀ.ਸੀ. ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਵਿਚ ਇਨ੍ਹਾਂ ਫਾਈਨਲ ਈਅਰਜ਼ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ ਕਰਨ ਲਈ ਕਿਹਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਇਨ੍ਹਾਂ ਨਿਰਦੇਸ਼ਾਂ ਅਨੁਸਾਰ ਪ੍ਰੀਖਿਆਵਾਂ ਕਰਵਾਉਣ ਬਾਰੇ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵੱਲੋਂ ਇਸ ਸੰਬੰਧੀ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ ਤਾਂ ਕਿ ਇਹ ਅਮਲ ਸਮੇਂ ਸਿਰ ਅਤੇ ਸਫਲਤਾ ਪੂਰਵਕ ਨੇਪਰੇ ਚੜ੍ਹ ਸਕੇ। ਇਸ ਸੰਬੰਧੀ ਡੇਟ ਸ਼ੀਟ ਅਤੇ ਸ਼ਡਿਊਲ ਜਲਦੀ ਹੀ ਸੰਬੰਧਤ ਵਿਦਿਆਰਥੀਆਂ ਨੂੰ ਮੁਹਈਆ ਕਰਵਾ ਦਿੱਤੇ ਜਾਣਗੇ ਤਾਂ ਕਿ ਉਹ ਠੀਕ ਢੰਗ ਨਾਲ ਆਪਣੀ ਤਿਆਰੀ ਕਰ ਸਕਣ।