ਬੇਟੀ ਬਚਾਓ, ਬੇਟੀ ਪੜਾਓ ਤਹਿਤ ਲਾਲ ਬਹਾਦਰ ਸ਼ਾਸਤਰੀ ਕਾਲਜ ਬਰਨਾਲਾ ਵਿੱਚ ਸੱਭਿਆਚਾਰਕ ਸਮਾਗਮ
ਬਰਨਾਲਾ, 16 ਫਰਵਰੀ
ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀ ‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਂਿੲੱਥੇ ਲਾਲਾ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿੱਚ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ, ਜਿਸ ਤਹਿਤ ਜਿੱਥੇ ਵੱਖ ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਮਨਮੋਹਕ ਪੇਸ਼ਕਾਰੀਆਂ ਨਾਲ ਰੰਗ ਬੰਨਿਆ, ਉਥੇ ਸੱਭਿਆਚਾਰਕ ਮੁਕਾਬਲੇ ਵੀ ਕਰਵਾਏ ਗਏ ਅਤੇ ਸਫਲ ਮਹਿਲਾ ਕਿਸਾਨ, ਯੂਥ ਕਲੱਬਾਂ, ਗ੍ਰਾਮ ਪੰਚਾਇਤਾਂ, ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਅਧੀਨ ਬਿਹਤਰੀਨ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ।
ਜ਼ਿਲਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਹਾਇਕ ਕਮਿਸ਼ਨਰ (ਜਨਰਲ) ਗਗਨਦੀਪ ਸਿੰਘ ਸ਼ਾਮਲ ਹੋਏ, ਜਿਨਾਂ ਨੇ ਹਰ ਸ਼ਖ਼ਸ ਨੂੰ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਨੂੰ ਹੁਲਾਰਾ ਦੇਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਤਾਂ ਜੋ ਸਾਡੀਆਂ ਧੀਆਂ ਸਫਲ ਹੋ ਕੇ ਜ਼ਿਲੇ, ਸੂਬੇ ਤੇ ਦੇਸ਼ ਦਾ ਨਾਮ ਹੋਰ ਰੌਸ਼ਨ ਕਰ ਸਕਣ।
ਇਸ ਮੌਕੇ ਸਫਲ ਮਹਿਲਾ ਕਿਸਾਨ ਸ਼੍ਰੇਣੀ ਵਿੱਚ ਕਮਲਜੀਤ ਕੌਰ ਪਿੰਡ ਭੋਤਨਾ, ਯੂਥ ਕਲੱਬ ਸ਼੍ਰੇਣੀ ਵਿੱਚ ਯੁਵਕ ਸੇਵਾਵਾਂ ਕਲੱਬ ਅਸਪਾਲ ਖੁਰਦ ਅਤੇ ਸੰਤ ਕਰਤਾਰ ਦਾਸ ਯੁਵਕ ਸੇਵਾਵਾਂ ਕਲੱਬ ਵਿਧਾਤੇ ਦਾ ਸਨਮਾਨ ਕੀਤਾ ਗਿਆ। ਸਵੈ ਸਹਾਇਤਾ ਗਰੁੱਪ ਸ਼੍ਰੇਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸਵੈ ਸਹਾਇਤਾ ਗਰੁੱਪ, ਏਕਤਾ ਸੈਲਫ ਹੈਲਪ ਗਰੁੱਪ, ਗੁਰਿਪਾਲ ਐਗਰੀਕਲਚਰ ਸਵੈ ਸਹਾਇਤਾ ਗਰੁੱਪ, ਮਾਤਾ ਸਾਹਿਬ ਕੌਰ ਆਜੀਵਿਕਾ ਸਵੈ ਸਹਾਇਤਾ ਗਰੁੱਪ, ਸੁਖਮਨੀ ਸੈਲਫ ਹੈਲਪ ਗਰੁੱਪ, ਗ੍ਰਾਮ ਪੰਚਾਇਤ ਸ਼੍ਰੇਣੀ ਵਿੱਚ ਕੋਟ ਦੁੱਨਾ, ਟੱਲੇਵਾਲ ਤੇ ਮਹਿਲ ਕਲਾਂ ਗ੍ਰਾਮ ਪੰਚਾਇਤ ਦਾ ਸਨਮਾਨ ਕੀਤਾ ਗਿਆ। ਗੈਰ-ਸਰਕਾਰੀ ਸੰਗਠਨ ਸ਼੍ਰੇਣੀ ਵਿੱਚ ਓਪਕਾਰ ਕੋਆਰਡੀਨੇਸ਼ਨ ਸੁਸਾਇਟੀ ਬਰਨਾਲਾ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਧੀਆਂ ਦੀ ਸਮਾਜ ਵਿੱਚ ਬਰਾਬਰੀ ਤੇ ਹੋਰ ਹੱਕਾਂ ਲਈ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਸ਼੍ਰੇਣੀ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ’ਚ ਤਾਇਨਾਤ ਸੁਨੀਤਾ ਰਾਣੀ, ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ, ਸਬ ਸੈਂਟਰ ਗਹਿਲ ਦੇ ਮਲਟੀਪਰਪਜ਼ ਹੈਲਥ ਵਰਕਰ ਪਰਮਜੀਤ ਕੌਰ, ਵਿਮੈਨ ਸੈੱਲ ਬਰਨਾਲਾ ਤੋਂ ਇੰਸਪੈਕਟਰ ਜਸਵਿੰਦਰ ਕੌਰ, ਇੰਚਾਰਜ ਸਕਿਉਰਿਟੀ ਬਰਾਂਚ ਬਰਨਾਲਾ ਇੰਸਪੈਕਟਰ ਹਰਸ਼ਜੋਤ ਕੌਰ, ਮੁੱਖ ਥਾਣਾ ਅਫਸਰ ਟੱਲੇਵਾਲ ਸਬ-ਇੰਸਪੈਕਟਰ ਅਮਨਦੀਪ ਕੌਰ, ਸੀਆਈਏ ਸਟਾਫ ਬਰਨਾਲਾ ਤੋਂ ਸਿਪਾਹੀ ਜਸਵਿੰਦਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ ਤੋਂ ਦਵਿੰਦਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਰਾਹੀ ਬਸਤੀ ਦੇ ਹੈੱਡ ਟੀਚਰ ਰਿੰਪੀ ਰਾਣੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਆਈਈਵੀ ਵਲੰਟੀਅਰ ਬਲਵਿੰਦਰ ਕੌਰ ਦਾ ਸਨਮਾਨ ਕੀਤਾ ਗਿਆ।
ਇਸ ਤੋਂ ਇਲਾਵਾ ਫੀਲਡ ਫੰਕਸ਼ਨਰੀ ਸ਼੍ਰੇਣੀ ਵਿੱਚ ਸਬ ਸੈਂਟਰ ਭੂਰੇ ਦੀ ਏਐਨਐਮ ਰੁਪਿੰਦਰ ਕੌਰ, ਆਂਗਣਵਾੜੀ ਵਰਕਰ ਮਨੀਤਾ ਰਾਣੀ, ਆਂਗਣਵਾੜੀ ਵਰਕਰ ਗੁਰਮੀਤ ਕੌਰ, ਗੁਰਮੇਲ ਕੌਰ, ਸੁਪਰਵਾਈਜ਼ਰ ਨਛੱਤਰ ਕੌਰ, ਹਰਮੀਤ ਕੌਰ, ਕਸ਼ਮੀਰ ਕੌਰ, ਆਸ਼ਾ ਵਰਕਰ ਚਰਨਜੀਤ ਕੌਰ ਤੇ ਰਾਜਵਿੰਦਰ ਕੌਰ ਦਾ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਚੰਗੀਆਂ ਸੇਵਾਵਾਂ ਦੇਣ ਬਦਲੇ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿੱਚ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਮਨਿੰਦਰ ਕੌਰ, ਸੀਡੀਪੀਓ ਮਹਿਲ ਕਲਾਂ ਅੰਜੂ ਸਿੰਗਲਾ, ਸੀਡੀਪੀਓ ਸ਼ਹਿਣਾ ਨਿਕਿਤਾ ਢੀਂਗਰਾ, ਡੀਆਈਓ ਨੀਰਜ ਕੁਮਾਰ, ਪਿ੍ਰੰਸੀਪਲ ਲਾਲ ਬਹਾਦਰ ਸ਼ਾਸਤਰੀ ਕਾਲਜ ਨੀਲਮ ਸ਼ਰਮਾ ਤੇ ਹੋਰ ਅਧਿਕਾਰੀ, ਕਰਮਚਾਰੀ ਤੇ ਕਾਲਜ ਸਟਾਫ ਹਾਜ਼ਰ ਸੀ।
ਸੱਭਿਆਚਾਰਕ ਮੁਕਾਬਲਿਆਂ ਅਤੇ ਪੇਸ਼ਕਾਰੀਆਂ ਨੇ ਲੁੱਟਿਆ ਮੇਲਾ
ਇਸ ਮੇਲੇ ਵਿੱਚ ਜਿੱਥੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ, ਉਥੇ ਰੰਗੋਲੀ, ਮਹਿੰਦੀ, ਪੇਂਟਿੰਗ, ਫੁਲਕਾਰੀ ਕੱਢਣ, ਨਾਲੇ ਬੁਣਨ, ਪੀੜੀ ਬੁਣਨ, ਪੱਖੀ ਬੁਣਨ ਦੇ ਮੁਕਾਬਲਿਆਂ ਤੋਂ ਇਲਾਵਾ ਸੱਭਿਆਚਾਰਕ ਕੁਇਜ਼ ਕਰਵਾਈ ਗਈ, ਜਿੱਥੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਪੈਸ਼ਲ ਰਿਸੋਰਸ ਸੈਂਟਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੜਕੇ) ਬਰਨਾਲਾ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਕੀਤਾ ਗਰੁੱਪ ਡਾਂਸ ਖੂਬ ਸਲਾਹਿਆ ਗਿਆ। ਇਸ ਦੌਰਾਨ ਵੱਖ ਵੱਖ ਵਿਭਾਗਾਂ ਵੱਲੋਂ ਆਪਣੇ ਅਧੀਨ ਸਕੀਮਾਂ ਅਤੇ ਸਬੰਧਤ ਉਤਪਾਦਾਂ ਦੀਆਂ ਸਟਾਲਾਂ ਵੀ ਲਾਈਆਂ ਗਈਆਂ, ਜੋ ਖਿੱਚ ਦਾ ਕੇਂਦਰ ਰਹੀਆਂ।