ਰੂਪਨਗਰ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਕੰਮ ਕਰਨ ਦੀ ਸਹਿਮਤੀ , ਹੜਤਾਲ ਦੇ ਚੱਲਦੇ, ਰਾਤ ਨੂੰ ਕਰਿਆ ਕਰਨਗੇ ਸਫ਼ਾਈ

212

ਰੂਪਨਗਰ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਕੰਮ ਕਰਨ ਦੀ ਸਹਿਮਤੀ , ਹੜਤਾਲ ਦੇ ਚੱਲਦੇ, ਰਾਤ ਨੂੰ ਕਰਿਆ ਕਰਨਗੇ ਸਫ਼ਾਈ

ਬਹਾਦਰਜੀਤ ਸਿੰਘ /ਰੂਪਨਗਰ/royalpatiala.in News/ 20 ਸਤੰਬਰ,2025

ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕਾਂ ਦੀ ਹੜਤਾਲ ਦੇ ਚੱਲਦੇ ਸ਼ਹਿਰ ਅੰਦਰ ਲੱਗੇ ਗੰਦਗੀ ਦੇ ਅੰਬਾਰ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਮਿਲਣ ਦੇ ਹਾਲਾਤ ਬਣੇ ਹਨ। ਤਿਉਹਾਰਾਂ ਦੇ ਦਿਨਾਂ ਨੂੰ ਧਿਆਨ ਵਿੱਚ ਰੱਖਦਿਆਂ ਸਫ਼ਾਈ ਕਰਮਚਾਰੀਆਂ ਨੇ ਰਾਤ ਨੂੰ ਕੰਮ ਕਰਨ ਦੀ ਸਹਿਮਤੀ ਦਿੱਤੀ ਹੈ।

ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏ ਡੀ ਸੀ  ਪੂਜਾ ਸਿਆਲ,ਈ ਓ ਅਸ਼ੋਕ ਕੁਮਾਰ,ਐਸ ਡੀ ਓ ਹਰਪ੍ਰੀਤ ਸਿੰਘ ਭਿਓਰਾ ਦੀ ਹਾਜ਼ਰੀ ਵਿੱਚ ਸਫ਼ਾਈ ਕਰਮਚਾਰੀਆਂ ਨੇ ਇਹ ਸਹਿਮਤੀ ਦਿੱਤੀ ਹੈ ਤੇ ਨਾਲ ਹੀ ਮੇਨ ਬਜ਼ਾਰ ਦੇ ਅਨੇਕਾਂ ਜਾਮ ਹੋਏ ਮੇਨ ਹੌਲੀ ਮੌਕੇ ਤੇ ਹੀ ਚਾਲੂ ਵੀ ਕਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਸ਼ਹਿਰ ਦੇ ਦੋ ਸਰਗਰਮ ਐਮ ਸੀ ਇੰਦਰਪਾਲ ਸਿੰਘ ਰਾਜੂ ਸਤਿਆਲ ਤੇ ਪੋਮੀ ਸੋਨੀ ਲਗਾਤਾਰ ਸਫ਼ਾਈ ਕਰਮਚਾਰੀਆਂ ਨੂੰ ਸ਼ਹਿਰ ਦੀ ਸਫਾਈ ਦੇ ਵਡੇਰੇ ਹਿੱਤਾਂ ਲਈ ਕੰਮ ਕਰਨ ਲਈ ਰਾਜ਼ੀ ਕਰਨ ਨੂੰ ਯਤਨਸ਼ੀਲ ਸਨ। ਅੱਜ ਇਹਨਾਂ ਦੋਵੇਂ ਆਗੂਆਂ ਦੇ ਯਤਨਾਂ ਨੂੰ ਬੂਰ  ਪਿਆ ਤੇ ਸਫ਼ਾਈ ਸੇਵਕਾਂ ਨੇ ਹੜਤਾਲ ਜਾਰੀ ਰੱਖਦੇ ਹੋਏ ਰਾਤ ਵੇਲੇ ਸਫ਼ਾਈ ਕਰਨ ਦੀ ਸਹਿਮਤੀ ਦਿੱਤੀ ਹੈ।