ਵਿਦਿਆਰਥੀਆਂ ਦਾ ਮੈਕਸ ਫੈਕਟਰੀ ਦਾ ਦੋਰਾ ਕਰਵਾਇਆ ਗਿਆ

170

ਵਿਦਿਆਰਥੀਆਂ ਦਾ ਮੈਕਸ ਫੈਕਟਰੀ ਦਾ ਦੋਰਾ ਕਰਵਾਇਆ ਗਿਆ

 ਬਹਾਦਰਜੀਤ ਸਿੰਘ / ਸ੍ਰੀ ਅਨੰਦਪੁਰ ਸਾਹਿਬ ,29 ਸਤੰਬਰ 2023

ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਅਤੇ ਪੰਜਾਬ ਸਰਕਾਰ ਦੁਆਰਾਪ੍ਰਦਾਨ ਕੀਤੇ ਗਏ ਬਜਟ ਦਾ ਪ੍ਰਯੋਗ ਕਰਦੇ ਹੋਏ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਵਿਚ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਸਕੀਮਅਧੀਨ ਬੀ.ਏ/ਬੀ.ਕਾਮ ਭਾਗ ਪਹਿਲੇ, ਦੂਜੇ ਅਤੇ ਤੀਜੇ ਦੇ ਵਿਦਿਆਰਥੀਆਂ ਦਾ ਮੈਕਸ ਫੈਕਟਰੀ/ ਟੋਪਾਸ ਸਪੈਸ਼ਲੀਟੀ ਫਿਲਮਸ ਪ੍ਰਾਈਵੇਟ ਲਿਮਿਟਿਡ, ਰੇਲ ਮਾਜਰਾ, ਐਸ.ਬੀ. ਐਸ. ਨਗਰ ਦਾ ਦੋਰਾ  ਕਰਵਾਇਆ ਗਿਆ।

ਉੱਥੇ ਕੰਪਨੀ ਦੇ ਅਧਿਕਾਰੀਆਂ ਸ੍ਰੀ ਤਰੁਣ ਅਤੇ ਚਿਤੇਨ ਦੀਪਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਫੈਕਟਰੀ ਦਿਨ-ਰਾਤ ਸਿਫਟਾਂ ਵਿਚ ਚੱਲਦੀ ਹੈ ਅਤੇ ਅਲੱਗ-ਅਲੱਗ ਤਰ੍ਹਾਂ ਦੇ ਉਤਪਾਦਾਂ ਦੇ ਰੇਪਰ3D ਤਕਨੀਕ ਨਾਲ ਬਣਾਉਂਦੀ ਹੈ। ਇਸ ਦੁਆਰਾ ਬਣਾਏ ਗਏ ਰੇਪਰਾਂ ਨੂੰ ਰਿਸਾਈਕਲ ਕੀਤਾ ਜਾ ਸਕਦਾ ਹੈ।

ਇਹ ਰੇਪਰ ਮਿੱਟੀ ਵਿਚ ਵੀ ਕੁੱਝਦਿਨਾਂ ਵਿਚ ਹੀ ਸੜ ਜਾਂਦੇ ਹਨ ਅਤੇ ਇਹਨਾਂ ਨਾਲ ਮਿੱਟੀ, ਪਾਣੀ ਅਤੇ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ। ਪ੍ਰੋ: ਵਿਪਨ ਕੁਮਾਰ ਅਤੇ ਡਾ. ਦਿਲਰਾਜਕੌਰ ਨੇ ਫੈਕਟਰੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਉਹਨਾਂ ਨੂੰਪੁਰਾਤੱਤਵ ਵਿਭਾਗ ਮਿਉਜੀਅਮ ਰੋਪੜ ਦਾ ਦੌਰਾ ਕਰਵਾਇਆ ਗਿਆ।

ਇਸ ਪੁਰਾਤੱਤਵ ਮਿਊਜੀਅਮ ਵਿਚ ਵਿਦਿਆਰਥੀਆਂ ਨੇ ਸਿੰਧੂ ਘਾਟੀ ਦੀਸੱਭਿਅਤਾ ਦੇ ਦੌਰਾਨ ਵਰਤੇ ਜਾਂਦੇ ਟੈਰਾਕੋਟਾ ਦੇ ਮਣਕੇ, ਚੈਰਟ ਬਲੇਡ, ਸਟੀਟਾਈਟ ਮੋਹਰ, ਅਰਧ ਕੀਮਤੀ ਪੱਥਰ, ਹੱਡੀਆਂ ਦੇ ਤੀਰ, ਤਾਂਬੇ ਦੇ ਸੰਦਅਤੇ ਤਾਂਬੇ ਦੇ ਸਿੱਕੇ ਦੇਖੇ। ਇਸ ਮਿਊਜੀਅਮ ਵਿਚ ਹੜੱਪਾ ਸਭਿਅਤਾ ਤੋਂ ਮੱਧਕਾਲੀ ਸਮਾਂ ਸਭਿਆਚਾਰਿਕ ਕ੍ਰਮ ਅਨੁਸਾਰ ਦਰਸਾਇਆ ਗਿਆ ਹੈ।

ਵਿਦਿਆਰਥੀਆਂ ਦਾ ਮੈਕਸ ਫੈਕਟਰੀ ਦਾ ਦੋਰਾ ਕਰਵਾਇਆ ਗਿਆ

ਰੋਪੜ ਜਿਲ੍ਹੇ ਵਿਚ ਸਿੰਧੂ ਘਾਟੀ ਸਭਿਅਤਾ ਦੀ ਖੁਦਾਈ 2100 ਤੋਂ 1400 ਬੀ.ਸੀ ਤੱਕ ਦੇ ਛੇ ਪੀਰੀਅਡਾਂ ਨੂੰ ਦਰਸਾਉਂਦੀ ਹੈ। ਪੁਰਾਤੱਤਵ ਮਿਊਜੀਅਮ ਰੋਪੜ ਦੇ ਨਾਲ ਸਥਿਤ ਟਿੱਲੇ ਨੂੰ ਸਿੰਧੂ ਘਾਟੀ ਸਭਿਅਤਾ ਦਾ ਖਜਾਨਾ ਕਿਹਾ ਜਾਂਦਾ ਹੈ। ਇਥੋਂ ਕੀਤੀ ਗਈ ਖੁਦਾਈ ਤੋਂ ਪੁਰਾਤੱਤਵੀ ਅਵਸੇਸਾਂ ਨੂੰ ਸਾਂਭ ਕੇ ਰੱਖਿਆ ਗਿਆ ਹੈ।

ਟੂਰ ਨੂੰ ਸਫਲ ਬਣਾਉਣ ਵਿਚ ਜਸ਼ਨਪ੍ਰੀਤ ਕੌਰ, ਸਰਬਜੀਤ ਸੇਨ ਗੁਪਤਾ, ਸੋਰਵ, ਜਯੋਤੀ, ਕਾਜਲ, ਕੋਮਲ, ਮਨਪ੍ਰੀਤ  ਨਾਜੀਆ, ਰਮਨਦੀਪ, ਰਵੀ ਸੇਖ, ਅਮਨਦੀਪ, ਜਗਦੀਪ, ਜਸਵਿੰਦਰ, ਅਮਨਦੀਪ ਸਿੰਘ, ਅੰਜਲੀ, ਕੰਚਨ, ਪੂਜਾ, ਕੁਸਲ, ਰਮਨਦੀਪ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਬੰਦਨਾ(52), ਬੰਦਨਾ (53), ਗਗਨਦੀਪ, ਈਸ਼ਾ, ਕਾਜਲ, ਕ੍ਰਿਸਮਾ, ਨੀਰਜ, ਪ੍ਰੀਤੀ, ਪ੍ਰਿਆ (61), ਰੀਅ, ਸੁਨੇਹਾ, ਸਵੀਤਾ, ਸੋਮਾ, ਸੋਨੀਆ (66), ਸੋਨੀਆ (67), ਨੇਹਾ, ਸਿਮਰਨਦੀਪ ਅਤੇ ਵਰਿੰਦਰ ਕੁਮਾਰ ਦਾ ਯੋਗਦਾਨਸਲਾਘਾਯੋਗ ਸੀ।