ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ
ਬਹਾਦਰਜੀਤ ਸਿੰਘ / ਸ਼੍ਰੀ ਅਨੰਦਪੁਰ ਸਾਹਿਬ,5 ਜੂਨ ,2023
ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਕਾਲਜ ਦੀ ਚੇਤਨਾ ਨਸ਼ਾ ਵਿਰੋਧੀ ਲਹਿਰ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਇਕ ਸੈਮੀਨਾਰ ਕਰਵਾਇਆ ਗਿਆ।
ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਸੰਚਾਲਕ ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਦੂਸ਼ਣ ਦੇ ਕਾਰਨਾਂ, ਪ੍ਰਭਾਵਾਂ ਅਤੇ ਉਹਨਾਂ ਦੇ ਸਮਾਧਾਨ ਉੱਤੇ ਵਿਆਪਕ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਪ੍ਰੋ: ਵਿਪਨ ਕੁਮਾਰ ਨੇ ਬੋਲਦੇ ਹੋਏ ਕਿਹਾ ਕਿ ਖੇਤੀ ਵਾਲੀ ਜਮੀਨ ਵਿੱਚ ਵੱਧ ਰਿਹਾ ਨਦੀਨ ਨਾਸਕਾਂ ਅਤੇ ਰਸਾਇਣਕ ਖਾਦਾਂ ਦਾ ਪ੍ਰਯੋਗ ਅਤੇ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਹਰ ਸਾਲ ਅੱਗ ਲਾਉਣ ਦੀਆਂ ਘਟਨਾਵਾਂ ਕਾਰਨ ਧਰਤੀ ਦੀ ਉਪੱਰਲੀ ਉਪਜਾਊ ਪਰਤ ਨਸ਼ਟ ਹੋ ਰਹੀ ਹੈ ਅਤੇ ਇਸ ਨਾਲ ਮਿੱਟੀ, ਹਵਾ ਅਤੇ ਪਾਣੀ ਪ੍ਰਦੂਸਿਤ ਹੋ ਰਿਹਾ ਹੈ। ਭਾਰਤ ਵਿਚ ਹਰ ਸਾਲ ਵਿਕਾਸ ਦੇ ਨਾਂ ਤੇ 31 ਲੱਖ ਦਰੱਖਤ ਕੱਟੇ ਜਾ ਰਹੇ ਹਨ, ਜਦਕਿ ਇਕ ਰੁੱਖ ਹੀ ਇਕ ਦਿਨ ਵਿਚ ਚਾਰ ਲੋਕਾਂ ਦੇ ਜੀਵਿਤ ਰੱਖਣ ਯੋਗੀ ਆਕਸੀਜਨ ਦਿੰਦਾ ਹੈ।
ਸੰਨ 2001 ਤੋਂ ਲੈ ਕੇ ਸੰਨ 2021 ਤੱਕ ਭਾਰਤ ਵਿਚ 5.3 ਫੀਸ਼ਦੀ ਜੰਗਲਾਂ ਦਾ ਰਕਬਾ ਘੱਟ ਗਿਆ ਹੈ। ਭਾਰਤ ਭਰ ਵਿਚ ਹਰ ਸਾਲ 15 ਮਿਲੀਅਨ ਟਨ ਪਲਾਸਟਿਕ ਕਚਰਾ ਪੈਦਾ ਹੋ ਜਾਂਦਾ ਹੈ। ਇਸ ਮੌਕੇ ਡਾਕਟਰ ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਵਿਦਿਆਰਥੀਆਂ ਨੂੰ ਦਰੱਖਤ ਲਗਾਉਣ, ਸਿੰਗਲ ਯੂਜ਼ ਪਲਾਸਟਿਕ ਤੋਂ ਦੂਰ ਰਹਿਣ, ਪਾਣੀ ਦੀ ਦੁਰਵਰਤੋਂ ਅਤੇ ਭੋਜਨ ਦੀ ਬਰਬਾਦੀ ਨੂੰ ਰੋਕਣ ਅਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ।
ਇਸ ਸੈਮੀਨਾਰ ਨੂੰ ਸਫਲ ਬਣਾਉਣ ਵਿਚ ਬੀ.ਏ. ਭਾਗ ਪਹਿਲਾ ਵਿਚ ਰਜਿਸਟਰਡ ਹੋਏ ਵਿਦਿਆਰਥੀਆਂ ਵਿਚ ਨਾਜੀਆ, ਭਾਰਤੀ, ਰੱਜੀ, ਮਨਪ੍ਰੀਤ ਕੌਰ, ਸੰਜਨਾ, ਸਮਰਿਤੀ, ਗੁਰਪ੍ਰੀਤ ਕੌਰ ਦਬਖੇੜਾ, ਸਿਮਰਨ ਅਤੇ ਗੁਰਪ੍ਰੀਤ ਕੌਰ ਖਮੇੜਾ ਅਤੇ ਬੀ.ਏ. ਭਾਗ ਦੂਜਾ ਵਿਚ ਕੰਚਨ ਰਾਣੀ, ਪੂਜਾ ਅਤੇ ਨੀਤੂ ਸ਼ਰਮਾ ਅਤੇ ਬੀ.ਏ. ਭਾਗ ਤੀਜਾ ਵਿਚ ਸਨੇਹਾ, ਰੀਆ ਅਤੇ ਪ੍ਰਿਆ ਅਤੇ ਲਾਇਬ੍ਰੇਰੀ ਅਟੈਡੇਂਟ ਅਸ਼ੋਕ ਕੁਮਾਰ ਦਾ ਯੋਗਦਾਨ ਸੰਲਾਘਾਯੋਗ ਸੀ।