ਸਰਕਾਰੀ ਕਾਲਜ ਰੂਪਨਗਰ ਵਿਖੇ ਸੇਵਾ ਯੋਜਨਾ ਦਿਵਸ ਮਨਾਇਆ
ਬਹਾਦਰਜੀਤ ਸਿੰਘ /ਰੂਪਨਗਰ, 5 ਸਤੰਬਰ, 2022
ਸਰਕਾਰੀ ਕਾਲਜ ਰੂਪਨਗਰ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੇਸ਼ ਵਿੱਚ ਚਾਲੀ ਲੱਖ ਤੋਂ ਵੱਧ ਵਲੰਟੀਅਰ ਐਨ ਐਸ ਐਸ ਨਾਲ ਜੁੜੇ ਹੋਏ ਹਨ ਅਤੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਦੇ ਨਾਲ ਨਾਲ ਇਹ ਯੋਜਨਾ ਸਮਾਜ ਸੁਧਾਰ ਲਈ ਅਹਿਮ ਭੂਮਿਕਾ ਅਦਾ ਕਰ ਰਹੀ ਹੈ।
ਪ੍ਰੋਗਰਾਮ ਅਫ਼ਸਰ ਪ੍ਰੋ.ਅਰਵਿੰਦਰ ਕੌਰ ਨੇ ਦੱਸਿਆ ਕਿ 24 ਸਤੰਬਰ 1969 ਨੂੰ ਕੌਮੀ ਸੇਵਾ ਯੋਜਨਾ ਸ਼ੁਰੂ ਕੀਤੀ ਗਈ ਤਾਂ ਕਿ ਵਿਦਿਆਰਥੀ ਵਰਗ ਦੀ ਜਾਣਕਾਰੀ, ਵਿਵੇਕ ਅਤੇ ਤਰਕਸ਼ੀਲ ਬੁੱਧੀ ਵਿਚਕਾਰ ਤਾਲਮੇਲ ਪੈਦਾ ਕਰਕੇ ਸਮਾਜ ਸੇਵਾ ਦੀ ਭਾਵਨਾ ਵਿਕਸਤ ਕੀਤੀ ਜਾ ਸਕੇ।ਡਾ.ਨਿਰਮਲ ਬਰਾੜ ਨੇ ਐਨ ਐਸ ਐਸ ਦੀ ਭਾਵਨਾ ਤਹਿਤ ਵਲੰਟੀਅਰ ਨੂੰ ਪਿੰਡਾਂ ਦੇ ਵਿਕਾਸ ਲਈ ਮੋਹਰੀ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਦਿੱਤੀ ਅਤੇ ਡਾ. ਜਤਿੰਦਰ ਕੁਮਾਰ ਨੇ ਵਲੰਟੀਅਰਜ਼ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਹਿਤ ਕੰਮ ਕਰਨ ਦਾ ਵਚਨ ਦਿਵਾਇਆ।
ਡਾ.ਦਲਵਿੰਦਰ ਸਿੰਘ ਨੇ ਐਨ ਐਸ ਐਸ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਅਤੇ ਪ੍ਰੋ.ਸਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਯੋਜਨਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ.ਹਰਜਸ ਕੌਰ ,ਪ੍ਰੋ.ਮੀਨਾ ਕੁਮਾਰੀ,ਪ੍ਰੋ.ਮਨਪ੍ਰੀਤ ਸਿੰਘ,ਪ੍ਰੋ.ਮਨਦੀਪ ਕੌਰ ਅਤੇ ਵੱਡੀ ਗਿਣਤੀ ਵਿਚ ਐਨ ਐਸ ਐਸ ਵਲੰਟੀਅਰ ਹਾਜ਼ਰ ਸਨ।
