ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਵਿਖੇ ਸਵੱਛਤਾ ਹੀ ਸੇਵਾ — ਸਵੱਛਤਾ ਅਭਿਆਨ ਸਬੰਧੀ ਭਾਸ਼ਣ ਪ੍ਰਤੀਯੋਗਤਾ ਕਰਵਾਈ
ਪਟਿਆਲਾ /ਅਕਤੂਬਰ 3,2023
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਵਿਖੇ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਜੀ ਦੀ ਯੋਗ ਅਗਵਾਈ ਹੇਠ ਸਵੱਛਤਾ ਹੀ ਸੇਵਾ — ਸਵੱਛਤਾ ਅਭਿਆਨ ਤਹਿਤ ਕਾਲਜ ਵਿਖੇ ਵਾਤਾਵਰਣ ਸੁਰੱਖਿਆ ਅਤੇ ਗੰਦਗੀ ਦੇ ਦੁਸ਼ ਪ੍ਰਭਾਵ ਵਿਸ਼ੇ ਉਪਰ ਭਾਸ਼ਣ ਪ੍ਰਤੀਯੋਗਤਾ ਮਿਤੀ 29—09—2023 ਨੂੰ ਕਰਵਾਈ ਗਈ।
ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਵਧਾਈ ਦਿੱਂਤੀ ਅਤੇ ਵਿਦਿਆਰਥੀਆਂ ਨੂੰ ਆਪਣਾ ਆਲਾ—ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਆ।
ਇਸ ਪ੍ਰਤੀਯੋਗਤਾ ਵਿਚ ਕਾਲਜ ਦੇ ਕਈ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚੋਂ ਪਹਿਲੇ ਸਥਾਨ ਤੇ ਜਤਿਨ ਬਾਤਿਸ, ਦੂਸਰੇ ਸਥਾਨ ਤੇ ਕਸ਼ਿਸ਼ ਖੁਰਮੀ ਅਤੇ ਤੀਸਰੇ ਸਥਾਨ ਤੇ ਗੁਰਪ੍ਰਕਾਸ਼ ਸਿੰਘ ਰਹੇ। ਇਸ ਪ੍ਰਤੀਯੋਗਤਾ ਵਿਚ ਜੱਜ ਦੀ ਭੂਮਿਕਾ ਡਾ. ਅਮਰਿੰਦਰ ਕੌਰ ਅਤੇ ਪ੍ਰਿਅੰਕਾ ਵੱਲੋਂ ਨਿਭਾਈ ਗਈ।
ਇਸ ਮੌਕੇ ਡਾ. ਤਰਨਦੀਪ ਕੌਰ, ਜੈਸਮੀਨ ਕੌਰ ਅਤੇ ਕਾਲਜ ਦੇ ਹੋਰ ਵਿਦਿਆਰਥੀ ਸ਼ਾਮਲ ਸਨ।
