ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਵਾਸਤੇ 1 ਕਰੋੜ ਦੇ ਫੰਡ ਜਾਰੀ-ਮਨਪ੍ਰੀਤ ਸਿੰਘ ਬਾਦਲ
ਬਠਿੰਡਾ, 4 ਜਨਵਰੀ: ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸਿੱਖਿਆ ਦੇ ਪੱਧਰ ਨੂੰ ਹੋਰ ਚੁੱਕਣ ਦੇ ਮੰਤਵ ਨਾਲ ਸ਼ਹਿਰ ਦੇ ਦੋ ਸਕੂਲਾਂ ਲਈ 1 ਕਰੋੜ ਰੁਪਏ ਦੇ ਫੰਡ ਦੇਣ ਦੇ ਹੁਕਮ ਜਾਰੀ ਕੀਤੇ। ਇਸ ਤੋਂ ਪਹਿਲਾਂ ਵੀ ਵਿੱਤ ਮੰਤਰੀ ਵੱਲੋਂ ਸ਼ਹਿਰ ਦੇ ਵੱਖ-ਵੱਖ ਸਕੂਲਾਂ ਲਈ ਤਕਰੀਬਨ 18 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਅੱਜ ਵਿੱਤ ਮੰਤਰੀ ਨੇ ਉਚੇਚੇ ਤੌਰ ਤੇ ਇਨ ਦੋ ਸਕੂਲਾਂ ਗੌਰਮਿੰਟ ਹਾਈ ਸਕੂਲ ਮਾਲ ਰੋਡ ਅਤੇ ਚੰਦਸਰ ਬਸਤੀ ਸਕੂਲ ਦਾ ਦੌਰਾ ਕੀਤਾ। ਜਿੱਥੇ ਉਨ ਨੇ ਅਧਿਆਪਕਾ ਅਤੇ ਸਕੂਲ ਦੀ ਮੇਨੈਜਮੈਂਟ ਨਾਲ ਮੀਟਿੰਗ ਕੀਤੀ। ਇਸ ਗੱਲਬਾਤ ਦੌਰਾਨ ਅਧਿਆਪਕਾ ਨੇ ਜੋ ਵੀ ਮੁਸ਼ਕਿਲਾਂ ਦੱਸੀਆਂ ਵਿੱਤ ਮੰਤਰੀ ਨੇ ਉਨ ਮੁਸ਼ਕਿਲਾਂ ਨੂੰ ਮੌਕੇ ਤੇ ਹੀ ਹੱਲ ਕਰਨ ਦਾ ਭਰੋਸਾ ਜਤਾਇਆ। ਇਸ ਦੌਰੇ ਦੌਰਾਨ ਇਲਾਕੇ ਦੇ ਮੌਹਤਬਰ ਵਿਅਕਤੀ ਵੀ ਹਾਜ਼ਰ ਸਨ।
ਇਸੇ ਦੌਰਾਨ ਗੌਰਮਿੰਟ ਹਾਈ ਸਕੂਲ ਮਾਲ ਰੋਡ ਲਈ ਅਤੇ ਚੰਦਸਰ ਬਸਤੀ ਸਕੂਲ ਲਈ 50-50 ਲੱਖ ਦੇ ਫੰਡ ਜਾਰੀ ਕਰਨ ਦੇ ਹੁਕਮ ਦਿੱਤੇ ਅਤੇ ਉਨ ਦੱਸਿਆ ਕਿ ਇਹ ਪੈਸੇ ਇਨ ਸਕੂਲਾਂ ਦੇ ਨਵੀਨੀਕਰਨ ਜਿਸ ਵਿੱਚ ਬੱਚਿਆਂ ਦੇ ਬੈਠਣ ਲਈ ਬੈਂਚ, ਖੇਡਣ ਲਈ ਮੈਦਾਨ, ਪੀਣ ਲਈ ਸਾਫ ਪਾਣੀ ਦਾ ਪ੍ਰਬੰਧ, ਬਲੈਕਬੋਰਡ, ਟੁਆਇਲਟਸ ਆਦਿ ਤੇ ਖਰਚ ਕੀਤੇ ਜਾਣਗੇ ਜਾਂ ਇਸ ਤੋਂ ਇਲਾਵਾ ਹੋਰ ਜੋ ਵੀ ਲੋੜੀਦੀਆਂ ਚੀਜਾਂ ਹਨ, ਉਨ ਤੇ ਖਰਚ ਕੀਤੇ ਜਾਣਗੇ। ਇਸ ਮੌਕੇ ਸਕੂਲ ਦੇ ਅਧਿਆਪਕਾ ਅਤੇ ਮੋਹਤਬਰ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਉਨ ਕਿਹਾ ਕਿ ਸਿੱਖਿਆ ਵਿੱਚ ਹੋਰ ਸੁਧਾਰ ਕਰਨ ਲਈ ਸਰਕਾਰੀ ਸਕੂਲ ਵਿੱਚ ਪੜ ਰਹੇ ਬੱਚਿਆਂ ਨੂੰ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ। ਉਨ ਸਕੂਲ ਦੇ ਬੱਚਿਆਂ ਨੂੰ ਵਧੇਰੇ ਪੜਈ ਕਰਨ ਅਤੇ ਚੰਗੀਆਂ ਨੌਕਰੀਆਂ ਲੈਣ ਲਈ ਪ੍ਰੇਰਿਤ ਕੀਤਾ।
ਉਨ ਇਹ ਗੱਲ ਫੇਰ ਦੁਹਰਾਈ ਕਿ ਸਕੂਲਾਂ ਦੇ ਸੁਧਾਰ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਿੱਤ ਮੰਤਰੀ ਸਕੂਲਾਂ ਵਿੱਚ ਜਾਣ ਤੋਂ ਇਲਾਵਾ ਆਦਰਸ਼ ਨਗਰ ਵੀ ਗਏ, ਜਿੱਥੇ ਉਨ ਲੋਕਾਂ ਨਾਲ ਗੱਲਬਾਤ ਦੌਰਾਨ ਉਨ ਨੂੰ ਆਉਣ ਵਾਲੀਆਂ ਔਕੜਾਂ ਬਾਰੇ ਚਰਚਾ ਕੀਤੀ। ਇਸ ਦੌਰਾਨ ਉਨ ਨੇ ਮੁਹੱਲਾ ਸੁਧਾਰ ਕਮੇਟੀ ਆਦਰਸ਼ ਨਗਰ ਨੂੰ 5 ਲੱਖ ਰੁਪਏ ਦੇਣ ਦਾ ਵਾਧਾ ਕੀਤਾ।
ਇਸ ਮੌਕੇ ਜੈਜੀਤ ਜੌਹਲ, ਅਰੁਣ ਵਧਾਵਨ, ਕੇ.ਕੇ. ਅਗਰਵਾਲ, ਪਵਨ ਮਾਨੀ, ਟਹਿਲ ਸੰਧੂ, ਅਸ਼ੋਕ ਪ੍ਰਧਾਨ, ਰਾਜ ਨੰਬਰਦਾਰ, ਬਲਰਾਜ ਪੱਕਾ, ਮੋਹਨਲਾਲ ਝੂੰਬਾ ਆਦਿ ਤੋਂ ਇਲਾਵਾ ਸ਼ਹਿਰ ਦੇ ਮੋਹਤਬਰ ਵਿਅਕਤੀ ਅਤੇ ਕਾਂਗਰਸ ਦੇ ਲੀਡਰ ਸ਼ਾਮਿਲ ਸਨ।