ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵੱਲੋ ਵਿਿਦਆਰਥੀਆਂ ਦੇ ਭਾਸ਼ਣ ਮੁਕਾਬਲੇ ਦਾ ਆਯੋਜਨ

181

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵੱਲੋ ਵਿਿਦਆਰਥੀਆਂ ਦੇ ਭਾਸ਼ਣ ਮੁਕਾਬਲੇ ਦਾ ਆਯੋਜਨ

ਬਹਾਦਰਜੀਤ ਸਿੰਘ /ਰੂਪਨਗਰ,  8 ਅਕਤੂਬਰ,2022

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ[) ਵੱਲੋਂ ਅੱਜ ਸੈਣੀ ਭਵਨ ਰੂਪਨਗਰ ਵਿਖੇ ਵਿਿਦਆਰਥੀਆਂ ਦੇ ਸਵੈ-ਭਰੋਸੇ ƒ ਦ੍ਰਿੜ ਬਣਾਉਣ ਲਈ ਪੰਜਾਬੀ ਭਾਸ਼ਾ ਵਿੱਚ:-‘‘ਵਿਿਦਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ” ਅਤੇ ਅੰਗਰੇਜ਼ੀ ਭਾਸ਼ਾ ‘ਚ “ਜਾਂਚ ਏਜੰਸੀਆਂ ਦਾ ਰਾਜਨੀਤੀਕਰਨ ਅਤੇ ਇਸ ਦਾ ਭਾਰਤੀ ਲੋਕਤੰਤਰ ਤੇ ਪ੍ਰਭਾਵ” ਵਿਿਸਆਂ ਼ਬਾਰੇ  ਮੁਕਾਬਲੇ ਕਰਾਵਾਏ ਗਏ। ਆਪਣੇ ਆਪਣੇ ਭਾਸ਼ਣ ‘ਚ ਵਿਿਦਆਰਥੀਆਂ ਨੇ ਖੇਡਾਂ ਦੀ ਮਹੱਤਤਾ ਬਾਰੇ ਬੋਲਦਿਆਂ ਸਰੀਰਕ ਤੇ ਮਾਨਸਿਕ ਵਿਕਾਸ ਲਈ ਖੇਡਾਂ ਨੂੰ ਜਿੰਦਗੀ ਦਾ ਜਰੂਰੀ ਅੰਗ ਬਣਾਉਣ ਤੇ ਜ਼ੋਰ ਦਿੱਤਾ।

ਉਨ੍ਹਾਂ ਜਾਂਚ ਏਜ਼ਸੀਆਂ ਦਾ ਰਾਜਨੀਤੀਕਰਨ ਬਾਰੇ ਬੋਲਦਿਆਂ ਕਿਹਾ ਕਿ ਦੇਸ਼ ਦੇ ਲੋਕਤੰਤਰਕ ਢਾਂਚੇ ਦੀਆਂ ਕਦਰਾਂ ਕੀਮਤਾ ਦੀ ਬਹਾਲੀ ਲਈ ਜਾਂਚ ਏਜ਼ੰਆਂ ਨੂੰ ਤੋਤੇ ਦਾ ਪਿੰਜ਼ਰਾ ਬਨਣ ਦੀ ਬਜਾਏ ਆਪਣੀ ਆਜ਼ਾਦ ਹੋਂਦ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਭਾਸ਼ਣ ਮੁਕਾਬਲੇ ‘ਚ ਵੱਖ ਵੱਖ ਸਕੂਲਾਂ ਤੇ ਕਾਲਜ਼ਾ ਤੋਂ ਪੰਜਾਬੀ ਵਿਸ਼ੇ ‘ਚ 28 ਅਤੇ ਅੰਗਰੇਜ਼ੀ ਵਿਸ਼ੇ ‘ਚ 15 ਵਿਿਦਆਰਥੀਆਂ ਨੇ ਭਾਗ ਲਿਆ। ਪੰਜਾਬੀ ਦੇ ਵਿਸ਼ੇ ‘ਚ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਦੀ ਮਨਜੋਤ ਕੌਰ ਤੇ ਪਹਿਲਾ, ਸੈਂਟ ਕਾਰਮਲ ਸਕੂਲ ਰੂਪਨਗਰ ਦੀ ਈਸ਼ਵਰਦੀਪ ਕੌਰ ਤੇ ਹਿਮਾਲਿਆ ਪਬਲਿਕ ਸਕੂਲ ਮੁਜਾਫਤ ਦੀ ਗਰਿਨਾ ਨੇ ਦੂਜਾ ਤੇ ਸਿ਼ਵਾਲਿਕ ਪਬਲਿਕ ਸਕੂਲ ਰੂਪਨਗਰ ਦੀ ਕੋਮਲ ਉੱਪਲ ਨੇ ਤੀਜ਼ਾ ਸਥਾਨ ਹਾਸਿਲ ਕੀਤਾ ਜਦਕਿ  ਹਿਮਾਲਿਆ ਪਬਲਿਕ ਸਕੂਲ ਮਜਾਫਤ ਦੀ ਹੀ ਗੁਰਲੀਨ ਕੌਰ ਤੇ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਦੇ ਇੰਦਰਪ੍ਰੀਤ ਸਿੰਘ ਨੰੁ ਕੰਸੋਲੇਸ਼ਨ ਇਨਾਮ ਦਿੱਤੇ ਗਏ।

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵੱਲੋ ਵਿਿਦਆਰਥੀਆਂ ਦੇ ਭਾਸ਼ਣ ਮੁਕਾਬਲੇ ਦਾ ਆਯੋਜਨ

ਇਸੇ ਤਰਾਂ ਅੰਗਰੇਜ਼ੀ ਵਿਸ਼ੇ ਦਾ ਪਹਿਲਾ ਸਥਾਨ ਸੈਂਟ ਕਾਰਮਲ ਸਕੂਲ ਕਟਲੀ ਦੀ ਅਨਨਿਆ ਸ਼ਰਮਾ ਨੇ, ਦੂਜਾ ਸਤਲੁਜ ਪਬਲਿਕ ਸਕੂਲ ਰੂਪਨਗਰ ਦੀ ਸਨੇਹਾ ਅਤੇ ਤੀਜਾ ਸਿਵਾਲਿਕ ਪਬਲਿਕ ਸਕੂਲ ਰੂਪਨਗਰ ਦੀ ਮਜਨੋਤ ਕੌਰ ਨੇ ਹਾਸਿਲ ਕੀਤਾ। ਇਸ ਵਿਸ਼ੇ ਵਿੱਚ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਦੀ ਸ਼ੁਭਪ੍ਰੀਤ ਕੌਰ ਤੇ ਸਤਲੁਜ ਪਬਲਿਕ ਸਕੂਲ ਰੂਪਨਗਰ ਦੀ ਚਾਂਦਨੀ ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ।

ਇਨ੍ਹਾਂ ਮੁਕਾਬਲਿਆ ‘ਚ ਜੱਜਾ ਦੀ ਭੂਮਿਕਾ ਨੈਸ਼ਨਲ ਯੂਥ ਅਵਾਰਡੀ ਯੋਗੇਸ਼ ਮੋਹਨ ਪੰਕਜ਼, ਲਿਖਾਰੀ ਯਤਿੰਦਰ ਕੌਰ ਮਾਹਲ, ਸਹਿਤਕਾਰ ਦੇਵਿੰਦਰ ਸਿੰਘ ਜਟਾਣਾ, ਹਰਚਰਨ ਦਾਸ ਸਾਬਕਾ ਜਿ਼ਲ੍ਹਾ ਸਿੱਖਿਆ ਅਫਸਰ, ਪੌ[ ਵਿਪਨ ਕੁਮਾਰ, ਸਾਬਕਾ ਲੈਕਚਰਾਰ ਭਗਵੰਤ ਕੌਰ ਨੇ ਨਿਭਾਈ। ਵਿਿਦਆਰਥੀਆਂ ਨੂੰ ਪੇਸ਼  ਕਰਨ ਦੀ ਰਸ਼ਮ ਟਰੱਸਟੀ ਡਾ ਜਸਵੰਤ ਕੌਰ ਸੈਣੀ ਅਤੇ ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ ਅਦਾ ਕੀਤੀ। ਪ੍ਰਤਿਯੋਗਤਾ ਦਾ ਅਰੰਭ ਮਾਂ ਸਰਸਵਤੀ ਦੀ ਤਸਵੀਰ ਅੱਗੇ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ ਅਤੇ ਵਿਿਦਆਰਥੀਆਂ ਅਤੇ ਹਾਜ਼ਰ ਆਏ ਮਹਿਮਾਨਾਂ ਦਾ ਸਵਾਗਤ ਸੈਣੀ ਚੈਰੀਟੇਬਲ ਐਜ਼ੂਕੇਸ਼ਨ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਕੀਤਾ ਅਤੇ ਭਾਸ਼ਣ ਪ੍ਰਤਿਯੋਗਤਾ ਦੇ ਉਦੇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ।

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵੱਲੋ ਵਿਿਦਆਰਥੀਆਂ ਦੇ ਭਾਸ਼ਣ ਮੁਕਾਬਲੇ ਦਾ ਆਯੋਜਨ I ਇਸ ਮੌਕੇ ਬਤੌਰ ਮੁੱਖ ਮਹਿਮਾਨ ਐਡਵੋਕੇਟ ਹਰਸਿਮਰ ਸਿੰਘ ਡਿਪਟੀ ਐਡਵੋਕੇਟ ਜਨਰਲ ਪੰਜਾਬ ਨੇ ਸਿਰਕਤ ਕੀਤੀ। ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ ਅਜਮੇਰ ਸਿੰਘ ਨੇ ਆਏ ਮਹਿਮਾਨਾਂ ਅਤੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਅਮਰਜੀਤ ਸਿੰਘ, ਰਾਮ ਸਿੰਘ ਸੈਣੀ, ਹਰਜੀਤ ਸਿੰਘ ਸੈਣੀ, ਰਾਜਿੰਦਰ ਸਿੰਘ ਗਿਰਨ, ਜਗਦੇਵ ਸਿੰਘ, ਹਰਜੀਤ ਸਿੰਘ ਗਿਰਨ, ਬਹਾਦਰਜੀਤ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।