20 ਫਰਵਰੀ ਤੱਕ ਮੁਕੰਮਲ ਹੋ ਜਾਵੇਗਾ ਰੂਪਨਗਰ ਦੇ ਸਰਹਿੰਦ ਨਹਿਰ ਦਾ ਨਵਾਂ ਪੁਲ :ਡੀਸੀ

88

20 ਫਰਵਰੀ ਤੱਕ ਮੁਕੰਮਲ ਹੋ ਜਾਵੇਗਾ ਰੂਪਨਗਰ  ਦੇ ਸਰਹਿੰਦ ਨਹਿਰ ਦਾ ਨਵਾਂ ਪੁਲ :ਡੀਸੀ

ਬਹਾਦਰਜੀਤ ਸਿੰਘ/ ਰੂਪਨਗਰ,31 ਜਨਵਰੀ,2025

ਸਰਹਿੰਦ ਨਹਿਰ ਤੇ ਬਣ ਰਹੇ ਨਵੇਂ ਪੁਲ ਦੀ ਲੱਭੇ ਸਮੇਂ ਤੋਂ ਉਡੀਕ 20 ਫਰਵਰੀ ਨੂੰ ਖਤਮ ਹੋ ਜਾਵੇਗੀ। ਪੁਲ ਦਾ ਨਿਰਮਾਣ 20 ਫਰਵਰੀ ਨੂੰ ਮੁਕੰਮਲ ਹੋ ਜਾਵੇਗਾ। ਇਸ ਦੀ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਨੇ ਦਿੱਤੀ ਉਹ ਪੁਲ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਲੈਣ ਲਈ ਮੌਕੇ ਤੇ ਪੁੱਜੇ ਸਨ।

ਉਹਨਾਂ ਦੱਸਿਆ ਕਿ 20 ਫਰਵਰੀ ਤੋਂ ਬਾਅਦ ਕਿਸੇ ਵੀ ਦਿਨ ਪੁੱਲ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ ਜਿਸ ਲਈ ਮੁੱਖ ਮੰਤਰੀ ਪੰਜਾਬ ਤੋਂ ਸਮਾਂ ਮੰਗਿਆ ਗਿਆ ਹੈ। ਉਹਨਾਂ ਜੈਜਾ ਲੈਣ ਤੋਂ ਬਾਅਦ ਦੱਸਿਆ ਕਿ ਕੁਝ ਦਿਨਾਂ ਦਾ ਕੰਮ ਹੀ ਬਾਕੀ ਰਹਿ ਗਿਆ ਹੈ ਜੋ ਜੰਗੀ ਪੱਧਰ ਤੇ ਜਾਰੀ ਹੈ। ਇਸ ਮੌਕੇ ਉਹਨਾਂ ਦੇ ਨਾਲ ਵਿਭਾਗ ਦੇ ਅਧਿਕਾਰੀ ਅਤੇ ਸਬੰਧਤ ਕੰਪਨੀ ਦੇ ਨੁਮਾਇੰਦੇ ਵੀ ਹਾਜ਼ਰ ਸਨ।

20 ਫਰਵਰੀ ਤੱਕ ਮੁਕੰਮਲ ਹੋ ਜਾਵੇਗਾ ਰੂਪਨਗਰ  ਦੇ ਸਰਹਿੰਦ ਨਹਿਰ ਦਾ ਨਵਾਂ ਪੁਲ :ਡੀਸੀ

ਨਿੱਜੀ ਦਿਲਚਸਪੀ ਲਹਿ ਰਹੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੇਂ ਬੱਸ ਅੱਡੇ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਕੰਮ ਰੁਕ ਗਿਆ ਸੀ ਜੋ ਜਲਦ ਹੱਲ ਹੋ ਜਾਣਗੇ। ਇਸ ਤੋਂ ਇਲਾਵਾ ਹੈਡ ਵਰਕਰਸ ਰੂਪ ਨਗਰ ਤੇ ਵੀ ਦੁਬਾਰਾ ਲਾਈਟਾਂ ਲਗਾ ਕੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਖੇਤਰ ਹੋਰ ਵੀ ਰਮਣੀਕ ਅਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ।