ਪਟਿਆਲਾ ਦੇ ਵੱਖ-ਵੱਖ ਇਲਾਕੇ ਵਿੱਚ ਮੰਗਲਵਾਰ ਨੂੰ 4-8 ਘੰਟੇ ਲਈ ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 31-03-2025
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ. ਓਲਡ ਗੁਰਬਕਸ਼ ਕਲੋਨੀ ਫੀਡਰ ਅਤੇ 11 ਕੇ.ਵੀ. ਗੁਰੂ ਨਾਨਕ ਫੀਡਰਾਂ ਉੱਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ:-ਗੁਰਬਕਸ਼ ਕਲੋਨੀ , ਗੁਰੂ ਨਾਨਕ ਨਗਰ, ਤਫ਼ਜ਼ਲਪੁਰਾ, ਓਲਡ ਗੁਰਬਕਸ਼ ਕਲੋਨੀ ਗਲੀ ਨੰਬਰ 2 ਤੋਂ 8 ਆਦਿ ਦੀ ਬਿਜਲੀ ਸਪਲਾਈ ਮਿਤੀ 01-04-2025 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਬੰਦ ਰਹੇਗੀ ਜੀ ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਉੱਤਰ ਤਕਨੀਕੀ ਦੁਆਰਾ ਆਮ ਜਨਤਾ ਅਤੇ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਮ ਜਨਤਾ ਨੂੰ ਸੂਚਿਤ ਕਰਦੇ ਹਨ ਕਿ 11 ਕੇਵੀ ਫੀਡਰ ਆਨੰਦ ਨਗਰ ਅਧੀਨ ਤ੍ਰਿਪੜੀ ਵਿੱਚ ਟ੍ਰਾਂਸਫਾਰਮਰ ਬਦਲੀ ਕਰਨ ਦੇ ਕੰਮ ਹੋਣ ਕਰਕੇ ਇਸ ਫੀਡਰ ਤੋਂ ਚਲਦੇ ਏਰੀਆ ਦੀ ਬਿਜਲੀ ਸਪਲਾਈ ਮਿਤੀ 01.04.25 ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗਾ (ਪ੍ਰਭਾਵਿਤ ਏਰੀਆ – ਦਸਮੇਸ਼ ਨਗਰ, ਤ੍ਰਿਪੁਰੀ ਮੇਨ ਬਾਜ਼ਾਰ, ਤ੍ਰਿਪੁਰੀ ਗਲੀ ਨੰਬਰ 7 ਅਤੇ ਇਸ ਤੋਂ ਉੱਪਰ, ਆਨੰਦ ਨਗਰ ਏ ਦੇ ਕੁਝ ਖੇਤਰਾਂ ਅਤੇ ਆਨੰਦ ਨਗਰ ਏ ਐਕਸਟੈਂਸ਼ਨ ਆਦਿ)
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਸ਼ਕਤੀ ਵਿਹਾਰ ਗ੍ਰਿਡ ਅਧੀਨ ਪੈਂਦੇ 11 ਕੇ.ਵੀ ਬਡੂੰਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਨਿਊ ਬਸਤੀ ਬਡੂੰਗਰ,ਗੁਰੂ ਨਾਨਕ ਨਗਰ, ਜੈ ਜਵਾਨ ਕਲੋਨੀ, ਜੋਗਿੰਦਰ ਨਗਰ, ਖਾਲਸਾ ਕਾਲਜ ਕਲੋਨੀ, ਸਕੇਤ ਹਸਪਤਾਲ, ਪ੍ਰਾਈਮ ਹਸਪਤਾਲ, ਭਾਟੀਆ ਹਸਪਤਾਲ, ਸਰਦਾਰ ਪਟੇਲ ਫਲੈਟਸ ਅਤੇ ਇਸਦੇ ਨਾਲ ਲੱਗਦਾ ਏਰੀਆ ਆਦਿ ਦੀ ਬਿਜਲੀ ਸਪਲਾਈ ਮਿਤੀ 01-04-2025 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ।