ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਬੰਧੀ ਇਕ ਸੈਮੀਨਾਰ ਕਰਵਾਇਆ
ਬਹਾਦਰਜੀਤ ਸਿੰਘ/ਰੂਪਨਗਰ,24 ਜੂਨ,2025
ਅੱਜ ਪੁਕਾਰ ਫਾਊਂਡੇਸ਼ਨ ਵੱਲੋਂ ਰੂਪਨਗਰ ਵਿਖੇ ਐਸ ਪੀ (ਐਚ) ਅਰਵਿੰਦ ਮੀਨਾ ਅਤੇ ਸਾਂਝ ਕੇਂਦਰ ਰੂਪਨਗਰ ਨਾਲ ਮਿਲ ਕੇ *ਯੁੱਧ ਨਸ਼ਿਆਂ ਵਿਰੁੱਧ* ਮੁਹਿੰਮ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ।
ਜਿਸ ਵਿੱਚ ਪੁਕਾਰ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ, ਜਨਰਲ ਸਕੱਤਰ ਮਦਨ ਗੋਪਾਲ ਸੈਣੀ, ਪੰਜਾਬ ਪ੍ਰਧਾਨ ਗੁਰਜਿੰਦਰ ਸਿੰਘ ਦੌਲਤਪੁਰ, ਜਸਵੰਤ ਕੌਰ ਮੀਆਂਪੁਰ, ਜਸਵੰਤ ਸਿੰਘ ਰੋਪੜ, ਅਮਨਦੀਪ ਸਿੰਘ ਰੂਪਨਗਰ ਅਤੇ ਹੋਰ ਮੈਂਬਰ ਸਾਹਿਬਾਨ ਸ਼ਾਮਿਲ ਹੋਏ। ਇਸ ਸੈਮੀਨਾਰ ਵਿਚ ਅਰਵਿੰਦ ਕੁਮਾਰ ਮੀਨਾ ਨੇ ਸਾਰੇ ਹੀ ਨਾਗਰਿਕਾਂ ਨੂੰ ਨਸ਼ਿਆਂ ਦੇ ਖਿਲਾਫ ਇੱਕਜੁਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜੌ ਵੀ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦਾ ਹੈ , ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੁਕਾਰ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਪਹਿਲਾਂ ਦੀਆਂ ਸਰਕਾਰਾਂ ਇਸ ਤਰ੍ਹਾਂ ਦੇ ਸਖ਼ਤ ਐਕਸ਼ਨ ਲੈਂਦੀ ਤਾਂ ਪੰਜਾਬ ਨੂੰ ਆਹ ਹਾਲਾਤ ਨਾ ਦੇਖਣੇ ਪੈਂਦੇ।
