ਰੂਪਨਗਰ ਹਲਕੇ ਦੇ ਵਿਕਾਸ ਕਾਰਜਾਂ ਸੰਬੰਧੀ ਨਹੀਂ ਰਹਿਣ ਦਿੱਤੀ ਜਾ ਰਹੀ ਕੋਈ ਵੀ ਕਮੀ: ਵਿਧਾਇਕ ਚੱਢਾ

47

ਰੂਪਨਗਰ ਹਲਕੇ ਦੇ ਵਿਕਾਸ ਕਾਰਜਾਂ ਸੰਬੰਧੀ ਨਹੀਂ ਰਹਿਣ ਦਿੱਤੀ ਜਾ ਰਹੀ ਕੋਈ ਵੀ ਕਮੀ: ਵਿਧਾਇਕ ਚੱਢਾ

ਬਹਾਦਰਜੀਤ  ਸਿੰਘ /ਰੂਪਨਗਰ, 27 ਜੂਨ,2025

ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਵਿਕਾਸ ਕਾਰਜਾਂ ਸਬੰਧੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ ਤੇ ਵਿਕਾਸ ਕਾਰਜਾਂ ਲਈ ਫੰਡ ਬੇਰੋਕ ਦਿੱਤੇ ਜਾ ਰਹੇ ਹਨ ਤਾਂ ਜੋ ਇਹ ਹਲਕਾ ਮਿਸਾਲੀ ਹਲਕੇ ਵਜੋਂ ਉੱਭਰ ਕੇ ਸਾਹਮਣੇ ਆਵੇ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ  ਦਿਨੇਸ਼ ਚੱਢਾ ਨੇ ਅੱਜ ਰੋਪੜ ਨੂੰ ਘਾੜ ਇਲਾਕੇ ਨਾਲ ਜੋੜਨ ਵਾਲੇ ਪੁੱਲ (ਵਾਇਆ ਮਾਜਰੀ ਜੱਟਾਂ, ਫਤਿਹਪੁਰ ਭੰਗਾਲਾ) ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।

ਵਿਧਾਇਕ ਚੱਢਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਹਾਕਿਆਂ ਤੋਂ ਰੂਪਨਗਰ ਵਿਧਾਨ ਸਭਾ ਹਲਕੇ ਤੇ ਘਾੜ ਇਲਾਕੇ ਦੇ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ, ਉਨ੍ਹਾਂ ਕਿਹਾ ਕਿ ਇਸ ਪੁੱਲ ਨੂੰ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਸੀ ਕਿਉੰਕਿ ਰੋਪੜ ਸ਼ਹਿਰ ਦਾ ਕੁਝ ਹਿੱਸਾ ਇਸ ਪੁੱਲ ਤੋਂ ਪਾਰ ਹੈ ਅਤੇ ਨਾਲ ਹੀ ਇਹ ਪੁੱਲ ਘਾੜ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਵੀ ਰੋਪੜ ਨਾਲ ਜੋੜਦਾ ਹੈ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਲਗਭਗ 10 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਪੁੱਲ ਦਾ ਕੰਮ ਤਕਰੀਬਨ 6 ਮਹੀਨੇ ਵਿੱਚ ਪੂਰਾ ਕਰ ਦਿੱਤਾ ਜਾਵੇਗਾ ਤਾਂ ਜੋ ਲੋਕ ਜਲਦ ਤੋਂ ਜਲਦ ਖੱਜਲ ਖ਼ੁਆਰੀ ਤੋਂ ਬਚਦੇ ਹੋਏ ਇਸ ਪੁੱਲ ਦਾ ਲਾਭ ਲੈ ਸਕਣ।

ਰੂਪਨਗਰ ਹਲਕੇ ਦੇ ਵਿਕਾਸ ਕਾਰਜਾਂ ਸੰਬੰਧੀ ਨਹੀਂ ਰਹਿਣ ਦਿੱਤੀ ਜਾ ਰਹੀ ਕੋਈ ਵੀ ਕਮੀ: ਵਿਧਾਇਕ ਚੱਢਾ

ਹਲਕਾ ਰੂਪਨਗਰ ਵਿੱਚ ਹੁਣ ਤੱਕ ਕੀਤੇ ਗਏ ਕੰਮਾਂ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਕਾਲਜ ਰੋਪੜ ਦੀ ਨੁਹਾਰ ਬਦਲੀ ਗਈ ਅਤੇ 27 ਰੈਗੂਲਰ ਪ੍ਰੋਫ਼ੈਸਰਾਂ ਦੀ ਭਰਤੀ ਕੀਤੀ ਗਈ, ਅੰਬੇਡਕਾਰ ਭਵਨ ਦਾ ਨਵੀਨੀਕਰਨ ਜੰਗੀ ਪੱਧਰ ਤੇ ਜਾਰੀ ਹੈ, ਦਹਾਕਿਆਂ ਤੋਂ ਬੰਦ ਪਏ ਸਰਾਕਰੀ ਪੋਲਟੈਕਨੀਕਲ ਕਾਲਜ ਨੂੰ ਚਲਾਇਆ ਗਿਆ, ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ, ਪਿਛਲੇ 15 ਸਾਲ ਤੋਂ ਬੰਦ ਪਈ ਬੋਟਿੰਗ ਨੂੰ ਦੁਬਾਰਾ ਚਾਲੂ ਕਰਵਾਇਆ ਗਿਆ, ਤੋਂ ਇਲਾਵਾ ਦਰਜਨਾਂ ਹੀ ਕੰਮ ਹਲਕਾ ਰੂਪਨਗਰ ਦੀ ਬਿਹਤਰੀ ਲਈ ਕੀਤੇ ਗਏ ਅਤੇ ਅੱਗੇ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੂਪਨਗਰ ਨੂੰ ਟੂਰਜ਼ਿਮ ਵਜੋਂ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਤੌਰ ਤੇ ਯਤਨ ਕੀਤੇ ਜਾਣਗੇ।

ਰੂਪਨਗਰ ਹਲਕੇ ਦੇ ਵਿਕਾਸ ਕਾਰਜਾਂ ਸੰਬੰਧੀ ਨਹੀਂ ਰਹਿਣ ਦਿੱਤੀ ਜਾ ਰਹੀ ਕੋਈ ਵੀ ਕਮੀ: ਵਿਧਾਇਕ ਚੱਢਾ I ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ, ਇਮਪਰੁਵਮੇਂਟ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਐਮਸੀ ਇੰਦਰਪਾਲ ਸਿੰਘ ਰਾਜੂ ਸਤਿਆਲ, ਅਤੇ ਘਾੜ ਇਲਾਕੇ ਦੇ ਦਰਜਨਾਂ ਪਿੰਡਾਂ ਤੋਂ ਪੰਚ ਸਰਪੰਚ, ਪਾਰਟੀ ਵਰਕਰ ਅਤੇ ਮੋਹਤਬਰ ਹਾਜ਼ਰ ਸਨ।