ਰੂਪਨਗਰ ਪੁਲਿਸ ਵੱਲੋਂ “ਸੰਡੇ ਆਨ ਸਾਈਕਲ” ਰੈਲੀ ਦਾ ਆਯੋਜਨ

65

ਰੂਪਨਗਰ ਪੁਲਿਸ ਵੱਲੋਂ “ਸੰਡੇ ਆਨ ਸਾਈਕਲ” ਰੈਲੀ ਦਾ ਆਯੋਜਨ

ਬਹਾਦਰਜੀਤ ਸਿੰਘ/ ਰੋਯਾਲਪਟਿਆਲਾ.ਇਨ / ਰੂਪਨਗਰ, 25 ਅਗਸਤ ,2025:

​ਬੀਤੇ ਦਿਨ “ਸੰਡੇ ਆਨ ਸਾਈਕਲ”  ਮੁਹਿੰਮ ਦੇ ਤਹਿਤ ਰੂਪਨਗਰ ਪੁਲਿਸ ਵੱਲੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ ਵਿੱਚ ਸਰੀਰਕ ਗਤੀਵਿਧੀਆਂ ਰਾਹੀਂ ਸਿਹਤ, ਤੰਦਰੁਸਤੀ ਅਤੇ ਫਿਟਨੈਸ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।

ਇਸ ਰੈਲੀ ਦੀ ਸ਼ੁਰੂਆਤ ਕਪਤਾਨ ਪੁਲਿਸ, ਰੂਪਨਗਰ, ਅਰਵਿੰਦ ਮੀਨਾ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ। ਰੈਲੀ ਦਾ ਰੂਟ ਪੁਲਿਸ ਲਾਈਨ ਰੂਪਨਗਰ – ਸੁਖਰਾਮ ਟੱਪਰੀਆਂ ਮੋੜ – ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ – ਮੋਰਿੰਡਾ ਚੌਂਕ – ਪੁਲਿਸ ਲਾਈਨ ਰੂਪਨਗਰ ਰਿਹਾ।

ਰੂਪਨਗਰ ਪੁਲਿਸ ਵੱਲੋਂ “ਸੰਡੇ ਆਨ ਸਾਈਕਲ” ਰੈਲੀ ਦਾ ਆਯੋਜਨ

ਇਸ ਮੁਹਿੰਮ ਵਿੱਚ ਪੁਲਿਸ ਅਧਿਕਾਰੀ, ਟ੍ਰੈਫਿਕ ਪੁਲਿਸ, ਪੁਲਿਸ ਲਾਈਨ ਸਟਾਫ, ਸਾਂਝ ਸਟਾਫ ਅਤੇ ਡੀ.ਏ.ਵੀ. ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ|ਰੂਪਨਗਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਈਕਲਿੰਗ ਵਰਗੀਆਂ ਸਿਹਤਮੰਦ ਆਦਤਾਂ ਨੂੰ ਆਪਣਾ ਹਿੱਸਾ ਬਣਾਉਣ।