ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰੀਸ਼ਦ ਜ਼ੋਨ ਮੀਆਂਪੁਰ ਅਤੇ ਪੰਚਾਇਤ ਸੰਮਤੀ ਰੂਪਨਗਰ ਦੇ ਸਾਰੇ ਜ਼ੋਨਾ ਦੀ ਇਕ ਸਾਂਝੀ ਮੀਟਿੰਗ ਹੋਈ

215

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰੀਸ਼ਦ ਜ਼ੋਨ ਮੀਆਂਪੁਰ ਅਤੇ ਪੰਚਾਇਤ ਸੰਮਤੀ ਰੂਪਨਗਰ ਦੇ ਸਾਰੇ ਜ਼ੋਨਾ ਦੀ ਇਕ ਸਾਂਝੀ ਮੀਟਿੰਗ ਹੋਈ

ਬਹਾਦਰਜੀਤ ਸਿੰਘ / royalpatiala.in News / ਰੂਪਨਗਰ,7 ਦਸੰਬਰ,2025

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰੀਸ਼ਦ ਜ਼ੋਨ ਮੀਆਂਪੁਰ ਅਤੇ ਪੰਚਾਇਤ ਸੰਮਤੀ ਰੂਪਨਗਰ ਦੇ ਸਾਰੇ ਜ਼ੋਨਾ ਦੀ ਇਕ ਸਾਂਝੀ ਮੀਟਿੰਗ ਹੋਟਲ ਕੇ ਸਰਪਾਲ ਮਲਕਪੁਰ ਵਿਖੇ ਹੋਈ ,ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਅਕਾਲੀ ਵਰਕਰ ਸ਼ਾਮਲ ਹੋਏ ।ਮੀਟਿੰਗ ਦੌਰਾਨ ਵਰਕਰਾਂ ਵਿੱਚ ਏਨਾ ਉਤਸ਼ਾਹ ਸੀ ਕਿ ਮੀਟਿੰਗ ਇੱਕ ਚੰਗੀ ਰੈਲੀ ਦਾ ਰੂਪ ਧਾਰਨ ਕਰ ਗਈ ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਨੇ ਧੱਕਾ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਪਹਿਲਾਂ ਤਾਂ ਚੋਣ ਕਮਿਸ਼ਨ ਨੇ ਚੋਣਾਂ ਲਈ ਸਮਾ ਹੀ ਇੰਨਾ ਕੁ ਦਿੱਤਾ ਕ ਵਿਰੋਧੀ ਪਾਰਟੀਆਂ ਚੋਣ ਹੀ ਨਾ ਲੜ ਸਕਣ । ਓਹਨਾ ਕਿਹਾ ਕ ਓਹਨਾ ਨੇ 35 ਸਾਲ ਦੇ ਰਾਜਨੀਤਕ ਜੀਵਨ ਵਿੱਚ ਕਦੀ ਵੀ ਸਰਕਾਰ ਵਲੋਂ ਏਨਾ ਧੱਕਾ ਨਹੀਂ ਵੇਖਿਆ ।

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਦੌਰਾਨ  ਬੂਥਾਂ ਤਾ ਤੇ ਮਿਲਟਰੀ ਤਾਇਨਾਤ ਕੀਤੀ ਜਾਵੇ । ਉਨ੍ਹਾਂ ਇਹ ਵੀ ਮੰਗ ਕੀਤੀ ਕੇ ਹਰ ਇਕ ਬੂਥ ਤੇ ਵੀਡੀਓ ਗਰਾਫੀ ਕਰਵਾਈ ਜਾਵੇ ।

ਇਸ ਮੌਕੇ ਜ਼ਿਲਾ ਪ੍ਰੀਸ਼ਦ ਜ਼ੋਨ ਮੀਆਂਪੁਰ ਤੋਂ ਅਕਾਲੀ ਉਮੀਦਵਾਰ ਚਰਨਜੀਤ ਕੌਰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਮੱਕੜ ਜ਼ਿਲਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਅਤੇ ਅਕਾਲੀ ਆਗੂ ਸੁਖਿੰਦਰ ਪਾਲ ਸਿੰਘ ਬੋਬੀ ਬੋਲਾ ਨੇ ਵੀ ਸੰਬੋਧਨ ਕਰਦਿਆਂ ਪਾਰਟੀ ਵਰਕਰਾਂ ਨੂੰ ਡਟ ਕੇ ਮਿਹਨਤ ਕਰ ਕੇ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ।

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰੀਸ਼ਦ ਜ਼ੋਨ ਮੀਆਂਪੁਰ ਅਤੇ ਪੰਚਾਇਤ ਸੰਮਤੀ ਰੂਪਨਗਰ ਦੇ ਸਾਰੇ ਜ਼ੋਨਾ ਦੀ ਇਕ ਸਾਂਝੀ ਮੀਟਿੰਗ ਹੋਈ

ਭਾਈ ਚਾਵਲਾ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਸਰਕਾਰ ਤੋਂ ਮੋਹ ਭੰਗ  ਹੋ ਚੁੱਕਾ ਹੈ ਤੇ ਲੋਕ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ ।

ਇਸ ਮੌਕੇ ਜ਼ਿਲਾ ਪ੍ਰੀਸ਼ਦ ਜ਼ੋਨ ਭਰਤਗੜ੍ਹ ਤੋਂ ਉਮੀਦਵਾਰ ਪਰਮਜੀਤ ਕੌਰ ਤੋਂ ਇਲਾਵਾ ਬਲਾਕ ਸੰਮਤੀ ਦੇ ਉਮੀਦਵਾਰ ਸੁਨੀਤਾ ,ਅਜਮੇਰ ਸਿੰਘ ,ਅੰਮ੍ਰਿਤਪਾਲ ਸਿੰਘ ਘਨੌਲੀ, ਸੁਰਿੰਦਰ ਕੌਰ ਡੰਗੋਲੀ ,ਹਰਜਿੰਦਰ ਕੌਰ ,ਬਲਜੀਤ ਕੌਰ ,ਸਰੋਜਨ ਸਿੰਘ ਜਸਵੀਰ ਕੌਰ ਭੁਪਿੰਦਰ ਸਿੰਘ ਬਿੱਟੂ ਲਖਵਿੰਦਰ ਸਿੰਘ ਲੱਕੀ ਸਰਦਾਰ ਕੌਰ ਰੇਲੋਂ ਤੋਂ ਇਲਾਵਾ  ਐਡਵੋਕੇਟ ਰਾਜੀਵ ਸ਼ਰਮਾ, ,ਦਲਜੀਤ ਸਿੰਘ ਭੁੱਟੋ ,ਵੇਦ ਪ੍ਰਕਾਸ਼ ,ਬਲਜਿੰਦਰ ਸਿੰਘ ਮਿੱਠੂ ,ਕੋਮਲ ਸਿੰਘ ਰੈਲੋਂ,  ਬਲਵਿੰਦਰ ਕੌਰ ਸ਼ਾਮਪੁਰਾ ,ਚਰਨਜੀਤ ਕੌਰ ਸ਼ਾਮਪੁਰਾ  ਬਲਪ੍ਰੀਤ ਸਿੰਘ ਸ਼ੈਲੀ ,ਕਰਨਵੀਰ ਸਿੰਘ ਗਿੰਨੀ ਜੌਲੀ ,ਪ੍ਰਿੰਸੀਪਲ ਰਣਜੀਤ ਸਿੰਘ ,ਮਾਸਟਰ ਅਮਰੀਕ ਸਿੰਘ ਸੁੱਚਾ ਸਿੰਘ ਸਰਸਾ ਨੰਗਲ, ਇੰਜੀਨੀਅਰ ਜੇ ਪੀ ਹਾਂਡਾ ,ਸ਼ੇਰ ਸਿੰਘ ਬਿੰਦਰਖ ,ਗੁਰਚਰਨ ਸਿੰਘ ਚੰਨੀ ਮੀਆਂਪੁਰ ,ਜਗਦੀਸ਼ ਸਿੰਘ ਸਰਪੰਚ ਅਕਬਰਪੁਰ ,ਭਾਵਾਧਸ ਦੇ ਪੰਜਾਬ ਪ੍ਰਧਾਨ ਰਜਿੰਦਰ ਕੁਮਾਰ ਬਿੰਦੀ ,ਸੋਨੀ ਬੇਗੜਾ ,ਮਨਜੀਤ ਸਿੰਘ ਤੰਬੜ,ਜ਼ੋਰਾਵਰ ਸਿੰਘ ਬਿੱਟੂ ,ਅਜੀਤ ਪਾਲ ਸਿੰਘ ਨਾਫਰੇ ,ਰਣਜੀਤ ਸਿੰਘ ਸੰਧੂ ,ਮਨਜੀਤ ਸਿੰਘ ਤੰਬਮ,ਰਵਿੰਦਰ ਸਿੰਘ ਹੂਸੈਨਪੁਰ, ਗੁਰਮੁਖ ਸਿੰਘ ਸੈਣੀ ,ਜਰਨੈਲ ਸਿੰਘ ਜੈਲੀ ,ਸਵਰਨ ਸਿੰਘ ,ਬੋਬੀ ਬਹਾਦਰਪੁਰ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।