ਬਰਨਾਲਾ ਵਿਖੇ ਕੇਂਦਰ ਸਰਕਾਰ ਦੀ ਮਾਰੂ ਨੀਤੀਆਂ ਖਿਲਾਫ਼ ਕਾਂਗਰਸ ਦੀ ਹੋਵੇਗੀ ਇਤਿਹਾਸਿਕ ਰੈਲੀ- ਅਜੇ ਮੰਗੂਪੁਰ

41

ਬਰਨਾਲਾ ਵਿਖੇ ਕੇਂਦਰ ਸਰਕਾਰ ਦੀ ਮਾਰੂ ਨੀਤੀਆਂ ਖਿਲਾਫ਼ ਕਾਂਗਰਸ ਦੀ ਹੋਵੇਗੀ ਇਤਿਹਾਸਿਕ ਰੈਲੀ- ਅਜੇ ਮੰਗੂਪੁਰ

ਬਹਾਦਰਜੀਤ ਸਿੰਘ/royalpatiala.in News/ ਨਵਾਂਸ਼ਹਿਰ ,26 ਫਰਵਰੀ ,2026  

ਬਰਨਾਲਾ ਵਿਖੇ 28 ਫਰਵਰੀ ਨੂੰ ਹੋਣ ਵਾਲੀ ਕਾਂਗਰਸ ਪਾਰਟੀ ਦੀ ਰੈਲੀ ਸਬੰਧੀ ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਵੀਰਵਾਰ ਨੂੰ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ਼੍ਰੀ ਸੂਰਜ ਠਾਕੁਰ ਸਹਿ ਇੰਚਾਰਜ ਪੰਜਾਬ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਰੈਲੀ ਨੂੰ ਕਾਮਯਾਬ ਬਣਾਉਣ ਲਈ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ।

ਜਾਣਕਾਰੀ ਦਿੰਦਿਆਂ ਅਜੇ ਮੰਗੂਪੁਰ ਨੇ ਦੱਸਿਆ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 28 ਫਰਵਰੀ ਨੂੰ ਬਰਨਾਲਾ ਰੈਲੀ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਮਰਥਕ ਰੈਲੀ ਵਿੱਚ ਸ਼ਮੂਲੀਅਤ ਕਰਕੇ ਪਾਰਟੀ ਦੀ ਇਕਜੁਟਤਾ ਦਰਸਾਉਣਗੇ। ਸ਼੍ਰੀ ਸੂਰਜ ਠਾਕੁਰ ਸਹਿ ਇੰਚਾਰਜ ਪੰਜਾਬ ਨੇ ਕਿਹਾ, “ਇਹ ਰੈਲੀ ਸਿਰਫ ਸਿਆਸੀ ਇਕੱਠ ਨਹੀਂ, ਸਗੋਂ ਲੋਕਾਂ ਦੇ ਅਧਿਕਾਰਾਂ ਦੀ ਅਵਾਜ਼ ਹੈ। ਰਾਹੁਲ ਗਾਂਧੀ ਦੀ ਹਾਜ਼ਰੀ ਇਸ ਨੂੰ ਇਤਿਹਾਸਕ ਬਣਾਏਗੀ।” ਅਜੇ ਮੰਗੂਪੁਰ ਨੇ ਮਨਰੇਗਾ ਬਾਰੇ ਬੋਲਦਿਆਂ ਕਿਹਾ ਕਿ ਇਹ  ਯੋਜਨਾ ਗ੍ਰਾਮੀਣ ਪਰਿਵਾਰਾਂ ਨੂੰ ਸਾਲ ਵਿੱਚ 100 ਦਿਨਾਂ ਦਾ ਰੋਜ਼ਗਾਰ ਯਕੀਨੀ ਬਣਾਉਣ ਲਈ ਬਣਾਈ ਗਈ ਸੀ, ਜੋ ਗਰੀਬ ਅਤੇ ਮਜ਼ਦੂਰ ਵਰਗ ਲਈ ਜੀਵਨ ਰੇਖਾ ਸਾਬਤ ਹੋਈ ਹੈ, ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਕਟੌਤੀਆਂ, ਭੁਗਤਾਨਾਂ ਵਿੱਚ ਦੇਰੀ ਅਤੇ ਨਵੇਂ ਨਿਯਮਾਂ ਰਾਹੀਂ ਮਨਰੇਗਾ ਦੀ ਪ੍ਰਭਾਵਸ਼ੀਲਤਾ ਘਟਾਈ ਜਾ ਰਹੀ ਹੈ, ਜਿਸ ਨਾਲ ਪਿੰਡਾਂ ਦੇ ਮਜ਼ਦੂਰ ਵਰਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਮਨਰੇਗਾ ਦੀ ਮਜ਼ਬੂਤੀ, ਸਮੇਂ-ਸਿਰ ਭੁਗਤਾਨ ਅਤੇ ਪਿੰਡਾਂ ਵਿੱਚ ਰੋਜ਼ਗਾਰ ਦੇ ਵਾਧੇ ਦੀ ਮੰਗ ਉਠਾਈ ਜਾਵੇਗੀ। ਇਸ ਦੇ ਨਾਲ ਜਿਹੜੇ ਕੇਂਦਰ ਸਰਕਾਰ ਨੇ ਕਿਸਾਨੀ ਨੂੰ ਖਤਮ ਕਰਨ ਲਈ ਅਮਰੀਕਾ ਨਾਲ ਸਮਝੌਤੇ ਕੀਤੇ ਹਨ, ਉਸ ਨਾਲ ਕਿਸਾਨੀ ਸੰਕਟ ਵਿੱਚ ਆਵੇਗੀ ਅਤੇ  ਬੇਰੁਜ਼ਗਾਰੀ ਅਤੇ ਮੰਗਾਈ ਵਧੇਗੀ।  ਮੀਟਿੰਗ ਦੇ ਅੰਤ ਵਿੱਚ ਸਭ ਆਗੂਆਂ ਅਤੇ ਵਰਕਰਾਂ ਨੇ ਇਕਜੁਟ ਹੋ ਕੇ ਰੈਲੀ ਨੂੰ ਸਫਲ ਬਣਾਉਣ ਦਾ ਸੰਕਲਪ ਲਿਆ।

ਬਰਨਾਲਾ ਵਿਖੇ ਕੇਂਦਰ ਸਰਕਾਰ ਦੀ ਮਾਰੂ ਨੀਤੀਆਂ ਖਿਲਾਫ਼ ਕਾਂਗਰਸ ਦੀ ਹੋਵੇਗੀ ਇਤਿਹਾਸਿਕ ਰੈਲੀ- ਅਜੇ ਮੰਗੂਪੁਰ 

ਇਸ ਮੋਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਅੰਗਦ ਸੈਣੀ ਸਾਬਕਾ ਵਿਧਾਇਰ ਨਵਾਂਸ਼ਹਿਰ, ਬਲਵਿੰਦਰ ਭੁੰਬਲਾ ਮੀਤ ਪ੍ਰਧਾਨ ਡੀ.ਸੀ.ਸੀ., ਮੀਨਾ ਸੁੰਢ ਪਤਨੀ ਸਵਃ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਰਾਜ ਕੁਮਾਰ ਜ਼ਿਲ੍ਹਾ ਪਧਾਨ ਸੇਵਾ ਦੱਲ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਬੀ ਸੀ ਸੈੱਲ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਰੋਹਿਤ ਚੋਪੜਾ ਬਲਾਕ ਪ੍ਰਧਾਨ ਨਵਾਂਸ਼ਹਿਰ-1, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਰਾਜਿੰਦਰ ਸ਼ਰਮਾ ਮੀਤ ਪ੍ਰਧਾਨ ਡੀਸੀਸੀ, ਮਨਦੀਪ ਸਿੰਘ ਥਾਂਦੀ ਜ਼ਿਲ੍ਹਾ ਇੰਚਾਰਜ ਸੌਸ਼ਲ ਮੀਡੀਆ, ਸਤਵਿੰਦਰ ਰੱਕੜ ਪ੍ਰਧਾਨ ਸੇਵਾ ਦੱਲ ਬਲਾਚੌਰ, ਬਲਵੀਰ ਚੌਧਰੀ ਬਲਾਕ ਸੰਮਤੀ, ਸਰਦਾਰਾ ਸਿੰਘ ਸਕੱਤਰ ਡੀਸੀਸੀ, ਅਜੀਤ ਸਿੰਘ ਜਨਰਲ ਸਕੱਤਰ ਡੀਸੀਸੀ, ਹਰਭਜਨ ਸਿੰਘ ਜਨਰਲ ਸਕੱਤਰ, ਹਰਪਾਲ ਸਿੰਘ ਸਕੱਤਰ ਡੀਸੀਸੀ ਆਦਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।