ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਬੰਦ ਕਰਨਾ ਗਲਤਃ ਰਾਣਾ ਕੇ.ਪੀ ਸਿੰਘ
ਬਹਾਦਰਜੀਤ ਸਿੰਘ / royalpatiala.in News/ ਰੂਪਨਗਰ,8 ਮਈ,2026
ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਿਕ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਸਬੱਬ ਇਹ ਹੈ ਕੀ ਕਿਸਾਨਾਂ ਦੀਆਂ ਫਸਲਾਂ ਖੇਤਾ ਵਿੱਚ ਖੜੀਆਂ ਹਨ ਅਤੇ ਪੰਜਾਬ ਸਰਕਾਰ ਵਲੋ ਪਿਛਲੇ ਦਿੰਦੀ ਖਰੀਦ ਨੂੰ ਬੰਦ ਕਰ ਦਿੱਤਾ ਗਿਆ ਹੈ ।
ਉਹਨਾਂ ਨੇ ਕਿਹਾ ਕਿ ਸਾਡਾ ਰੂਪਨਗਰ ਜਿਲ੍ਹਾ ਨੀਮ ਪਹਾੜੀ ਇਲਾਕਾ ਹੋਣਾ ਕਰ ਕੇ ਏਥੇ ਕਣਕ ਦੀ ਫ਼ਸਲ ਦੀ ਬਿਜਾਈ ਦੇਰ ਨਾਲ ਹੁੰਦੀ ਹੈ ਅਤੇ ਦੇਰ ਨਾਲ ਹੀ ਵਢਾਈ ਸ਼ੁਰੂ ਹੁੰਦੀ ਹੈ। ਸਰਕਾਰ ਦਾ ਦਾਅਵਾ ਕੇ ਕਣਕ ਦਾ ਇੱਕ ਇੱਕ ਦਾਣਾ ਖਰੀਦਿਆ ਜਾ ਚੁੱਕਾ ਹੈ ਇੱਕ ਝੂਠ ਦਾ ਪੁਲੰਦਾ ਹੈ ।
ਸਰਕਾਰੀ ਅਫ਼ਸਰਸ਼ਾਹੀ ਧਰਾਤਲ ਤੇ ਕੰਮ ਨਹੀਂ ਕਰ ਰਹੀ ।ਪਹਿਲਾਂ ਧਰਾਤਲ ਤੇ ਦੇਖਣਾ ਚਾਹੀਦਾ ਹੈ ਕਿੰਨੀ ਫ਼ਸਲ ਖੜੀ ਹੈ ।ਇਸ ਤਰਾ ਦੇ ਨਾਦਰਸ਼ਾਹੀ ਫ਼ਰਮਾਨ ਨਾਲ ਕਿਸਾਨ ਦੁਬਿਧਾ ਦੀ ਸਥਿਤੀ ਵਿੱਚ ਹਨ ਅਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ।ਉਹ ਪਹਿਲਾ ਹੀ ਜੀਰੀ ਦੇ ਸਮੇਂ ਵਿੱਚ ਨੁਕਸਾਨ ਝੱਲ ਚੁੱਕੇ ਹਨ ।ਹੁਣ ਇਸ ਖਰੀਦ ਨੂੰ ਰੋਕਣ ਨਾਲ ਉਹਨਾਂ ਦੀ ਆਰਥਿਕਤਾ ਨੂੰ ਵੱਡੀ ਸੱਟ ਵਜੇਗੀ ।
ਰਾਣਾ ਕੇ ਪੀ ਨੇ ਅੱਗੇ ਕਿਹਾ ਕੀ ਇਸ ਗੱਲ ਕਰ ਕੇ ਕਿਸਾਨਾਂ ਅੰਦਰ ਰੋਹ ਪੈਦਾ ਹੋ ਰਿਹਾ ਹੈ ਅਤੇ ਉਹ ਧਰਨੇ ਪ੍ਰਦਰਸ਼ਨਾਂ ਲਈ ਮਜਬੂਰ ਹੋਣਗੇ ਅਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੀ ਕਿਸਾਨ ਦੀ ਮਿਹਨਤ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇ ਜੇਕਰ ਸਰਕਾਰ ਖਰੀਦ ਸ਼ੁਰੂ ਨਹੀਂ ਕਰਦੀ ਤਾਂ ਕਾਂਗਰਸ ਦਾ ਸਿਪਾਹੀ ਹੋਣ ਦ ਨਾਤੇ ਮੈ ਅਤੇ ਪੂਰੀ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਲਈ ਉਹਨਾਂ ਨਾਲ ਖੜੀ ਹੈ ਅਤੇ ਇਸ ਲੜਾਈ ਵਿੱਚ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ

ਇਸ ਮੌਕੇ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵ੍ਹਿਸਕੀ,ਰਜੇਸ਼ ਕੁਮਾਰ ਬਲਾਕ ਪ੍ਰਧਾਨ, ਰਾਣਾ ਰਵਨੀਤ ਕੰਗ ਮੀਤ ਪ੍ਰਧਾਨ, ਜਗਮੋਹਨ ਸਿੰਘ ਯੂਥ ਆਗੂ, ਰਾਣਾ ਸੁਰਿੰਦਰ ਮਕਾਰੀ ਮੌਜੂਦ ਸਨ।












