ਨਗਰ ਕੌਂਸਲ ਰੂਪਨਗਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ

39

ਨਗਰ ਕੌਂਸਲ ਰੂਪਨਗਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ

ਬਹਾਦਰਜੀਤ ਸਿੰਘ/royalpatiala.in News/ਰੂਪਨਗਰ, 29 ਮਈ,2026

ਨਗਰ ਕੌਂਸਲ ਰੂਪਨਗਰ ਦੀਆਂ ਚੋਣਾਂ ਦੇ ਪ੍ਰਾਪਤ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕਰਦੇ ਹੋਏ ਵੱਡੀ ਜਿੱਤ ਦਰਜ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਰੂਪਨਗਰ ਸ਼੍ਰੀਮਤੀ ਸੀਮਾ ਸ਼ਰਮਾ ਨੇ ਦੱਸਿਆ ਕਿ ਵਾਰਡ ਨੰਬਰ 1, 3, 6, 7, 13, 14, 16, 17, 18, 19, 20 ਅਤੇ 21 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਇਸ ਤੋਂ ਇਲਾਵਾ ਵਾਰਡ ਨੰਬਰ 2, 8, 10 ਅਤੇ 11 ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 4, 5 ਅਤੇ 15 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ, ਜਦਕਿ ਵਾਰਡ ਨੰਬਰ 9 ਵਿੱਚ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ। ਵਾਰਡ ਨੰਬਰ 12 ਵਿੱਚ ਆਜ਼ਾਦ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ।

ਸ਼੍ਰੀਮਤੀ ਸੀਮਾ ਸ਼ਰਮਾ ਨੇ ਦੱਸਿਆ ਕਿ ਵਾਰਡ ਨੰਬਰ 01 ਤੋਂ ਕਾਂਗਰਸ ਦੇ ਉਮੀਦਵਾਰ ਗੁਰਮੀਤ ਸਿੰਘ ਨੂੰ 278, ਸ਼੍ਰੋਮਣੀ ਅਕਾਲੀ ਦਲ ਦੇ ਗੱਜਣ ਸਿੰਘ ਨੂੰ 71, ਆਮ ਆਦਮੀ ਪਾਰਟੀ ਦੇ ਪਰਵੀਨ ਸਿੰਘ ਨੂੰ 959 ਤੇ ਭਾਰਤੀ ਜਨਤਾ ਪਾਰਟੀ ਦੇ ਰਾਜੇਸ਼ਵਰ ਕੁਮਾਰ ਨੂੰ 138 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 02 ਤੋਂ ਭਾਰਤੀ ਜਨਤਾ ਪਾਰਟੀ ਦੇ ਕਰਮਜੀਤ ਕੌਰ ਨੂੰ 439, ਆਮ ਆਦਮੀ ਪਾਰਟੀ ਦੇ ਬਲਵਿੰਦਰ ਕੌਰ ਨੂੰ 420 ਅਤੇ ਕਾਂਗਰਸ ਦੀ ਉਮੀਦਵਾਰ ਗੁਰਮੀਤ ਕੌਰ ਨੂੰ 118 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 03 ਤੋਂ ਆਮ ਆਦਮੀ ਪਾਰਟੀ ਦੇ ਅੰਮ੍ਰਿਤਪਾਲ ਸਿੰਘ ਨੂੰ 510, ਭਾਰਤੀ ਜਨਤਾ ਪਾਰਟੀ ਦੇ ਅੰਕੁਰ ਗੁਪਤਾ ਨੂੰ 108, ਕਾਂਗਰਸ ਦੇ ਪਰਮਿੰਦਰ ਸਿੰਘ ਨੂੰ 466 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਤੰਬੜ ਨੂੰ 199 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 04 ਤੋਂ ਆਜ਼ਾਦ ਉਮੀਦਵਾਰ ਅਮਰਿੰਦਰ ਸਿੰਘ ਨੂੰ 379, ਸ਼੍ਰੋਮਣੀ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਨੂੰ 492, ਆਮ ਆਦਮੀ ਪਾਰਟੀ ਦੇ ਤੇਜਿੰਦਰ ਸਿੰਘ 186 ਅਤੇ ਭਾਰਤੀ ਜਨਤਾ ਪਾਰਟੀ ਦੇ ਮੋਹਿੰਦਰ ਪਾਲ ਨੂੰ 77 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 05 ਤੋਂ ਆਮ ਆਦਮੀ ਪਾਰਟੀ ਦੇ ਅਨੂਪ ਕੁਮਾਰ ਨੂੰ 215, ਆਜ਼ਾਦ ਉਮੀਦਵਾਰ ਸਿਮਰਨਜੀਤ ਸਿੰਘ ਨੂੰ 14, ਭਾਰਤੀ ਜਨਤਾ ਪਾਰਟੀ ਦੇ ਕਰਨ ਕੌਸ਼ਲ ਨੂੰ 31 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਨੂੰ 575 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 06 ਤੋਂ ਆਮ ਆਦਮੀ ਪਾਰਟੀ ਦੀ ਸੰਤੋਸ਼ ਕੁਮਾਰੀ ਨੂੰ 541, ਸ਼੍ਰੋਮਣੀ ਅਕਾਲੀ ਦਲ ਦੀ ਕੁਲਵੀਰ ਕੌਰ ਨੂੰ 490, ਭਾਰਤੀ ਜਨਤਾ ਪਾਰਟੀ ਦੀ ਨੀਤੂ ਕਪਿਲਾ ਨੂੰ 276 ਅਤੇ ਕਾਂਗਰਸ ਦੀ ਨੀਰੂ ਰਾਣੀ ਨੂੰ 450 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 07 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਮਰੀਕ ਸਿੰਘ ਨੂੰ 73, ਆਮ ਆਦਮੀ ਪਾਰਟੀ ਦੇ ਸੁਖਜਿੰਦਰ ਸਿੰਘ ਨੂੰ 575, ਭਾਰਤੀ ਜਨਤਾ ਪਾਰਟੀ ਦੇ ਸੁਰਜੀਤ ਸਿੰਘ ਨੂੰ 165, ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਨੂੰ 260, ਕਾਂਗਰਸ ਦੇ ਉਮੀਦਵਾਰ ਕਰਮ ਸਿੰਘ ਨੂੰ 81 ਅਤੇ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਨੂੰ 73 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 08 ਤੋਂ ਭਾਰਤੀ ਜਨਤਾ ਪਾਰਟੀ ਦੀ ਜਸਬੀਰ ਕੌਰ ਨੂੰ 625, ਆਜ਼ਾਦ ਉਮੀਦਵਾਰ ਪਰਵੀਨ ਛੱਤਵਾਲ ਨੂੰ 428 ਅਤੇ ਆਮ ਆਦਮੀ ਪਾਰਟੀ ਦੀ ਪ੍ਰਿਅੰਕਾ ਨੂੰ 358 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 09 ਤੋਂ ਭਾਰਤੀ ਜਨਤਾ ਤੋਂ ਅਭਿਸ਼ੇਕ ਭੱਟੀ ਨੂੰ 185, ਆਮ ਆਦਮੀ ਪਾਰਟੀ ਤੋਂ ਸਲੀਮ ਕੁਮਾਰ ਨੂੰ 226, ਆਜ਼ਾਦ ਉਮੀਦਵਾਰ ਜੰਗਵੀਰ ਸਿੰਘ ਨੂੰ 72, ਆਜ਼ਾਦ ਉਮੀਦਵਾਰ ਪਰਮਿੰਦਰ ਸਿੰਘ ਨੂੰ 110, ਆਜ਼ਾਦ ਉਮੀਦਵਾਰ ਪ੍ਰਿੰਸ ਕੁਮਾਰ ਨੂੰ 177, ਸ਼੍ਰੋਮਣੀ ਅਕਾਲੀ ਦਲ ਦੇ ਰਾਜ ਕੁਮਾਰ ਨੂੰ 30, ਕਾਂਗਰਸ ਦੀ ਉਮੀਦਵਾਰ ਰੇਖਾ ਰਾਣੀ ਨੂੰ 416 ਵੋਟਾਂ ਮਿਲੀਆਂ।

ਵਾਰਡ ਨੰਬਰ 10 ਤੋਂ ਭਾਰਤੀ ਜਨਤਾ ਪਾਰਟੀ ਦੀ ਕਿਰਨ ਗੁਪਤਾ ਨੂੰ 501, ਸ਼੍ਰੋਮਣੀ ਅਕਾਲੀ ਦਲ ਦੀ ਜੋਤੀ ਨਾਗੀ ਨੂੰ 61, ਕਾਂਗਰਸ ਦੇ ਪ੍ਰਦੀਪ ਕੁਮਾਰ ਨੂੰ 188 ਅਤੇ, ਆਜ਼ਾਦ ਉਮੀਦਵਾਰ ਬਬਲੀ ਨੂੰ 43, ਆਮ ਆਦਮੀ ਪਾਰਟੀ ਦੀ ਮਹਿਕ ਖੰਨਾ ਨੂੰ 360 ਵੋਟਾਂ ਮਿਲੀਆਂ।

ਨਗਰ ਕੌਂਸਲ ਰੂਪਨਗਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ

ਵਾਰਡ ਨੰਬਰ 11 ਤੋਂ ਕਾਂਗਰਸ ਦੇ ਉਮੀਦਵਾਰ ਅਸ਼ੋਕ ਵਾਹੀ ਨੂੰ 308, ਭਾਰਤੀ ਜਨਤਾ ਪਾਰਟੀ ਦੇ ਹਰਮਿੰਦਰਪਾਲ ਸਿੰਘ ਨੂੰ 779 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਵਨਪ੍ਰੀਤ ਸਿੰਘ ਨੂੰ 116 ਵੋਟਾਂ ਮਿਲੀਆਂ।

ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਕਿਰਨ ਸੋਨੀ ਨੂੰ 1080 ਅਤੇ ਭਾਰਤੀ ਜਨਤਾ ਪਾਰਟੀ ਤੋਂ ਚੇਤਨਾ ਨੂੰ 201 ਵੋਟਾਂ ਮਿਲੀਆਂ।

ਵਾਰਡ ਨੰਬਰ 13 ਤੋਂ ਭਾਰਤੀ ਜਨਤਾ ਪਾਰਟੀ ਦੇ ਹਿੰਮਤ ਸਿੰਘ ਗਿਰਨ ਨੂੰ 91, ਆਮ ਆਦਮੀ ਪਾਰਟੀ ਦੇ ਗੁਰਵਿੰਦਰ ਸਿੰਘ ਨੂੰ 583 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬਲਜਿੰਦਰ ਕੌਰ ਨੂੰ 364 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਗੀਤਾ ਕਾਲੀਆ ਨੂੰ 855, ਭਾਰਤੀ ਜਨਤਾ ਪਾਰਟੀ ਦੀ ਪ੍ਰੀਤੀ ਸ਼ਰਮਾ ਨੂੰ 190 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ਼ੀਤਲ ਨੂੰ 117 ਵੋਟਾਂ ਮਿਲੀਆਂ।

ਵਾਰਡ ਨੰਬਰ 15 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ 438, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਨੂੰ 326, ਭਾਰਤੀ ਜਨਤਾ ਪਾਰਟੀ ਦੇ ਜੀਤ ਰਾਮ ਨੂੰ 146, ਆਜ਼ਾਦ ਉਮੀਦਵਾਰ ਧਰਮਿੰਦਰ ਕੁਮਾਰ ਨੂੰ 17, ਕਾਂਗਰਸ ਦੀ ਪੂਨਮ ਕੱਕੜ ਨੂੰ 272 ਅਤੇ ਆਜ਼ਾਦ ਉਮੀਦਵਾਰ ਰਾਹੁਲ ਸਹੋਤਾ ਨੂੰ 36 ਵੋਟਾਂ ਮਿਲੀਆਂ।

ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਰਜੀਤ ਕੌਰ ਨੂੰ 432, ਭਾਰਤੀ ਜਨਤਾ ਪਾਰਟੀ ਤੋਂ ਕੰਚਨ ਬਾਲਾ ਨੂੰ 228, ਕਾਂਗਰਸ ਉਮੀਦਵਾਰ ਜਸਵਿੰਦਰ ਕੌਰ ਨੂੰ 191 ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਪਰਮਜੀਤ ਕੌਰ ਨੂੰ 232 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 17 ਤੋਂ ਆਮ ਆਦਮੀ ਪਾਰਟੀ ਦੇ ਅਵਤਾਰ ਸਿੰਘ ਨੂੰ 668, ਆਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 245, ਭਾਰਤੀ ਜਨਤਾ ਪਾਰਟੀ ਦੇ ਚਾਂਦ ਰਾਣੀ ਨੂੰ 226, ਸ਼੍ਰੋਮਣੀ ਅਕਾਲੀ ਦਲ ਦੀ ਜਸਵਿੰਦਰ ਕੌਰ ਨੂੰ 181, ਕਾਂਗਰਸ ਉਮੀਦਵਾਰ ਮੀਨਾ ਕੁਮਾਰੀ ਨੂੰ 34 ਵੋਟਾਂ ਮਿਲੀਆਂ।

ਵਾਰਡ ਨੰਬਰ 18 ਤੋਂ ਆਮ ਆਦਮੀ ਪਾਰਟੀ ਦੀ ਸੁਰਿੰਦਰ ਕੌਰ ਨੂੰ 595, ਕਾਂਗਰਸ ਦੀ ਹਰਦੀਪ ਕੌਰ ਨੂੰ 136, ਭਾਰਤੀ ਜਨਤਾ ਪਾਰਟੀ ਦੀ ਕੋਮਲ ਨੂੰ 279 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬਬਲੀ ਨੂੰ 124 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 19 ਤੋਂ ਆਮ ਆਦਮੀ ਪਾਰਟੀ ਦੇ ਇੰਦਰਪਾਲ ਸਿੰਘ ਨੂੰ 603, ਭਾਰਤੀ ਜਨਤਾ ਪਾਰਟੀ ਦੇ ਸਰਬਜੀਤ ਸਿੰਘ ਨੂੰ 133, ਕਾਂਗਰਸ ਉਮੀਦਵਾਰ ਗਗਨਦੀਪ ਸਿੰਘ ਨੂੰ 59 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਿੰਦਰ ਸਿੰਘ ਨੂੰ 195 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 20 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਗੁਰਲੀਨ ਕੌਰ ਨੂੰ 63, ਆਮ ਆਦਮੀ ਪਾਰਟੀ ਦੀ ਜਗਮੋਹਨ ਕੌਰ ਨੂੰ 393, ਭਾਰਤੀ ਜਨਤਾ ਪਾਰਟੀ ਦੀ ਪਰਮਿੰਦਰ ਕੌਰ ਨੂੰ 329 ਅਤੇ ਕਾਂਗਰਸ ਉਮੀਦਵਾਰ ਮਮਤਾ ਠਾਕੁਰ ਨੂੰ 132 ਵੋਟਾਂ ਮਿਲੀਆਂ।

ਵਾਰਡ ਨੰਬਰ 21 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਤਰਨਜੀਤ ਕੌਰ ਨੂੰ 633, ਭਾਰਤੀ ਜਨਤਾ ਤੋਂ ਉਮੀਦਵਾਰ ਮੰਜੂ ਗਰੋਵਰ ਨੂੰ 225 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੋਨਿਕਾ ਰਾਣੀ ਨੂੰ 61 ਵੋਟਾਂ ਪ੍ਰਾਪਤ ਹੋਈਆਂ।

ਚੋਣ ਨਤੀਜਿਆਂ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਕਰਵਾਇਆ ਗਿਆ।