ਓਬਰਾਏ ਵਲੋਂ ਗਵਾਲੀਅਰ ਡਾਇਲਸਿਸ ਦੇ 2 ਯੂਨਿਟਾਂ ਲਾਏ ਗਏ ; ਜੋਤੀਰਾਦਿੱਤਿਆ ਐਮ. ਸਿੰਧੀਆ ਵਲੋਂ ਉਦਘਾਟਨ
ਪਟਿਆਲਾ 7 ਮਾਰਚ (ਕੰਵਰ ਇੰਦਰ ਸਿੰਘ)
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (SDBCT) ਜਿੱਥੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ ਕਸ਼ਮੀਰ ਵਿਚ ਸਮਾਜ ਸੇਵਾ ਦੇ ਕੰਮ ਬਾਖੂਬੀ ਨਿਭਾ ਰਿਹਾ ਹੈ ਉੱਥੇ ਮੱਧ ਪ੍ਰਦੇਸ਼ ਵਿਚ ਵੀ ਆਪਣੀ ਇਕਾਈ ਦਾ ਗਠਨ ਕੀਤਾ ਹੈ ਜਿੱਥੇ ਉਦੇਵੀਰ ਸਿੰਘ ਨੂੰ ਪ੍ਰਧਾਨ ਅਤੇ ਕਵਲ ਜੀਤ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।
ਮੀਰੀ ਪੀਰੀ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਕਰਵਾਉਣ ਦੇ 400 ਸਾਲਾਂ ਸ਼ਤਾਬਦੀ ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲ ਸ਼ਤਾਬਦੀ ਮੌਕੇ ਤੇ ਗਵਾਲੀਅਰ ਦੇ ਜ਼ਰੂਰਤ ਮੰਦ ਲੋਕਾਂ ਦੀ ਸਹੂਲਤ ਲਈ ਦੋ ਡਾਇਲਸਿਸ ਮਸ਼ੀਨਾਂ ਵੀ ਜੀ.ਡੀ. ਹਸਪਤਾਲ ਅਤੇ ਰਿਸਰਚ ਸੈਂਟਰ ਗਵਾਲੀਅਰ ਵਿਖੇ ਲਗਾ ਦਿੱਤੀਆਂ ਹਨ।
ਟਰੱਸਟ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਡਾਇਲੀਸਿਸ ਯੂਨਿਟ ਦਾ ਉਦਘਾਟਨ ਸਾਬਕਾ ਰਾਜ ਮੰਤਰੀ (ਭਾਰਤ ਸਰਕਾਰ) ਸ੍ਰੀ ਜੋਤੀਰਾਦਿੱਤਿਆ ਐਮ. ਸਿੰਧੀਆ ਵਲੋਂ ਬੀਤੇ ਦਿਨੀਂ ਕੀਤਾ ਗਿਆ ।
ਇਸ ਮੌਕੇ ਤੇ ਟਰੱਸਟ ਦੇ ਕੌਮੀ ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ ਅਤੇ ਉਦੈਵੀਰ ਸਿੰਘ ਪ੍ਰਧਾਨ ਐਸ.ਡੀ.ਬੀ.ਸੀ.ਟੀ ਗਵਾਲੀਅਰ, ਟਰੱਸਟ ਦੇ ਡਾਇਲੀਸਿਸ ਵਿੰਗ ਦੇ ਕੋਆਰਡੀਨੇਟਰ ਸਸ਼ੀ ਭੂਸ਼ਣ ਸ਼ਰਮਾ ਗਵਾਲੀਅਰ ਯੂਨਿਟ ਦੇ ਅਹੁਦੇਦਾਰ ਕੰਵਲਜੀਤ ਸਿੰਘ ਆਦਿ ਵੀ ਹਾਜ਼ਿਰ ਸਨ।
ਇਸ ਮੌਕੇ ਤੇ ਜੋਤੀਰਾਦਿੱਤਿਆ ਐਮ. ਸਿੰਧੀਆ ਵਲੋਂ ਡਾ ਓਬਰਾਏ ਦੇ ਉੱਦਮਾਂ ਦੀ ਸਰਹਾਨਾ ਕੀਤੀ ਅਤੇ ਕਿਹਾ ਕਿ ਪਰਮਾਤਮਾ ਉਨ੍ਹਾਂ ਨੂੰ ਸਮਾਜ ਸੇਵਾ ਦੇ ਕੰਮ ਕਰਨ ਲਈ ਹੋਰ ਸ਼ਕਤੀ ਬਖਸ਼ੇ।
ਟਰੱਸਟ ਦੇ ਕੌਮੀ ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ ਵਲੋਂ ਟਰੱਸਟ ਵਲੋਂ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਬਾਰੇ ਰੋਸ਼ਨੀ ਪਾਈ ।
ਉਦੈਵੀਰ ਸਿੰਘ ਪ੍ਰਧਾਨ ਐਸ.ਡੀ.ਬੀ.ਸੀ.ਟੀ ਗਵਾਲੀਅਰ ਵਲੋਂ ਡਾ ਓਬਰਾਏ ਨਾਲ ਆਪਣੀ ਕਈ ਸਾਲ ਪੁਰਾਣੀ ਸਾਂਝ ਬਾਰੇ ਵੀ ਦੱਸਿਆ ਅਤੇ ਭਰੋਸਾ ਦੁਆਇਆ ਕਿ ਜ਼ਰੂਰਤਮੰਦ ਲੋਕਾਂ ਦੀ ਪਛਾਣ ਕਰਕੇ ਟਰੱਸਟ ਦੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਨਗੇ।
ਓਬਰਾਏ ਵਲੋਂ ਗਵਾਲੀਅਰ ਡਾਇਲਸਿਸ ਦੇ 2 ਯੂਨਿਟਾਂ ਲਾਏ ਗਏ ; ਜੋਤੀਰਾਦਿੱਤਿਆ ਐਮ. ਸਿੰਧੀਆ ਵਲੋਂ ਉਦਘਾਟਨ I ਇਸ ਮੌਕੇ ਡਾ: ਭੁਵਨੇਸ਼ ਸ਼ਰਮਾ, ਡਾਇਰੈਕਟਰ ਜੀਐਸ ਹਸਪਤਾਲ, ਗਵਾਲੀਅਰ, ਗੋਕਰਣ ਸ਼ਰਮਾ, ਭਾਰਤੀ ਰਾਜੌਰੀਆ ਆਦਿ ਵੀ ਹਾਜ਼ਰ ਸਨ।