ਸ਼ਕੀ ਮਰੀਜ ਦਾ ਕੋਰੋਨਾਵਾਇਰਸ ਟੈਸਟ ਆਇਆ ਨੈਗਟਿਵ; ਘਰਾਂ ਵਿਚ ਕੂਆਰਨਟੀਨ ਰੱਖੇ ਵਿਅਕਤੀਆਂ ਦੇ ਘਰਾਂ ਦੇ ਬਾਹਰ ਲਗਾਏ ਸਟੀਕਰ

205

ਸ਼ਕੀ ਮਰੀਜ ਦਾ ਕੋਰੋਨਾਵਾਇਰਸ ਟੈਸਟ ਆਇਆ ਨੈਗਟਿਵ; ਘਰਾਂ ਵਿਚ ਕੂਆਰਨਟੀਨ ਰੱਖੇ ਵਿਅਕਤੀਆਂ ਦੇ ਘਰਾਂ ਦੇ ਬਾਹਰ ਲਗਾਏ ਸਟੀਕਰ

ਗੁਰਜੀਤ ਸਿੰਘ /ਪਟਿਆਲਾ 22 ਮਾਰਚ

ਪਟਿਆਲਾ ਜਿਲੇ ਦੇ ਕੋਰੋਨਾਵਾਇਰਸ ਦੇ ਸ਼ਕੀ ਮਰੀਜ ਦਾ ਕੋਰੋਨਾਇਰਸ ਟੈਸਟ  ਨੈਗਟਿਵ ਆਇਆ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਪਟਿਆਲਾ ਸ਼ਹਿਰ ਦੇ ਮਿਲਟਰੀ ਏਰੀਏ ਦੀ ਇੱਕ 18 ਸਾਲਾ ਲੜਕੀ ਜੋਕਿ ਪਿਛਲੇ ਦਿਨੀ ਨਵੀ ਦਿੱਲੀ ਵਿਖੇ ਇੱਕ ਕੋਵਿਡ ਪੌਜੀਟਿਵ ਲੜਕੀ ਦੇ ਸੰਪਰਕ ਵਿਚ ਰਹੀ ਸੀ ਨੂੰ ਅੱਜ ਫੱਲੂ ਟਾਈਪ ਲੱਛਣ ਨਾ ਹੋਣ ਦੇ ਬਾਵਜੂਦ ਸ਼ਕ ਦੇ ਅਧਾਰ ਤੇਂ ਉਸਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਕੇ ਉਸ ਦਾ ਕੋਰਨਾੋਵਾਇਰਸ ਸਬੰਧੀ ਟੈਸਟ ਕਰਵਾਇਆ ਗਿਆ ਜੋ ਕਿ ਰਾਜਿੰਦਰਾ ਹਸਪਤਾਲ ਵਿਚ ਲੈਬ ਜਾਂਚ ਤੋਂ ਆਈ ਰਿਪੋਰਟ ਤੋਂ ਇਹ ਲ਼ੜਕੀ ਕੋਰੋਨਾਵਾਇਰਸ ਨੈਗਟਿਵ ਪਾਈ ਗਈ ਹੈ ।

ਸ਼ਕੀ ਮਰੀਜ ਦਾ ਕੋਰੋਨਾਵਾਇਰਸ ਟੈਸਟ ਆਇਆ ਨੈਗਟਿਵ; ਘਰਾਂ ਵਿਚ ਕੂਆਰਨਟੀਨ ਰੱਖੇ ਵਿਅਕਤੀਆਂ ਦੇ ਘਰਾਂ ਦੇ ਬਾਹਰ ਲਗਾਏ ਸਟੀਕਰ

ਉਹਨਾਂ ਕਿਹਾ ਇਸ ਤਰਾਂ ਹੁਣ ਤੱਕ ਜਿਲੇ ਦੇ ਸਾਰੇ ਹੀ 8 ਸ਼ਕੀ ਮਰੀਜਾ ਦੇ ਸਂੈਪਲ ਨੈਗਟਿਵ ਆਏ ਹਨ।ਉਹਨਾਂ ਕਿਹਾ ਕਿ ਅੱਜ ਰਾਜਿੰਦਰਾ ਹਸਪਤਾਲ ਦੀ ਮਾਈਕਰੋਬਾਇਓਲੋਜੀ ਲੈਬ ਵਿਚ ਵੱਖ ਵੱਖ ਜਿਲਿਆ ਤੋਂ ਆਏ 9 ਸ਼ਕੀ ਵਿਅਕਤੀਆਂ ਦੇ ਕੋਰੋਨਾਵਾਇਰਸ ਸਬੰਧੀ ਸੈਂਪਲ ਪ੍ਰਾਪਤ ਹੋਏ ਸਨ ਜੋਕਿ ਸਾਰੇ ਹੀ ਨੈਗਾਟਿਵ ਹਨ।ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਭਾਵਂੇ ਜਿਲੇ ਵਿਚ ਕੋਰੋਨਾਵਾਇਰਸ ਦੀ ਸਥਿਤੀ ਕਾਬੂ ਅਧੀਨ ਹੈ ਪ੍ਰੰਤੂ ਫਿਰ ਵੀ ਇਸ ਤੋਂ ਬਚਾਓ ਲਈ ਇਤਿਆਹਤ ਵਰਤਣਾ ਬਹੁਤ ਜਰੂਰੀ ਹੈ ਉਹਨਾਂ ਕਿਹਾ ਕਿ ਜਿਲੇ ਵਿਚ ਵਿਦੇਸ਼ਾ ਤੋਂ ਆਏ ਸਾਰੇ ਲੋਕਾਂ ਨੂੰ ਘਰਾਂ ਵਿਚ ਹੀ ਕੁਆਰਨਟੀਨ ਰੱਖ ਕੇ ਉਹਨਾਂ ਦਾ ਫੋਲੋਅਪ ਕੀਤਾ ਜਾ ਰਿਹਾ ਹੈ ਅਤੇ ਕੋਰੋਨਾ ਸਬੰਧੀ ਲੱਛਣ ਹੋਣ ਤੇਂ ਹੀ ਉਹਨਾਂ ਦੇ ਟੈਸਟ ਰਾਜਿੰਦਰਾ ਹਸਪਤਾਲ ਦੀ ਮਾਈਕਰੋ ਬਾਇਓਲੋਜੀ ਲੈਬ ਵਿਚ ਕਰਵਾਏ ਜਾਂਦੇ ਹਨ।

ਉਹਨਾਂ ਕਿਹਾ ਕਿ ਕੁਆਰਨਟੀਨ ਰੱਖੇ ਜਾ ਰਹੇ ਲੋਕਾਂ ਦੇ ਘਰਾਂ ਦੇ ਬਾਹਰ ਸਿਹਤ ਵਿਭਾਗ ਵੱਲੋ ਪੁਲਿਸ ਦੀ ਮਦਦ ਨਾਲ ਸਟੀਕਰ ਲਗਾਏ ਜਾ ਰਹੇ ਹਨ ਤਾਂ ਜੋ ਅਜਿਹੇ ਘਰਾਂ ਦੀ ਜਲਦ ਪਛਾਣ ਹੋ ਸਕੇ ਅਤੇ ਗਲੀ ਮੁੱਹਲੇ ਦੇ ਲੋਕ ਜਾਂ ਰਿਸ਼ਤੇਦਾਰ ਵੀ ਉਹਨਾਂ ਦੇ ਘਰਾਂ ਵਿਚ ਜਾਣ ਸਮੇਂ ਕੁਆਰਨਟੀਨ ਰੱਖੇ ਵਿਅਕਤੀਆਂ ਦੇ ਸੰਪਰਕ ਵਿਚ ਨਾ ਆ ਕੇ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ।ਉਹਨਾਂ ਕਿਹਾ ਕਿ ਵਿਦੇਸ਼ਾ ਤੋਂ ਯਾਤਰਾ ਕਰਕੇ ਆਏ ਵਿਅਕਤੀ ਲਈ ਘੱਟੋ ਘੱਟ 14 ਦਿਨ ਘਰ ਵਿਚ ਹੀ ਕੁਆਰਨਟੀਨ ਰਹਿਣਾ ਜਰੂਰੀ ਹੈ ਅਤੇ ਘਰ ਵਿਚ ਉਹਨਾਂ ਦੀ ਦੇਖਭਾਲ ਇਕ ਹੀ ਪਰਿਵਾਰਕ ਮਂੈਬਰ ਵੱਲੋ ਕੀਤੀ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਬਜੁਰਗਾਂ , ਛੋਟੇ ਬੱਚਿਆਂ ਅਤੇ ਕਰੋਨਿਕ ਬਿਮਾਰੀਆਂ ਨਾਲ ਗ੍ਰਸਤ ਪਰਿਵਾਰਕ ਮੈਂਬਰਾ ਨੂੰ ਉਹਨਾਂ ਦੇ ਸੰਪਰਕ ਵਿਚ ਨਾ ਆਉਣ ਦਿਤਾ ਜਾਵੇ ਹੈ ਅਤੇ ਕੋਰੋਨਾ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਜਿਲਾ ਕੰਟਰੋਲ ਰੂਮ ਨੰਬਰ 0175-5128793 ਤੇਂ ਸੰਪਰਕ ਕੀਤਾ ਜਾ ਸਕਦਾ ਹੈ ਜੋ ਕਿ 24 ਘੰਟੇ ਆਨ ਲਾਈਨ ਰਹਿੰਦਾ ਹੈ।