ਪਟਿਆਲਾ ਦਿਹਾਤੀ ਤੋਂ ਪੀ.ਐੱਲ.ਸੀ-ਭਾਜਪਾ ਤੇ ਅਕਾਲੀ ਦਲ (ਐਸ) ਦੇ ਉਮੀਦਵਾਰ ਸੰਜੀਵ ਸ਼ਰਮਾ ਬਿੱਟੂ ਨਾਲ ਵਿਸ਼ੇਸ਼ ਮੁਲਾਕਾਤ

123

ਪਟਿਆਲਾ ਦਿਹਾਤੀ ਤੋਂ ਪੀ.ਐੱਲ.ਸੀ-ਭਾਜਪਾ ਤੇ ਅਕਾਲੀ ਦਲ (ਐਸ) ਦੇ ਉਮੀਦਵਾਰ ਸੰਜੀਵ ਸ਼ਰਮਾ ਬਿੱਟੂ ਨਾਲ ਵਿਸ਼ੇਸ਼ ਮੁਲਾਕਾਤ

ਪਟਿਆਲਾ, 16 ਫਰਵਰੀ,2022

ਪਟਿਆਲਾ ਦੇਹਾਤੀ ਤੋਂ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਯੂ) ਦੇ ਸਾਂਝੇ ਉਮੀਦਵਾਰ ਸੰਜੀਵ ਸ਼ਰਮਾ ਬਿੱਟੂ  ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਉਨ੍ਹਾਂ ਦਾ ਹਲਕੇ ‘ਚ ਕਿਸੇ ਵੀ ਪਾਰਟੀ ਦੇ ਉਮੀਦਵਾਰ ਨਾਲ ਕੋਈ ਮੁਕਾਬਲਾ ਨਹੀਂ ਹੈ। ਮੇਅਰ ਵਜੋਂ ਸੇਵਾ ਨਿਭਾਉਂਦੇ ਹੋਏ ਪਿਛਲੇ ਚਾਰ ਸਾਲਾਂ ਵਿੱਚ ਸ਼ਹਿਰ ਦਾ ਜੋ ਵਿਕਾਸ ਹੋਇਆ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਲਗਾਤਾਰ 10 ਸਾਲ ਨਿਗਮ ‘ਤੇ ਕਾਬਜ਼ ਰਹੇ ਅਕਾਲੀ ਦਲ ਨੇ ਸ਼ਹਿਰ ਦਾ ਵਿਕਾਸ ਕਰਨਾ ਤਾਂ ਦੂਰ, ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਦੇ ਸਕੇ ਸਨ। ਮੇਅਰ ਦੇ ਤੌਰ ਤੇ ਕੰਮ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਕਦੇ ਵੀ ਕਮੀ ਨਹੀਂ ਆਉਣ ਦਿੱਤੀ। ਸੂਬੇ ਭਰ ਵਿੱਚ ਪਟਿਆਲਾ ਦਿਹਾਤੀ ਇੱਕੋ ਇੱਕ ਖੁਸ਼ਕਿਸਮਤ ਵਿਧਾਨ ਸਭਾ ਹਲਕਾ ਹੈ, ਜਿਸ ਵਿੱਚ ਇਸ ਸਮੇਂ ਪੰਜਾਬੀ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਅਤੇ ਖੇਲ ਯੂਨੀਵਰਸਿਟੀ ਸਮੇਤ ਚਾਰ ਵੱਡੀਆਂ ਯੂਨੀਵਰਸਿਟੀਆਂ ਹਨ। ਇਨ੍ਹਾਂ ਚਾਰ ਯੂਨੀਵਰਸਿਟੀਆਂ ਵਿੱਚੋਂ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਅਤੇ ਖੇਲ ਯੂਨੀਵਰਸਿਟੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੇਣ ਹੈ। ਇਸ ਤੋਂ ਇਲਾਵਾ ਪਟਿਆਲਾ ਦੇਹਾਤੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਸਥਾਪਿਤ ਕੀਤਾ ਗਿਆ ਸੀ, ਜਿਸ ਨਾਲ ਸ਼ਹਿਰ ਦੀ ਸੀਵਰੇਜ ਸਮੱਸਿਆ ਨੂੰ ਹਮੇਸ਼ਾ ਲਈ ਖਤਮ ਕਰਕੇ ਸ਼ਹਿਰ ਨੂੰ ਲਾਵਾਰਿਸ ਪਸ਼ੂਆਂ ਤੋਂ ਮੁਕਤ ਕਰਨ ਲਈ 19 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ, ਪਰ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਦਲ ਨਾਲ ਸਬੰਧ ਰਖਣ ਵਾਲੇ ਕੁਛ ਡੇਅਰੀ ਮਾਲਕਾਂ ਦੇ ਕਹਿਣ ਤੇ ਹਾਈ ਕੋਰਟ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ 30 ਸਤੰਬਰ 2021 ਨੂੰ ਡੇਅਰੀ ਸ਼ਿਫਟ ਕਰਨ ਦਾ ਕੰਮ ਮੁਅੱਤਲ ਕਰ ਦਿੱਤਾ । ਦਿਲਚਸਪ ਗੱਲ ਇਹ ਹੈ ਕਿ ਬ੍ਰਹਮ ਮਹਿੰਦਰਾ ਨੇ ਲੋਕਲ ਬਾਡੀਜ਼ ਮੰਤਰੀ ਰਹਿੰਦਿਆਂ ਕਦੇ ਵੀ ਡੇਅਰੀ ਨੂੰ ਤਬਦੀਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।

ਪਟਿਆਲਾ ਦਿਹਾਤੀ ਤੋਂ ਪੀ.ਐੱਲ.ਸੀ-ਭਾਜਪਾ ਤੇ ਅਕਾਲੀ ਦਲ (ਐਸ) ਦੇ ਉਮੀਦਵਾਰ ਸੰਜੀਵ ਸ਼ਰਮਾ ਬਿੱਟੂ ਨਾਲ ਵਿਸ਼ੇਸ਼ ਮੁਲਾਕਾਤ -ਸਵਾਲ: ਸੰਜੀਵ ਸ਼ਰਮਾ ਬਿੱਟੂ ਦੂਜੇ ਉਮੀਦਵਾਰਾਂ ਨਾਲੋਂ ਬਿਹਤਰ ਕਿਉਂ ਹਨ?

ਸਾਲ 1993 ਤੋਂ, NSUI ਪ੍ਰਧਾਨ ਦੇ ਅਹੁਦੇ ਤੋਂ ਰਾਜਨੀਤੀ ਵਿੱਚ ਆਪਣੀ ਪਛਾਣ ਬਣਾਉਣੀ ਸ਼ੁਰੂ ਕੀਤੀ। 1998 ਤੋਂ 2009 ਤੱਕ ਯੂਥ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਲੈ ਕੇ 23 ਜਨਵਰੀ 2018 ਤੱਕ ਮੇਅਰ ਦੇ ਅਹੁਦੇ ਤੱਕ ਲਗਾਤਾਰ 29 ਸਾਲ ਸਰਗਰਮ ਸਿਆਸਤ ਦਾ ਹਿੱਸਾ ਰਿਹਾ। ਪਟਿਆਲਾ ਦਾ ਇਤਿਹਾਸ ਗਵਾਹ ਹੈ ਕਿ ਜਿੰਨਾ ਵਿਕਾਸ ਮੇਰੀ ਮੇਅਰਸ਼ਿਪ ਦੌਰਾਨ ਹੋਈ ਹੈ ਉਂਨੀ ਉਹਨਾਂ ਤੋਂ ਪਹਿਲਾਂ ਕਦੇ ਕਿਸੇ ਮੇਅਰ ਨੇ ਨਹੀਂ ਕਰਵਾਈ। ਪਟਿਆਲਾ ਦਿਹਾਤੀ ਤੋਂ ਇਸ ਸਮੇਂ ਚੋਣ ਮੈਦਾਨ ਵਿੱਚ ਖੜ੍ਹੇ ਸਾਰੇ ਉਮੀਦਵਾਰਾਂ ਵਿੱਚੋਂ ਮੇਰੇ ਕੋਲ ਰਾਜਨੀਤੀ ਅਤੇ ਵਿਕਾਸ ਕਰਵਾਉਣ ਦਾ ਸਭ ਤੋਂ ਵੱਧ ਤਜ਼ਰਬਾ ਹੈ। ਮੇਅਰ ਕੌਂਸਲ ਆਫ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਲ-ਨਾਲ ਮੈਂ ਪੀ.ਡੀ.ਏ (ਪਟਿਆਲਾ ਡਿਵੈਲਪਮੈਂਟ ਅਥਾਰਟੀ) ਦਾ ਮੈਂਬਰ ਵੀ ਰਿਹਾ ਹਾਂ, ਜਿਸਦੇ ਸਦਕਾ ਸ਼ਹਿਰ ਦੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਵਧਾਇਆ ਜਾ ਸਕਿਆ ਹੈ। ਮੇਰੇ ਕੋਲ ਰਾਜਨੀਤੀ ਦੇ ਨਾਲ-ਨਾਲ ਵਿਕਾਸ ਕਾਰਜ ਕਰਵਾਉਣ ਦਾ ਤਜਰਬਾ ਹੋਰ ਉਮੀਦਵਾਰਾਂ ਨਾਲੋਂ ਵੱਧ ਹੈ। ਜੇਕਰ ਮੈਨੂੰ ਪਟਿਆਲਾ ਦਿਹਾਤੀ ਤੋਂ ਮੌਕਾ ਮਿਲਿਆ ਤਾਂ ਮੈਂ ਸਮੁੱਚੇ ਇਲਾਕੇ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ ਅਤੇ ਹਮੇਸ਼ਾ ਹਲਕੇ ਦੋ ਲੋਕਾਂ ਵਿੱਚ ਮੇਰੀ ਮੌਜੂਦਗੀ ਰਹੇਗੀ।

ਪਟਿਆਲਾ ਦਿਹਾਤੀ ਤੋਂ ਪੀ.ਐੱਲ.ਸੀ-ਭਾਜਪਾ ਤੇ ਅਕਾਲੀ ਦਲ (ਐਸ) ਦੇ ਉਮੀਦਵਾਰ ਸੰਜੀਵ ਸ਼ਰਮਾ ਬਿੱਟੂ ਨਾਲ ਵਿਸ਼ੇਸ਼ ਮੁਲਾਕਾਤ
Sanjeev Bittu

…ਤੁਸੀਂ ਪਟਿਆਲਾ ਦਿਹਤੀ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਬਾਰੇ ਕੀ ਜਾਣਦੇ ਹੋ?

ਪਟਿਆਲਾ ਦਿਹਾਤੀ ਦੀ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਮਾਡਲ ਟਾਊਨ ਡਰੇਨ ਦੀ ਹੈ ਜੋ ਦੀਪ ਨਗਰ ਤੋਂ ਸ਼ੁਰੂ ਹੋ ਕੇ ਭਾਦਸੋਂ ਰੋਡ ਹੁੰਦੇ ਹੋਏ ਮਾਡਲ ਟਾਉਂਨ ਵਿਚੋਂ ਦੀ ਲੰਗ ਕੇ ਸੰਗਰੂਰ ਰੋਡ ਨੂੰ ਜਾਂਦੀ ਹੈ। ਇਸ ਡਰੇਨ ਦੇ ਦੋਵੇਂ ਪਾਸੇ ਕਰੀਬ ਡੇਢ ਲੱਖ ਲੋਕ ਰਹਿ ਰਹੇ ਹਨ। ਮੈਂ ਇਸ ਡਰੇਨ ਲਈ ਐਸਟੀਮੇਟ ਤਿਆਰ ਕਰਵਾ ਕੇ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ। ਡਰੇਨ ਵਿੱਚ ਪਾਈਪ ਪਾ ਕੇ ਇਸ ਨੂੰ ਬੰਦ ਕਰਕੇ ਸੜਕ ਚੌੜੀ ਕਰਨ ਨਾਲ ਡਰੇਨ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਇਸ ਦੇ ਨਾਲ ਹੀ ਪਟਿਆਲਾ ਦਿਹਾਤੀ ਲਈ ਸਿਟੀ ਬਾਈਪਾਸ ਤਿਆਰ ਕੀਤੇ ਜਾਣ ਦੀ ਯੋਜਨਾ ਹੈ। ਪਟਿਆਲਾ-ਸਰਹਿੰਦ ਰੋਡ ਤੋਂ ਫੈਕਟਰੀ ਏਰਿਆ ਹਿੰਦੇ ਹੋਏ ਰੇਲਵੇ ਲਾਇਆਂ ਤੇ ਫਲਾਈ ਓਵਰ ਬ੍ਰਿਜ ਰਾਹੀਂ ਤਫਜਲਪੁਰਾ, ਬਿਸ਼ਨ ਨਗਰ, ਨਿਊ ਬਿਸ਼ਨ ਨਗਰ, ਗੁਰਬਖਸ਼ ਕਲੋਨੀ, ਸੁੰਦਰ ਨਗਰ, ਐਸ.ਐਸ.ਟੀ.ਨਗਰ, ਵਿਕਾਸ ਕਲੋਨੀ, ਕਰਤਾਰ ਪਾਰਕ ਕਲੋਨੀ, ਦਾਣਾ ਮੰਡੀ ਸਮੇਤ ਕਈ ਹੋਰ ਇਲਾਕਿਆਂ ਨੂੰ ਲਾਭ ਮਿਲੇਗਾ। ਇਹ ਸਿਟੀ ਬਾਈਪਾਸ ਸਰਹਿੰਦ ਰੋਡ ਨੂੰ ਸਿੱਧੇ ਡਕਾਲਾ ਰੋਡ ਨਾਲ ਜੋੜੇਗਾ, ਜਿਸ ਨਾਲ ਗੁਆਂਢੀ ਰਾਜ ਹਰਿਆਣਾ ਤੋਂ ਆਉਣ ਵਾਲੇ ਵਾਹਨ ਸ਼ਹਿਰ ਦੇ ਅੰਦਰ ਆਉਣ ਦੀ ਬਜਾਏ ਇਸ ਬਾਈਪਾਸ ਤੋਂ ਸਿੱਧਾ ਸਰਹਿੰਦ ਰੋਡ ਵੱਲ ਆ ਸਕਣਗੇ।

…ਬੇਰੁਜ਼ਗਾਰੀ ਲਈ ਰੋਡ ਮੈਪ ਕੀ ਹੋਵੇਗਾ?

ਕੇਂਦਰ ਸਰਕਾਰ ਦੀ ਮਦਦ ਨਾਲ ਇੱਕ ਜ਼ਿਲ੍ਹਾ-ਇੱਕ ਉਤਪਾਦ ‘ਤੇ ਕੰਮ ਕਰਦੇ ਹੋਏ ਬੇਰੁਜ਼ਗਾਰਾਂ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ। ਅੱਜ ਹਰ ਜ਼ਿਲ੍ਹੇ ਵਿੱਚ ਇੱਕ-ਇੱਕ ਵਸਤੂ ਬਣਾਉਣ ਦੀ ਵਿਸ਼ੇਸ਼ਤਾ ਹੈ। ਉਦਾਹਰਣ ਵਜੋਂ ਨਾਲੀਆਂ, ਪਰਾਂਦੇ, ਪੰਜਾਬੀ ਜੁੱਤੀ, ਪਟਿਆਲਾ ਸੂਟ, ਪਟਿਆਲਾ ਫੁਲਕਾਰੀ, ਪੁਰਾਤਨ ਤਕਨੀਕ ਨਾਲ ਬਣੇ ਆਲੀਸ਼ਾਨ ਗਲੀਚੇ ਆਦਿ ਨੂੰ ਦੇਸ਼ ਵਿਚ ਹੀ ਨਹੀਂ ਸਗੋਂ ਵਿਸ਼ਵ ਪੱਧਰ ‘ਤੇ ਪ੍ਰਮੋਟ ਕੀਤਾ ਜਾਵੇਗਾ। ਇਸ ਦੇ ਲਈ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਵੱਖ-ਵੱਖ ਰਾਸ਼ਟਰੀ ਪੱਧਰ ਦੇ ਬੈਂਕਾਂ ਵਿੱਚ ਸਵੈ-ਨਿਰਭਰ ਭਾਰਤ ਤਹਿਤ ਪੰਜਾਬ ਲਈ 400 ਕਰੋੜ ਰੁਪਏ ਦੇ ਕਰਜ਼ੇ ਦੀ ਸਹੂਲਤ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੇਂਡੂ ਔਰਤਾਂ ਨੂੰ ਸਹਾਇਕ ਕਿੱਤਿਆਂ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਮਦਦ ਨਾਲ ਸਮਾਜਿਕ ਅਤੇ ਵਿੱਤੀ ਸੁਰੱਖਿਆ ਦਿੱਤੀ ਜਾਵੇਗੀ। ਅਮੀਰ ਅਤੇ ਗਰੀਬ ਦੀ ਸਿੱਖਿਆ ਵਿੱਚ ਬਰਾਬਰਤਾ ਲਿਆਂਦੀ ਜਾਵੇਗੀ। ਕੇਂਦਰ ਦੀ ਮਦਦ ਨਾਲ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾਵੇਗਾ। ਬੀਏ ਪੱਧਰ ਤੱਕ ਮੁਫ਼ਤ ਸਿੱਖਿਆ ਦੇਣ ਦਾ ਸੁਪਨਾ ਵੀ ਕੇਂਦਰ ਸਰਕਾਰ ਦੀ ਮਦਦ ਨਾਲ ਸਾਕਾਰ ਹੋਵੇਗਾ।

ਡੋਰ ਸਟੈਪ ਮੋਬਾਈਲ ਵੈਨ ਫਾਰ ਐਨੀਮਲ: ਪਸ਼ੂ ਧਨ ਬਹੁਤ ਮਹਿੰਗਾ ਹੁੰਦਾ ਹੈ ਅਤੇ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਸ਼ੂ ਮਾਲਕ ਦੀ ਨਹੀਂ ਸਗੋਂ ਕੇਂਦਰ ਸਰਕਾਰ ਦੀ ਹੋਵੇਗੀ। ਕੇਂਦਰ ਸਰਕਾਰ ਦੀ ਮਦਦ ਨਾਲ ਪੰਜਾਬ ਸਰਕਾਰ ਵੱਲੋਂ ਹਰ ਕਿਸਾਨ ਨੂੰ ਪਸ਼ੂ ਚਿਕਿਤਸਾ ਸੇਵਾ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ 24 ਘੰਟੇ ਚੱਲਣ ਵਾਲੀ ਇਸ ਸੇਵਾ ਨਾਲ ਕਿਸਾਨ ਸਮੇਂ ਸਿਰ ਆਪਣੇ ਪਸ਼ੂਆਂ ਦਾ ਇਲਾਜ ਕਰਵਾ ਕੇ ਆਪਣੇ ਪਸ਼ੂਆਂ ਦੀ ਸੁਰੱਖਿਆ ਵਿੱਚ ਵਾਧਾ ਕਰ ਸਕਣ।

…ਸਹਿਯੋਗੀ ਤੋਂ ਕਿਵੇਂ ਮਿਲ ਰਿਹਾ ਹੈ ਸਹਿਯੋਗ?

ਮੇਰੇ ਸਹਿਯੋਗੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਐਸ) ਹਨ ਅਤੇ ਮੈਂ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਪਟਿਆਲਾ ਦਿਹਾਤੀ ਤੋਂ ਪੀ.ਐਲ.ਸੀ ਅਤੇ ਭਾਜਪਾ ਦੀ ਪੂਰੀ ਟੀਮ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਦਿਹਾਤੀ ਇਲਾਕੇ ਦੀਆਂ ਸੰਗਤਾਂ ਉਹਨਾਂ ਨੂੰ ਭਰਪੂਰ ਪਿਆਰ ਦੇ ਰਹੀਆਂ ਹਨ ਅਤੇ ਉਹਨਾਂ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਉਹਨਾਂ ਲਈ ਜਿੱਤ ਦਾ ਰਾਹ ਆਸਾਨ ਕਰ ਦਿੱਤਾ ਹੈ। ਮੇਰੇ ਅਤੇ ਮੇਰੇ ਸਾਥੀਆਂ ਲਈ ਮਾਣ ਦੀ ਗੱਲ ਹੈ ਕਿ ਭਾਜਪਾ ਨੇਤਾ ਸ਼੍ਰੀ ਗਜੇਂਦਰ ਸਿੰਘ ਸ਼ਿਖਾਵਤ ਬੀਤੇ ਮੰਗਲਵਾਰ ਨੂੰ ਗੁਰਬਖਸ਼ ਕਾਲੋਨੀ ਵਿਖੇ ਚੋਣ ਮੀਟਿੰਗ ਵਿੱਚ ਪਹੁੰਚੇ ਸਨ। ਦੂਜੇ ਪਾਸੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਯੂਪੀਏ ਦਾ ਵੋਟ ਬੈਂਕ ਲਗਾਤਾਰ ਵੱਡਾ ਕਰ ਰਹਿਆਂ ਹਨ।