ਟੈਕਟ ਓਲੰਪੀਆਡ ਵੱਲੋ ਕੌਮਾਂਤਰੀ ਪੱਧਰ ਦੇ ਕਰਵਾਏੇ ਟੈਸਟ ਵਿੱਚ ਮੈਟ੍ਰਿਕਸ ਸੋਲਿਊਸ਼ਨ ਗਰੁੱਪ ਦੇ ਵਿਦਿਆਰਥੀਆਂ ਨੇ 24 ਤਗਮੇ ਕੀਤੇ ਹਾਸਲ
ਬਹਾਦਰਜੀਤ ਸਿੰਘ /ਰੂਪਨਗਰ, 8 ਮਾਰਚ,2022
ਟੈਕਟ ਓਲੰਪੀਆੱਡ ਵੱਲੋ ਸਤੰਬਰ 2021 ਵਿੱਚ ਕੌਮਾਂਤਰੀ ਪੱਧਰ ਦੇ ਹੋਏ ਆਨਲਾਈਨ ਟੈਸਟ ਵਿੱਚ ਰੂਪਨਗਰ ਵਿਖੇ ਸਥਿਤ ਮੈਟ੍ਰਿਕਸ ਸੋਲਿਊਸ਼ਨ ਗਰੁੱਪ ਦੇ ਵਿਦਿਆਰਥੀਆਂ ਨੇ 24 ਤਗਮੇ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ।
ਮੈਟ੍ਰਿਕਸ ਸੋਲਿਊਸ਼ਨ ਗਰੁੱਪ ਦੀ ਪ੍ਰਬੰਧਕ ਤਰੁਨਾ ਸਹਿਗਲ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਸਤੰਬਰ 2021ਵਿਚ ਟੈਕਟ ਓਲੰਪੀਆਡ ਵੱਲੋ ਵਿਦਿਆਰਥੀਆ ਦਾ ਕੌਮਾਂਤਰੀ ਪੱਧਰ ’ਤੇ ਆਨਲਾਈਨ ਟੈਸਟ ਲਿਆ ਗਿਆ ਸੀ,ਜਿਸ ਵਿਚੋਂ ਅਕਾਦਮੀ ਦੇ ਕੁਲ 33 ਵਿਦਿਆਰਥੀਆ ਨੇ ਇਹ ਟੈਸਟ ਦਿੱਤਾ ਸੀ,ਜਿਸ ਵਿਚੋਂ 24 ਵਿਦਿਆਰਥੀਆ ਨ ਤਗਮੇ ਹਾਸਲ ਕਰਕੇ ਗਰੁੱਪ ਦਾ ਨਾਮ ਰੌਸ਼ਨ ਕੀਤਾ ਹੈ।
ਉਨਾ ਦੱਸਿਆ ਕਿ ਵਿਦਿਆਰੀਆਂ ਵੱਲੋ 4 ਸੋਨ ਤਗਮੇ, 6 ਚਾਂਦੀ ਅਤੇ 14 ਕਾਂਸੇ ਦੇ ਤਗਮੇ ਹਾਸਲ ਕੀਤੇ ਹਨ। ਉਨਾ ਦੱਸਿਆ ਕਿ ਇਹ ਟੈਸਟ ਮੈਥ (ਹਿਸਾਬ) ਤੋਂ ਇੱਕ ਲੈਵਲ ਉੱਪਰ ਹੁੰਦਾ ਹੈ ।ਉਨਾ ਦੱਸਿਆ ਕਿ ਕੌਮਥਤਰੀ ਪੱਧਰ ਦੀ ਇਸ ਪ੍ਰੀਖਿਆ ਵਿਚ ਦੇਸ਼ ਤੋਂ ਬਾਹਰ ਬੈਠੇ ਬੱਚਿਆਂ ਨੇ ਵੀ ਹਿਸਾ ਲਿਆ ਸੀ ਜੋ ਕਿ ਉਨਾ ਦੇ ਗਰੁੱਪ ਨਾਲ ਸਬੰਧਤ ਹਨ ਅਤੇ ਉਨਾ ਵੱਲੋ ਆਨਲਾਈਨ ਤਿਆਰੀ ਕਰਵਾਈ ਗਈ ਸੀ।
ਇਸ ਮੌਕੇ ਉਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।ਇਸ ਮੌਕੇ ਸਾਚੀ ਪਸਰਿਚਾ, ਬਾਨੀ ਪਸਰਿਚਾ, ਵਿਦਿਤ ਪਾਸਰਿਚਾ , ਮਨਤ ਸਹਿਗਲ, ਸਵਾਸ ਸਹਿਗਲ, ਰੂਥ ਐਨ ਥਾਮਸ,ਅਬਿਸ਼,ਸ਼ਿਵਮ,ਚਰਨ,ਯਾਦਨੀ,ਆਸ਼ੂਤੋਸ਼,ਗੀਤੀਕਾ,ਅਰਾਧਿਆ,ਤ੍ਰਿਮਨ,ਪਾਰਥ,ਵੰਸ਼,ਮਾਨਸੀਤ,ਕਰਨਜੋਤ,ਆਤਮਨਜਾ, ਸ੍ਵਰਨਿਮਾ,ਅਜਸ਼, ਉਏਸ਼ੀ ਆਦਿ ਹਾਜ਼ਰ ਸਨ।