ਵਾਈ. ਪੀ. ਐਸ. ਐਫ ਵਲ਼ੋਂ ਨਿਵੇਕਲੀ ਸ਼ੁਰੂਆਤ

158

ਵਾਈ. ਪੀ. ਐਸ. ਐਫ ਵਲ਼ੋਂ ਨਿਵੇਕਲੀ ਸ਼ੁਰੂਆਤ

ਪਟਿਆਲਾ /16 ਮਈ, 2022

ਪਾਠੀ ਤੇ ਰਾਗੀ ਸਿੰਘਾਂ ਦੇ ਬੱਚਿਆਂ ਨੂੰ ਚੰਗੀ ਸਿਿਖਆ ਅਤੇ ਚੰਗਾ ਭਵਿੱਖ ਦੇਣ ਦੇ ਲਈ ‘ਬੱਚਿਆਂ ਦੀ ਸਿੱਖਿਆ ਕੌਮ ਦਾ ਭਵਿੱਖ’ ਨਾਂ ਦਾ ਅਹਿਮ ਪ੍ਰਾਜੈਕਟ ਦੀ ਸੁਰਵਾਤ ਯੰਗ ਪਰੋਗਰੈਸਿਵ ਸਿੱਖ ਫਿਰਨ ਵੱਲੋਂ ਡਾ ਰਾਜਿੰਦਰ ਸਿੰਘ ਰਾਜੂ ਚੱਢਾ ਅਤੇ ਸਡਾਣਾ ਗਰੁਪ ਪਟਿਆਲ਼ਾ ਦੇ ਸਹਿਯੋਗ ਨਾਲ ਕੀਤੀ ਗਈ । ਯੰੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਅਹਿਮ ਉਪਰਾਲਾ ਕਰਦਿਆਂ ਭਾਰਤ ਦੇ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਸੇਵਾ ਨਿਭਾ ਰਹੇ ਲੋੜਵੰਦ ਪਾਠੀ ਤੇ ਰਾਗੀ ਸਿੰਘਾਂ ਦੇ ਬੱਚਿਆਂ ਨੂੰ ਚੰਗੀ ਸਿਿਖਆ ਅਤੇ ਚੰਗਾ ਭਵਿੱਖ ਦੇਣ ਦੇ ਲਈ ‘ਬੱਚਿਆਂ ਦੀ ਸਿੱਖਿਆ ਕੌਮ ਦਾ ਭਵਿੱਖ’ ਨਾਂ ਦਾ ਅਹਿਮ ਪ੍ਰਾਜੈਕਟ ਸ਼ੁਰੂ ਕੀਤਾ ਹੈ। ਜਥੇਬੰਦੀ ਦੀ ਤਰਫੋਂ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪਹੁੰਚ ਕੇ ਲੋੜਵੰਦ ਸਿੰਘਾਂ ਦੇ ਪਰਿਵਾਰਾਂ ਨੂੰ 59 ਚੈੱਕ ਵੰਡੇ !

ਇਸ ਮੌਕੇ ਤੇ ਸਕੱਤਰ ਸ਼ੋਮਣੀ ਕਮੇਟੀ  ਕਰਨੈਲ ਸਿੰਘ ਪੰਜੌਲੀ ਨੇ ਸਬੋਧਨ ਕਰਦੇ ਕਿਹਾ ਹੈ ਕਿ ਡਾ ਰਾਜਿੰਦਰ ਸਿੰਘ ਰਾਜੂ ਚੱਢਾ ਜੋ ਸਿੱਖ ਪੰਥ ਅਤੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ ਬਹੁਤ ਪ੍ਰਸੰਸਾ ਦੇ ਯੋਗ ਹਨ ਜਿਨ੍ਹਾਂ ਨੇ ਹਰ ਕਰੋਨਾ ਕਾਲ ਅਤੇ ਹੋਰ ਅਨੇਕਾਂ ਲੋੜਵੰਦਾ ਦੀ ਮਦਦ ਕਰ ਰਹੇ ਅਜਿਹੇ ਸਿੱਖ ਨੂੰ ਮਿਲ ਕੇ ਮਾਣ ਹਾਸਲ ਹੋ ਰਿਹਾ ਹੈ ਅਤੇ ਪਰਮਾਤਮਾ ਇਹਨਾ ਨੂੰ ਹੋਰ ਸੇਵਾ ਕਰਨ ਦੀ ਬੱਲ ਓਦਮ ਬਖਸ਼ੇ ਤਾ ਜੋ ਵੱਧ ਚੜ ਕੇ ਸੇਵਾ ਕਰਦੇ ਰਹਿਣ ।

ਵਾਈ. ਪੀ. ਐਸ. ਐਫ ਵਲ਼ੋਂ ਨਿਵੇਕਲੀ ਸ਼ੁਰੂਆਤ

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਇੰਟਰਨੈਸ਼ਨਲ ਪੰਜਾਬ ਫੋਰਮ ਦੇ ਪ੍ਰਧਾਨ ਡਾ ਰਾਜਿੰਦਰ ਸਿੰਘ ਰਾਜੂ ਚੱਢਾ, ਯੰੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਪ੍ਰਧਾਨ ਡਾ. ਪ੍ਰਭਲੀਨ ਸਿੰਘ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸਾਹਨੀ, ਇਕਬਾਲ ਸਿੰਘ ਸਿਧਾਣਾ, ਗੁਰਮੀਤ ਸਿੰਘ ਸਿਧਾਣਾ ਤੇ ਡਾ. ਦਮਨਜੀਤ ਕੌਰ ਸੰਧੂ ,ਡਾ ਕਿਰਨਦੀਪ ਕੌਰ,ਯੰੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਖ਼ਜ਼ਾਨਚੀ ਤੇ ਚੜ੍ਹਦੀਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਸ਼ਮੂਲੀਅਤ ਕੀਤੀ ।ਜਥੇਬੰਦੀਆਂ ਦੇ ਪਰਧਾਨ ਡਾ. ਪ੍ਰਭਲੀਨ ਸਿੰਘ ਨੇ ਕਿਹਾ ਕਿ ਗੁਰੂ ਘਰਾਂ ‘ਚ ਕੀਰਤਨ ਕਰਨ ਵਾਲਿਆਂ ਤੇ ਪਾਠੀ ਸਿੰਘਾਂ ਦੇ ਬੱਚਿਆਂ ਦੀ ਪੜਾਈ ਮੁਕੰਮਲ ਕਰਵਾਉਣ ਲਈ ਵਿੱਤੀ ਮਦਦ ਦਿੱਤੀ ਜਾ ਰਹੀ ਹੈ।ਇਸ ਮੌਕੇ ਵਾਈ. ਪੀ. ਐਸ. ਐਫ ਦੇ ਜਨਰਲ ਸਕੱਤਰ ਵੱਲੋਂ ਭਵਿੱਖ ਦੀ ਰਣਨੀਤੀ ਦਾ ਵੇਰਵਾ ਦਿੱਤਾ ਗਿਆ !