ਹਰਬੰਸ ਸਿੰਘ ਖੇਡ ਮੇਲੇ ਦੇ ਦੂਸਰੇ ਦਿਨ ਖਿਡਾਰੀਆਂ ਅਤੇ ਦਰਸ਼ਕਾਂ ਦੀ ਭਰਪੂਰ ਰੌਣਕ ਰਹੀ

243

ਹਰਬੰਸ ਸਿੰਘ ਖੇਡ ਮੇਲੇ ਦੇ ਦੂਸਰੇ ਦਿਨ ਖਿਡਾਰੀਆਂ ਅਤੇ ਦਰਸ਼ਕਾਂ ਦੀ ਭਰਪੂਰ ਰੌਣਕ ਰਹੀ

ਬਹਾਦਰਜੀਤ ਸਿੰਘ/  ਰੂਪਨਗਰ, 30 ਦਸੰਬਰ,2022

ਪਿੰਡ ਝੱਲੀਆਂ ਕਲਾ ਵਿਖੇ ਚੱਲ ਰਹੇ ਹਰਬੰਸ ਸਿੰਘ ਖੇਡ ਮੇਲੇ ਦੇ ਦੂਸਰੇ ਦਿਨ ਖਿਡਾਰੀਆਂ ਅਤੇ ਦਰਸ਼ਕਾਂ ਦੀ ਭਰਪੂਰ ਰੌਣਕ ਰਹੀ।

ਫੁੱਟਬਾਲ ਆਲ ਓਪਨ ਦੇ ਫਾਈਨਲ ਮੈਚ ਵਿੱਚ ਚਤਾਮਲੀ ਅਤੇ ਬਦਨਪੁਰ ਦੀਆਂ ਟੀਮਾਂ ਵਿੱਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਚਤਾਮਲੀ ਦੀ ਟੀਮ ਨੇ 3-0 ਨਾਲ ਸਵ: ਕਰਨੈਲ ਸਿੰਘ ਯਾਦਗਾਰੀ ਟਰਾਫੀ ਅਤੇ 15000 ਰੁਪਏਦਾ ਪਹਿਲਾ ਇਨਾਮ ਜਿੱਤਿਆ। ਬਦਨਪੁਰ ਦੀ ਟੀਮ ਨੂੰ ਰਨਰ ਅੱਪ ਟਰਾਫੀ ਨਾਲ 10000/- ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ।ਐਥਲੈਟਿਕਸ ਵਿੱਚ 100 ਮੀਟਰ ਦੌੜ ਵਿੱਚ ਜਗਤਾਰ ਸਿੰਘ ਨੇ ਪਹਿਲਾ, ਸਥਾਨ, ਅਸਲਮ ਚੰਡੀਗੜ ਨੇ ਦੂਜਾ ਸਥਾਨ ਅਤੇ ਮਨਵੀਰ ਸਿੰਘ ਚਮਕੌਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

400 ਮੀਟਰ ਦੌੜ ਵਿੱਚ ਸੋਨੀ ਸਮਰਾਲਾ ਪਹਿਲੇ ਸਥਾਨ ਤੇ, ਕਰਮ ਸਮਰਾਲਾ ਦੂਜੇ ਸਥਾਨ ਤੇ ਅਤੇ ਅਸਲਮ ਚੰਡੀਗੜ ਤੀਜੇ ਸਥਾਨ ਤੇ ਰਿਹਾ।800 ਮੀਟਰ ਦੌੜ ਵੀ ਸੋਨੀ ਸਮਰਾਲਾ ਨੇ ਜਿੱਤੀ ਜਦੋਂ ਕਿ ਜਗਤਾਰ ਸਿੰਘ ਦੂਜੇ ਅਤੇਕਰਮ ਸਮਰਾਲਾ ਤੀਜੇ ਸਥਾਨ ਤੇ ਰਹੇ।ਕੁੜੀਆ ਦੀ ਦੌੜ ਵਿੱਚਨਵਦੀਪ ਕੌਰ ਨੇ ਪਹਿਲਾ, ਜੈਸਮੀਨ ਕੌਰ ਨੇ ਦੂਜਾ ਅਤੇ ਅਮਰਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਬੈਲ ਗੱਡੀਆਂ ਦੀ ਦੌੜ ਰਣਜੀਤ ਸਿੰਘ ਘੁੱਲਾਬਾੜੀ ਦੀ ਜੋੜੀ ਨੇ ਜਿੱਤੀ।ਪਰਮ ਨੰਦਪੁਰ ਤੇ ਹਰਸ਼ ਮੁੰਡੀਆਂ ਦੀ ਜੋੜੀ ਨੇ ਦੂਜਾ ਸਥਾਨ,ਭਿੰਦਰ ਰੁੜਕੀ ਤੇ ਜੁਗਰਾਲ ਸ਼ਾਂਤਪੁਰ ਦੀ ਜੋੜੀ ਨੇ ਤੀਜਾ ਸਥਾਨ, ਭਿੰਦਰ ਮੜੌਲੀ ਅਤੇ ਲਾਲੀ ਮੜੌਲੀ ਦੀ ਜੋੜੀ ਨੇ ਚੌਥਾ ਸਥਾਨ ਅਤੇ ਕਾਕਾ ਬਾਠ ਮਾਦੋਪੁਰ ਦੀ ਜੋੜੀ ਨੇ ਪੰਜਵਾਂ ਸਥਾਨ ਹਾਸਲ ਕੀਤਾ।ਪਿੰਡ ਪੱਧਰ ਦੇ ਕਬੱਡੀ 32 ਕਿਲੋ ਵਿੱਚ ਮੰਦਵਾੜਾ ਨੇ ਪਹਿਲਾ ਅਤੇ ਕੋਟਲਾ ਨਿਹੰਗ ਨੇ ਦੂਜਾ ਸਥਾਨ ਹਾਸਲ ਕੀਤਾ। 42 ਕਿਲੋ ਕਬੱਡੀ ਵਿੱਚ ਮੰਦਵਾੜਾ ਨੇ ਪਹਿਲਾ ਸਥਾਨ ਅਤੇ ਸ਼ਮਸ਼ਪੁਰ ਨੇ ਦੂਜਾ ਸਥਾਨ ਹਾਸਲ ਕੀਤਾ।

ਹਰਬੰਸ ਸਿੰਘ ਖੇਡ ਮੇਲੇ ਦੇ ਦੂਸਰੇ ਦਿਨ ਖਿਡਾਰੀਆਂ ਅਤੇ ਦਰਸ਼ਕਾਂ ਦੀ ਭਰਪੂਰ ਰੌਣਕ ਰਹੀ

ਅੱਜ ਖੇਡ ਮੇਲੇ ਵਿੱਚ ਡਾ. ਸੰਤ ਸੁਰਿੰਦਰ ਪਾਲ ਸਿੰਘ ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ, ਬਲਦੇਵ ਸਿੰਘ ਗਿੱਲ ਮੰਡੀ ਸੁਪਰਵਾਈਜ਼ਰ,ਲਖਬੀਰ ਸਿੰਘ ਦੁਲਚੀਮਾਜਰਾ,ਹਰਵਿੰਦਰ ਸਿੰਘ ਡੀ ਪੀ ਈ, ਦਰਸ਼ਨ ਸਿੰਘ ਭੂਰੜੇ, ਰਵਿੰਦਰ ਸਿੰਘ ਰਵੀ, ਜਸਵੰਤ ਸਿੰਘ ਬਾਵਾ ਮੈਂਬਰ ਜ਼ਿਲਾ ਪ੍ਰੀਸ਼ਦ ਨੇ ਵਿਸ਼ੇਸ਼ ਹਾਜ਼ਰੀ ਭਰੀ।ਖੇਡ ਮੁਕਾਬਲਿਆਂ ਨੂੰ ਨੇਪਰੇ ਚਾੜਨ ਲਈ ਮੇਜਰ ਸਿੰਘ , ਹਰਿੰਦਰ ਸਿੰਘ ਗਿੱਲ, ਪ੍ਰਿਤਪਾਲ ਸਿੰਘ ਗੋਗਾ, ਮਾਸਟਰ ਦਵਿੰਦਰ ਸਿੰਘ, ਹਰਪ੍ਰੀਤਸਿੰਘ ਲਾਲਾ, ਸ਼ਰਨਜੀਤ ਸਿੰਘ ਗਿੰਨੀ, ਅਮਨਪ੍ਰੀਤ ਸਿੰਘ ਅਮਨਾ ਨੇ ਭਰਪੂਰ ਯੋਗਦਾਨ ਪਾਇਆ।ਅੱਜ ਵਾਲੀਵਾਲ ਸਮੈਸ਼ਿੰਗ ਦੇ ਨਾਲ-ਨਾਲ  ਕਬੱਡੀ 52 ਕਿਲੋ ਅਤੇ ਕਬੱਡੀ 70 ਕਿਲੋ ਦੇ ਮੈਚ ਕਰਵਾਏ ਜਾਣਗੇ।