ਵਿਧਾਇਕ ਦਿਨੇਸ਼ ਚੱਢਾ ਵੱਲੋਂ ਸਹਿਕਾਰਤਾ ਵਿਭਾਗ ਦੇ 6 ਇੰਸਪੈਕਟਰਾਂ ਖਿਲਾਫ ਹਾਜ਼ਰੀ ਰਜਿਸਟਰ ਮੁਕੰਮਲ ਨਾ ਹੋਣ ਕਰਕੇ ਕੀਤੀ ਸਖਤ ਕਾਰਵਾਈ

254

ਵਿਧਾਇਕ  ਦਿਨੇਸ਼  ਚੱਢਾ  ਵੱਲੋਂ ਸਹਿਕਾਰਤਾ ਵਿਭਾਗ ਦੇ 6 ਇੰਸਪੈਕਟਰਾਂ ਖਿਲਾਫ ਹਾਜ਼ਰੀ ਰਜਿਸਟਰ ਮੁਕੰਮਲ ਨਾ ਹੋਣ ਕਰਕੇ ਕੀਤੀ ਸਖਤ ਕਾਰਵਾਈ

ਬਹਾਦਰਜੀਤ ਸਿੰਘ / ਰੂਪਨਗਰ, 28 ਜਨਵਰੀ,2023

ਰੂਪਨਗਰ ਦੇ  ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਸਹਿਕਾਰਤਾ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਹਿਕਾਰੀ ਸਭਾਵਾਂ ਨੂੰ ਹੋਰ ਮਜ਼ਬੂਤ ਕਰਨ ਹਿੱਤ ਇੱਕ ਮੀਟਿੰਗ ਸੱਦੀ ਗਈ ਸੀ ਜਿਸ ਵਿੱਚ ਹਲਕੇ ਨਾਲ ਸਬੰਧਤ 6 ਇੰਸਪੈਕਟਰਾਂ ਖਿਲਾਫ ਹਾਜ਼ਰੀ ਰਜਿਸਟਰ ਮੁਕੰਮਲ ਨਾ ਹੋਣ ਕਰਕੇ ਵਿਭਾਗ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਲ਼ਕਾ ਵਿਧਾਇਕ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੁਸਾਇਟੀਆਂ ਨੂੰ ਆਪਣੇ ਕੰਮ ਕਰਵਾਉਂਣ ਸੰਬੰਧੀ ਆ ਰਹੀਆਂ ਸਨ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਮੂਹ ਇੰਸਪੈਕਟਰਾਂ ਦੀ ਕਾਰਗੁਜ਼ਾਰੀ ਦੇਖਣ ਲਈ ਉਹਨਾਂ ਨੂੰ ਆਪਣਾ ਹਾਜ਼ਰੀ ਰਜਿਸਟਰ ਮੀਟਿੰਗ ਵਿੱਚ ਮੌਕੇ ਤੋਂ ਪੇਸ਼ ਕਰਨ ਲਈ ਕਿਹਾ ਗਿਆ ਪ੍ਰੰਤੂ ਇਸ ਮੀਟਿੰਗ ਵਿੱਚ ਕਿਸੇ ਵੀ ਇੰਸਪੈਕਟਰ ਕੋਲ ਆਪਣਾ ਹਾਜ਼ਰੀ ਰਜਿਸਟਰ ਮੌਜੂਦ ਨਹੀਂ ਸੀ। ਜਿਸ ਇਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।

ਵਿਧਾਇਕ ਚੱਢਾ ਨੇ ਕਿਹਾ ਕਿ ਹਾਜ਼ਰੀ ਰਜਿਸਟਰ ਨਾਲ ਹੀ ਇਨ੍ਹਾਂ ਦੀ ਕਾਰਗੁਜਾਰੀ ਦਾ ਪਤਾ ਲੱਗਣਾ ਸੀ। ਉਨ੍ਹਾਂ 6 ਇੰਸਪੈਕਟਰਾਂ ਨੂੰ ਆਪਣਾ ਹਾਜ਼ਰੀ ਰਜਿਸਟਰ ਨਾਲ ਨਾ ਰੱਖਣ ਸਬੰਧੀ ਸਪੱਸ਼ਟੀਕਰਨ ਤਿੰਨ ਦਿਨ ਦੇ ਅੰਦਰ ਚੈੱਕ ਕਰਵਾਉਣ ਦੀ ਹਦਾਇਤ ਕੀਤੀ ਗਈ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਡਿਊਟੀ ਸਮੇਂ ਹਰ ਇੰਸਪੈਕਟਰ ਕੋਲ ਉਸ ਦਾ ਹਾਜ਼ਰੀ ਰਜਿਸਟਰ ਮੌਜੂਦ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸੇ ਸਮੇਂ ਅਚਨਚੇਤ ਚੈਕਿੰਗ ਕੀਤੇ ਜਾਣ ਤੇ ਉਨ੍ਹਾਂ ਕੋਲ ਆਪਣਾ ਹਾਜ਼ਰੀ ਰਜਿਸਟਰ ਮੌਜੂਦ ਨਹੀ ਹੋਵੇਗਾ ਤਾਂ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।