ਭਾਵਿਕਾ ਸੈਣੀ ਨੂੰ ਦਿੱਤਾ ਐਲ. ਆਰ. ਮੁੰਦਰਾ ਮੈਮੋਰਿਅਲ ਸਕਾਲਰਸਿੱਪ ਦਾ 1,50,000/ ਰੁਪਏ ਦਾ ਵਜ਼ੀਫਾ

146
Social Share

ਭਾਵਿਕਾ ਸੈਣੀ ਨੂੰ ਦਿੱਤਾ ਐਲ. ਆਰ. ਮੁੰਦਰਾ ਮੈਮੋਰਿਅਲ ਸਕਾਲਰਸਿੱਪ ਦਾ 1,50,000/ ਰੁਪਏ ਦਾ ਵਜ਼ੀਫਾ

ਬਹਾਦਰਜੀਤ ਸਿੰਘ /ਰੂਪਨਗਰ, 10 ਅਕਤੂਬਰ,2024

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਵਲੋਂ ਅੱਜ ਸੈਣੀ ਭਵਨ ਵਿਖੇ ਇਸ ਸੰਸਥਾ ਦੀ ਪ੍ਰਬੰਧਕੀ  ਕਮੇਟੀ ਦੀ ਹਾਜ਼ਰੀ ਵਿੱਚ ਪੰਚਕੂਲਾ ਹਰਿਆਣਾ ਤੋਂ ਆਈਸਰ ਭੋਪਾਲ ਵਿਖੇ ਧਰਤੀ ਅਤੇ ਵਾਤਾਵਰਨ ਵਿਿਗਆਨ ‘ਚ ਖੋਜ਼ ਕਰ ਰਹੀ ਭਾਵਿਕਾ ਸੈਣੀ ਨੂੰ ਆਪਣੀ ਚੌਥੇ ਸਾਲ ਦੀ ਪੜਾਈ ਜਾਰੀ ਰੱਖਣ ਲਈ ਦੂਜੇ ਸਾਲ ਵੀ ਐਲ. ਆਰ. ਮੁੰਦਰਾ ਮੈਮੋਰਿਅਲ ਸਕਾਲਰਸਿੱਪ ਦਾ 1ਲੱਖ 50 ਹਜ਼ਾਰ  ਰੁਪਏ ਦੇ ਵਜ਼ੀਫੇ ਦਾ ਚੈਕ ਭੇਟ ਕੀਤਾ ਗਿਆ। ਬੀਤੇ ਸਾਲ ਵੀ ਇਸ ਵਿਿਦਆਰਥਣ ਨੂੰ 1 ਲੱਖ 50 ਹਜ਼ਾਰ ਰੁਪਏ ਦਾ ਵਜ਼ੀਫਾ ਦਿੱਤਾ ਗਿਆ ਸੀ। ਸੈਣੀ  ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਐਲ. ਆਰ. ਮੁੰਦਰਾ ਮੈਮੋਰਿਅਲ ਸਕਾਲਰਸਿੱਪ ਹਰ ਸਾਲ ਇਸ ਦੇ ਡੋਨਰ ਸਵਰਗੀ ਸ਼੍ਰੀ ਐਲ. ਆਰ. ਮੁੰਡਰਾ ਦੀ ਇੱਛਾ ਅਨੁਸਾਰ ਬਰਾਦਰੀ ਦੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਚੰਡੀਗੜ੍ਹ ਤੋਂ ਇੱਕ ਉਸ ਵਿਿਦਆਰਥੀ ਨੂੰ ਦਿੱਤਾ ਜਾਂਦਾ ਹੈ ਜੋ ਦੇਸ਼ ਦੀ ਉੱੁਚ-ਮਿਆਰੀ ਖੋਜ਼ ਸੰਸਥਾ ਵਿੱਚ ਪੜਾਈ ਕਰ ਰਿਹਾ ਹੋਵੇਗਾ। ਵਿਿਦਆਰਥੀ ਦੀ ਚੋਣ 5 ਮੈਂਬਰਾ ਦੀ ਗਠਤ ਕਮੇਟੀ ਵਲੋਂ ਕੀਤੀ ਜਾਦੀ ਹੈ ਜਿਸ ਵਿੱਚ ਦੋ ਉੱਚ ਵਿਿਦਆ ਪ੍ਰਾਪਤ ਮਾਹਿਰ ਮੈਂਬਰ ਬਾਹਰੋ ਸ਼ਾਮਲ ਕੀਤੇ ਜਾਂਦੇ ਹਨ।ਚੱੁਣੇ ਗਏ ਵਿਿਦਆਰਥੀ ਨੂੰ ਆਪਣੀ ਪੜਾਈ ਮੁਕਮੰਲ ਕਰ ਲਈ ਉਸ ਦਾ ਨਤੀਜਾ ਵੇਖਕੇ ਮਦਦ ਜਾਰੀ ਰੱਖੀ ਜਾਂਦੀ ਹੈ। ਇਸ ਵਜ਼ੀਫੇ ਲਈ ਡੋਨਰ ਵਲੋਂ ਟਰੱਸਟ ਕੋਲ 70 ਲੱਖ ਰੁਪਏ ਜਮਾਂ ਕਰਵਾਏ ਗਏ ਹਨ।ਡੋਨਰ ਵਲੋਂ ਇਹ ਵਜ਼ੀਫਾ ਹੋਸ਼ਿਆਰ ਵਿਿਦਆਰਥੀਆ ਨੂੰ ਵੱਖ ਵੱਖ ਖੇਤਰਾ ‘ਚ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਬਰਾਦਰੀ ਦਾ ਨਾਂ ਉੱਚਾ ਕਰਨ ਦੇ ਉਦੇਸ਼ ਨਾਲ ਅਰੰਭ ਕੀਤਾ ਗਿਆ ਹੈ।ਇਸ ਮੌਕੇ ਬੋਲਦਿਆ ਵਜ਼ੀਫਾ ਪ੍ਰਾਪਤ ਵਿਿਦਆਥਣ ਭਾਵਿਕਾ ਸੈਣੀ ਨੇ ਕਿਹਾ ਕਿ ਟਰੱਸਟ ਅਤੇ ਡੋਨਰ ਵਲੋਂ ਬਰਾਦਰੀ ਦੇ ਵਿਿਦਆਰਥੀਆ ਨੂੰ ਪੜਾਈ ਪ੍ਰਤੀ ਉਤਸਾਹਿਤ ਕਰਨ ਦਾ ਇਹ ਯਤਨ ਬਹੁਤ ਹੀ ਪ੍ਰਸੰਸ਼ਾਯੋਗ ਹੈ ਅਤੇ ਉਹ ਟਰੱਸਟ ਦੀਆ ਇੱਛਾਵਾ ਤੇ ਪੂਰਾ ਉਤਰਣ ਲਈ ਪੂਰਾ  ਕਰੇਗੀ। ਇਸ ਮੌਕੇ ਤੇ ਬੋਲੋਦਆ ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ ਸੈਣੀ, ਪ੍ਰਧਾਨ ਰਾਜਿੰਦਰ ਸੈਣੀ, ਸਕੱਤਰ ਅਮਰਜੀਤ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ ਨੇ  ਇਸ ਵਜ਼ੀਫੇ ਦੇ ਡੋਨਰ ਸਵਰਗੀ ਸ਼੍ਰੀ ਐਲ. ਆਰ. ਮੁੰਡਰਾ ਦੀਆ ਸਮਾਜਸੇਵੀ ਸੇਵਾਵਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਵਲੋਂ ਅਰੰਭ ਕੀਤੇ ਵਜ਼ੀਫੇ ਦੇ ਲਾਭਪਾਤਰਾ ਤੋਂ ਆਸ ਪ੍ਰਗਟਾਈ ਹੈ ਕਿ ਉਹ ਡੋਨਰ ਦੀਆ ਭਾਵਨਾਵਾਂ ਤੇ ਪੂਰਾ ਉਤਰਣਗੇ। ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਟਰੱਸਟੀ ਅਤੇ ਮੈਂਬਰ ਡਾ. ਹਰਚਰਨ ਦਾਸ ਸੈਰ, ਬਹਾਦਰਜੀਤ ਸਿੰਘ, ਰਾਜੀਵ ਸੈਣੀ, ਗੁਰਮੁੱਖ ਸਿੰਘ ਸੈਣੀ, ਗੁਰਮੁੱਖ ਸਿੰਘ ਲੋਂਗੀਆ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਗਿਰਨ, ਇੰਜ. ਹਰਜੀਤ ਸਿੰਘ ਸੈਣੀ, ਜਗਦੇਵ ਸਿੰਘ, ਦਲਜੀਤ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ ਆਦਿ ਵੀ ਹਾਜ਼ਰ ਸਨ।

ਭਾਵਿਕਾ ਸੈਣੀ ਨੂੰ ਦਿੱਤਾ ਐਲ. ਆਰ. ਮੁੰਦਰਾ ਮੈਮੋਰਿਅਲ ਸਕਾਲਰਸਿੱਪ ਦਾ 1,50,000/ ਰੁਪਏ ਦਾ ਵਜ਼ੀਫਾ

ਜ਼ਿਕਰਯੋਗ ਹੈ ਕਿ ਐਲ. ਆਰ. ਮੁੰਦਰਾ ਮੈਮੋਰਿਅਲ ਸਕਾਲਰਸਿੱਪ ਸਾਲ 2016-17 ਵਿੱਚ ਅਰੰਭ ਕੀਤਾ ਗਿਆ ਸੀ ਅਤੇ ਇਸ ਸਕਾਲਰਸਿੱਪ ਤਹਿਤ ਹੁਣ ਤੱਕ ਦੇਸ਼ ਦੀਆ ਵੱਖ ਵੱਖ ਉੱਚ-ਮਿਆਰੀ ਖੋਜ਼ ਸੰਸਥਾਵਾਂ ਵਿੱਚ ਪੜਾਈ ਕਰ ਰਹੇ 7ਵਿਿਦਆਰਥੀਆ ਨੇ ਸਾਲ 2024-25 ਤੱਕ 24,50,000/- ਰੁਪਏ ਦੇ ਵਜ਼ੀਫੇ ਦੀ ਰਕਮ ਦਾ ਲਾਭ ਉਠਾਇਆ ਹੈ।ਇਨ੍ਹਾਂ ਵਜ਼ੀਫਿਆ ਤਹਿਤ ਗੜ੍ਹਸੰਕਰ ਦੇ ਰਹਿਣ ਵਾਲੇ ਪਰਪਿੰਦਰ ਸਿੰਘ ਨੂੰ ਦਿਆ ਨੰਦ ਮੈਡੀਕਲ ਕਾਲਜ਼ ਲੁਧਿਆਣਾ ਤੋਂ ਐਮ.ਡੀ (ਮੈਡੀਸ਼ਨ) ਦੀ ਪੜਾਈ ਮੁਕਮੰਲ ਕਰਨ ਲਈ 5 ਲੱਖ ਰੁਪਏ, ਪਿੰਡ ਖਾਨਪੁਰ (ਚਮਕੌਰ ਸਾਹਿਬ) ਦੇ ਸੁੱਖਪਾਲ ਸਿੰਘ ਨੂੰ ਅਹਿਮਦਬਾਦ ਤੋਂ ਐਮ.ਬੀ.ਏ. ਕਰਨ ਲਈ 6 ਲੱਖ ਰੁਪਏ, ਭਵਾਨੀ (ਹਰਿਆਣਾ) ਦੇ ਸਰਵੇਸ਼ ਸੈਣੀ ਨੂੰ ਆਈਆਈਟੀ ਰੂੜਕੀ ਤੋਂ ਪੀ.ਐਚ.ਡੀ ਇੰਨ ਰਿਵੋਟਿਕਸ ਕਰਨ ਲਈ 3 ਲੱਖ ਰੁਪਏ, ਅਮ੍ਰਿਤਸਰ ਦੀ ਸਵੇਤਾ ਸੈਣੀ ਨੂੰ ਆਈਸਰ ਮੋਹਾਲੀ ਤੋਂ ਜੀਵ-ਵਿਿਗਆਨ ‘ਚ ਬੀ.ਐਸ-ਐਮ.ਐਸ ਕਰਨ ਲਈ 4ਲੱਖ 50 ਹਜ਼ਾਰ ਰੁਪਏ, ਰੂਪਨਗਰ ਦੇ ਅਦਿਆਵੀਰ ਸਿੰਘ ਨੂੰ ਆਈਆਈਟੀ ਰੂਪਨਗਰ ਤੋਂ ਪੀ.ਐਚ.ਡੀ ਕਰਨ ਲਈ 1 ਲੱਖ ਰੁਪਏ, ਨੌਰਾ (ਨਵਾਂਸਹਿਰ) ਦੀ ਰਮਨਪ੍ਰੀਤ ਕੌਰ ਨੂੰ ਆਈਸਰ ਮੋਹਾਲੀ ਤੋ ਕੈਮਿਸਟਰੀ ‘ਚ ਖੋਜ਼ ਕਰਨ ਲਈ 1 ਲੱਖ 50 ਹਜ਼ਾਰ ਰੁਪਏ ਅਤੇ ਪੰਚਕੂਲਾ ਤੋਂ ਭਾਵਿਕਾ ਸੈਣੀ ਨੂੰ ਆਈਸਰ  ਭੋਪਾਲ ਤੋਂ ਭੁਮੀ ਅਤੇ ਵਾਤਾਵਰਨ ਵਿਿਗਆਨ ‘ਚ ਖੋਜ਼ ਕਰਨ ਲਈ 3ਲੱਖ ਰੁਪਏ ਦਿੱਤੇ ਗਏ ਹਨ।