ਬਲੂ ਓਕ ਸੀਨੀਅਰ ਕਲੱਬ ਬਰੈਪਟਨ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ; ਐਮ.ਪੀ ਰੂਬੀ ਸਹੋਤਾ ਅਤੇ ਡਿਪਟੀ ਮੇਅਰ ਹਰਕੀਰਤ ਸਿੰਘ ਵੀ ਹੋਏ ਸ਼ਾਮਲ

248

ਬਲੂ ਓਕ ਸੀਨੀਅਰ ਕਲੱਬ ਬਰੈਪਟਨ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ; ਐਮ.ਪੀ ਰੂਬੀ ਸਹੋਤਾ ਅਤੇ ਡਿਪਟੀ ਮੇਅਰ ਹਰਕੀਰਤ ਸਿੰਘ ਵੀ ਹੋਏ ਸ਼ਾਮਲ

ਬਰੈਂਪਟਨ: (31 ਅਗਸਤ 2024):—

ਬਲੂ ਓਕ ਸੀਨੀਅਰ ਕਲੱਬ, ਬਰੈਪਟਨ ਨੇ ਭਾਰਤ ਦਾ 78ਵਾਂ ਅਜ਼ਾਦੀ ਦਿਵਸ 17 ਅਗਸਤ ਸ਼ਨੀਚਰਵਾਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂਆਤ ਵਿਚ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਚੀਮਾਂ ਵਲੋਂ ਸਾਰੇ ਆਏ ਵੀਰਾਂ ਦਾ ਧੰਨਵਾਦ ਕੀਤਾ ਅਤੇ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ।

ਉਪਰੰਤ ਮਹਿੰਦਰ ਪਾਲ ਵਰਮਾਂ, ਜਨਰਲ ਸੈਕਟਰੀ ਅਤੇ ਸਾਰਿਆਂ ਵਲੋਂ ਖੜੇ ਹੋਕੇ  ਭਾਰਤ ਦੇ ਰਾਸ਼ਟਰੀ ਗੀਤ “ਜਨ ਗਨ ਮਨ@ ਦਾ ਗਾਇਨ ਕਰਦੇ ਹੋਏ ਤਰੰਗੇ ਝੰਡੇ ਨੂੰ ਸਲਾਮੀ ਦਿੱਤੀ। ਗੁਰਦੇਵ ਸਿੰਘ ਰਖੜਾ ਨੇ ਕਵਿਤਾਰਾਂ ਸੁਣਾ ਕੇ ਸਭ ਨੂੰ ਨਿਹਾਲ ਕੀਤਾ। ਬੀਬੀਆਂ ਤੇ ਬੱਚਿਆਂ ਨੇ ਦੇਸ਼ ਪ੍ਰੇਮ ਦੇ ਗੀਤ ਗਾ ਕੇ ਸਾਰਿਆਂ ਦਾ ਮਨ ਮੋਹ ਲਿਆ।

ਬਲੂ ਓਕ ਸੀਨੀਅਰ ਕਲੱਬ ਬਰੈਪਟਨ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ; ਐਮ.ਪੀ ਰੂਬੀ ਸਹੋਤਾ ਅਤੇ ਡਿਪਟੀ ਮੇਅਰ ਹਰਕੀਰਤ ਸਿੰਘ ਵੀ ਹੋਏ ਸ਼ਾਮਲ

ਸੁਰਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਨੇ ਅਜ਼ਾਦੀ ਹਾਸਲ ਕਰਨ ਲਈ ਜੋਧਿਆਂ ਵਲੋਂ ਜੋ ਸ਼ਘਰਸ਼ ਕੀਤੇ ਉਸ ਬਾਰੇ ਵਿਸਥਾਰ ਸਹਿਤ ਦਸਿਆ। ਉਹਨਾਂ ਵਲੋਂ ਦੇਸ਼ ਦੀ ਵੰਡ ਸਮੇਂ ਹੋਏ ਕਤਲੇਆਮ ਅਤੇ ਉਜ਼ਾੜੇ ਦਾ ਦਰਦ ਵੀ ਬਿਆਨ ਕੀਤਾ ਕਿ ਕਿਵੇਂ ਪਿਆਰ ਨਾਲ ਰਹਿੰਦੇ ਦੋ ਫਿਰਕਿਆਂ ਦੇ ਲੋਕ ਇਕ ਦੁਜ਼ੇ ਦੇ ਖੂਨ ਦੇ ਪਿਆਸੇ ਹੋ ਗਏ। ਦੇਸ਼ ਦੀ ਅਜ਼ਾਦੀ ਵਿਚ ਜਿਥੇ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਥੇ ਉਜਾੜੇ ਦਾ ਸੰਤਾਪ ਵੀ ਜਿਆਦਾ ਲਹਿੰਦੇ ਅਤੇ ਚੜਦੇ ਪੰਜਾਬ ਨੂੰ ਝੇਲਣਾ ਪਿਆ।

ਇਸ ਮੌਕੇ ਐਮਪੀ ਰੂਬੀ ਸਹੋਤਾ ਅਤੇ ਹਰਕੀਰਤ ਸਿੰਘ ਡਿਪਟੀ ਮੇਅਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਅਤੇ ਸਾਰਿਆਂ ਨੂੰ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿਤੀਆਂ ਅਤੇ ਆਪਣੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਰੂਬੀ ਸਹੋਤਾ ਵਲੋਂ ਕਲੱਬ ਨੂੰ ਸਰਟੀਫੀਕੇਟ ਦੇ ਕੇ ਨਵਾਜਿ਼ਆਂ।

ਜਸਵੰਤ ਸਿੰਘ ਧਾਲੀਵਾਲ ਨੇ ਕਲੱਬ ਦੇ ਸੰਚਾਲਨ ਵਿਚ ਕਾਫੀ ਯੋਗਦਾਨ ਪਾਇਆ ਅਤੇ ਸਭ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ।

ਅਖੀਰ ਵਿਚ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਚੀਮਾਂ ਨੇ ਸਾਰੇ ਆਏ ਵੀਰਾਂ ਦਾ ਅਤੇ ਧਾਲੀਵਾਲ ਦਾ ਮੁੜ ਧੰਨਵਾਦ ਕੀਤਾ। ਮਿਠਾਈ ਅਤੇ ਪਕੌੜਿਆਂ ਦੀ ਸੇਵਾ ਹਰਦੇਵ ਸਿੰਘ ਵਲੋਂ ਕੀਤੀ ਗਈ।ਸਮੋਸਿਆਂ ਦੀ ਸੇਵਾ ਰਸ਼ਪਾਲ ਸੋਹੀ ਵਲੋਂ ਕੀਤੀ ਗਈ। ਹਰ ਵਾਰ ਦੀ ਤਰਾਂ ਚਾਹ ਦੀ ਸੇਵਾ ਮੈਡੀਕਲ ਸਟੂਡੈਂਟ ਅਰਸ਼ਦੀਪ ਕੌਰ ਵਲੋ ਨਿਭਾਈ ਗਈ।

ਬਲੂ ਓਕ ਸੀਨੀਅਰ ਕਲੱਬ ਬਰੈਪਟਨ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ; ਐਮ.ਪੀ ਰੂਬੀ ਸਹੋਤਾ ਅਤੇ ਡਿਪਟੀ ਮੇਅਰ ਹਰਕੀਰਤ ਸਿੰਘ ਵੀ ਹੋਏ ਸ਼ਾਮਲ

ਅਰਸ਼ਦੀਪ ਕਲੱਬ ਦੇ ਹਰ ਸਮਾਗਮ ਤੇ ਚਾਹ ਦੀ ਸੇਵਾ ਨਿਭਾ ਰਹੀ ਹੈ।ਸਮਾਪਤੀ ਤੇ ਸਮਾਗਮ ਵਿਚ ਸ਼ਾਮਲ ਅਤੇ ਪਾਰਕ ਵਿਚ ਆਏ ਬੀਬੀਆਂ ਅਤੇ ਬੱਚਿਆਂ ਨੇ ਰਲ ਕੇ ਚਾਹ, ਪਕੌੜੇ ਅਤੇ ਮਠਿਆਈਆਂ ਦਾ ਅਨੰਦ ਮਾਣਿਆਂ।