ਮੱਝ ਚੋਰ ਗਿਰੋਹ -ਰੂਪਨਗਰ ਦੇ ਫੂਲ ਖੁਰਦ ਵਿੱਚ ਪਸ਼ੂ ਪਾਲਕਾਂ ਦੇ ਹੱਕ ਵਿੱਚ ਪਹੁੰਚਿਆ ਪੰਜਾਬ ਮੋਰਚਾ

99

ਮੱਝ ਚੋਰ ਗਿਰੋਹ -ਰੂਪਨਗਰ ਦੇ ਫੂਲ ਖੁਰਦ ਵਿੱਚ ਪਸ਼ੂ ਪਾਲਕਾਂ ਦੇ ਹੱਕ ਵਿੱਚ ਪਹੁੰਚਿਆ ਪੰਜਾਬ ਮੋਰਚਾ

ਬਹਾਦਰਜੀਤ ਸਿੰਘ/ਰੂਪਨਗਰ,10 ਅਗਸਤ,2025

ਰੂਪਨਗਰ ਦੇ ਪਿੰਡ ਛੋਟਾ ਫੂਲ ਖੁਰਦ ਵਿਖੇ ਮੱਝ ਚੋਰ ਗਿਰੋਹ ਵੱਲੋਂ ਸੇਠੀ ਸਿੰਘ ਪਸ਼ੂ ਪਾਲਕ ਦੀਆਂ 3 ਲੱਖ ਕੀਮਤ ਦੀਆਂ ਚੋਰੀ ਕੀਤੀਆਂ ਤਿੰਨ ਮੱਝਾਂ ਦੇ ਮਾਮਲੇ ਨੂੰ ਲੈਕੇ ਪਸ਼ੂ ਪਾਲਕਾਂ ਵਿੱਚ ਭਾਰੀ ਰੋਸ ਹੈ।

ਅੱਜ ਪੂਰੇ ਮਾਮਲੇ ਨੂੰ ਲੈ ਕੇ ਚੋਰ ਗਿਰੋਹ ਦੀ ਗ੍ਰਿਫਤਾਰੀ ਕਰਨ ਤੇ ਮੱਝਾ ਬਰਾਮਦ ਕਰਾਉਣ ਲਈ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋਇਆ। ਜਿੱਥੇ ਮੱਝ ਚੋਰ ਗਿਰੋਹ ਕਾਬੂ ਕਰੋ ਜਿਲੇ ਦੇ ਐਂਟਰੀ ਐਗਜਿਟ ਪੁਆਇੰਟਾਂ ਤੇ ਸਖਤ ਨਾਕਾਬੰਦੀ ਕਰੋ ਦੇ ਜੋਰਦਾਰ ਨਾਰੇ ਗੂੰਜੇ।

ਜਿੱਥੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਸਾਥੀਆਂ ਸਮੇਤ ਪਸ਼ੂ ਪਾਲਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਪਹੁੰਚੇ।

ਸਥਾਨਕ ਪਿੰਡ ਵਾਸੀਆਂ ਨੇ ਦੱਸਿਆ ਕਿ ਸੇਠੀ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਤੇ ਇਸ ਦੇ ਪਰਿਵਾਰ ਦੇ ਗੁਜਾਰਾ ਇਨ੍ਹਾਂ ਦੁਧਾਰੂ ਪਸ਼ੂਆਂ ਉੱਤੇ ਨਿਰਭਰ ਹੈ।

ਇਕੱਠ ਨੂੰ ਸੰਬੋਧਿਤ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਸਰਦਾਰ ਗੁਰਬਚਨ ਸਿੰਘ ਬੈਂਸ ਸੂਬੇਦਾਰ ਰੋਸ਼ਨ ਲਾਲ ਯਾਦਵਿੰਦਰ ਸਿੰਘ ਆਦੀ ਨੇ ਕਿਹਾ ਬੀਤੇ ਸਮੇਂ ਵਿੱਚ ਪਸ਼ੂਆਂ ਦੀ ਤਸਕਰੀ ਰੋਕਣ ਲਈ ਮੋਰਚਾ ਵੱਲੋਂ ਕੀਤੇ ਗਏ ਅੰਦੋਲਨ ਤੋਂ ਬਾਅਦ ਜਿਲਾ ਪ੍ਰਸ਼ਾਸਨ ਪ੍ਰਮੁੱਖ ਵੱਲੋਂ ਰਾਤ ਵੇਲੇ ਪਸ਼ੂਆਂ ਦੀ ਢੋਅ ਢੁਆਈ ਉੱਤੇ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਹੈ। ਪਰ ਜ਼ਿਲੇ ਦੇ ਐਂਟਰੀ ਤੇ ਐਗਜਿਟ ਪੁਆਇੰਟਾਂ ਉੱਤੇ ਸਖਤ ਪੁਲਿਸ ਨਾਕਾਬੰਦੀ ਨਾ ਹੋਣ ਕਾਰਨ ਪਸ਼ੂ ਤਸਕਰ ਨਿਰੰਤਰ ਇਸ ਢਿੱਲ ਦਾ ਫਾਇਦਾ ਚੁੱਕ ਰਹੇ ਹਨ।

ਜਦਕਿ ਜਿਲ੍ਹੇ ਦੇ ਹਰ ਐਂਟਰੀ ਤੇ ਐਗਜਿਟ ਪੁਆਇੰਟਾਂ ਤੇ ਹਾਈਟੈਕ ਨਾਕੇ ਲਗਾ ਕੇ ਉੱਥੇ 24 ਘੰਟੇ ਪੁਲਿਸ ਦੀ ਤੈਨਾਤ ਰਹਿਣੀ ਚਾਹਿਦੇ ਹੈ। ਉਨ੍ਹਾਂ ਨੇ ਕਿਹਾ ਚੋਰ ਗਿਰੋਹ ਨੂੰ ਕਾਬੂ ਕਰਨ ਲਈ ਪੁਲਿਸ ਪ੍ਰਸ਼ਾਸਨ ਦੀ ਮੱਦਦ ਲਈ ਅੱਜ ਤੋਂ ਪਿੰਡ ਦੇ ਦੋ ਪਸ਼ੂ ਪਾਲਕ ਪੜਤਾਲ ਟੀਮ ਦੇ ਨਾਲ ਸਾਥ ਦੇਣਗੇ।

ਅਸੀਂ ਮਾਮਲੇ ਨੂੰ ਲੈਕੇ ਨਿਰੰਤਰ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਬਣਾਏ ਹੋਏ ਹਾਂ।

ਰਾਣਾ ਨੇ ਕਿਹਾ ਜਿਵੇਂ ਸ਼ਹਿਰੀ ਲੋਕਾਂ ਲਈ ਮੋਟਰਸਾਈਕਲ ਕਾਰ ਤੇ ਹੋਰ ਉਪਕਰਨ ਕੀਮਤੀ ਤੇ ਲਾ ਜਰੂਰੀ ਤੇ ਕੀਮਤੀ ਹੁੰਦੇ ਹਨ।

ਉਸੇ ਪ੍ਰਕਾਰ ਦੇ ਨਾਲ ਪਸ਼ੂ ਪਾਲਕਾਂ ਲਈ ਦੁਧਾਰੂ ਪਸ਼ੂ ਪਿੰਡਾਂ ਵਿੱਚ ਪਸ਼ੂ ਪਾਲਕਾਂ ਦੇ ਖਰਚੇ ਚਲਾਉਣ ਤੇ ਜ਼ਿੰਦਗੀ ਨਿਰਵਾਹ ਕਰਨ ਲਈ ਮੇਨ ਸਰੋਤ ਹੁੰਦੇ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਸੁਰਤਾਪੁਰ ਬੰਨ ਦੇ ਲਾਗਿਓ ਵੀ ਬੀਤੀ ਰਾਤ ਸੱਤ ਬੱਕਰੀਆਂ ਚੋਰੀ ਹੋ ਚੁੱਕੀਆਂ ਹਨ। ਤੇ ਸਾਡੇ ਪਿੰਡ ਲਾਗੇ ਆਈਆਈਟੀ ਰੋਪੜ ਦੀਆਂ ਜਮੀਨਾਂ ਤੇ ਸ਼ਾਮਲਾਤਾਂ ਵਿੱਚ ਕਈ ਮੱਝਾਂ ਵਾਲੇ ਗੈਰ ਕਾਨੂਨੀ ਰੂਪ ਵਿੱਚ ਡੇਰੇ ਲਗਾ ਕੇ ਬੈਠੇ ਹਨ।

ਜਿਨਾਂ ਕਾਰਨ ਸਾਡੀਆਂ ਫਸਲਾਂ ਤੇ ਦਰਖਤਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।

ਇਹਨਾਂ ਨੂੰ ਪ੍ਰਸ਼ਾਸਨ ਦੋ ਦਿਨਾਂ ਦੇ ਵਿੱਚ ਵਿੱਚ ਇਥੋਂ ਵਾਪਸ ਭੇਜੇ ਤਾਂ ਕਿ ਸਾਡੀ ਖੇਤੀ ਤੇ ਸਾਡੇ ਸਾਧਨਾਂ ਦੀ ਬਰਬਾਦੀ ਨਾ ਹੋ ਸਕੇ।

ਅਖੀਰ ਵਿੱਚ ਸਮੂਹ ਨਗਰ ਨਿਵਾਸੀਆਂ ਤੇ ਪੂਰੇ ਮਾਮਲੇ ਵਿੱਚ ਪ੍ਰਸ਼ਾਸਨਿਕ ਕਾਰਵਾਈ ਜੀ ਪੜਚੋਲ ਲਈ ਦੋ ਦਿਨ ਬਾਅਦ ਅਗਲੇ ਐਕਸ਼ਨ ਲਈ ਪਿੰਡ ਛੋਟਾ ਫੂਲ ਸਮੇਤ ਆਸ-ਪਾਸ ਦੇ ਪਿੰਡਾਂ ਦੇ ਪਸ਼ੂ ਪਾਲਕਾਂ ਦੇ ਇਕੱਠ ਦੀ ਕਾਲ ਦਿੱਤੀ ਹੈ।

ਇਸ ਪੂਰੇ ਮਾਮਲੇ ਨੂੰ ਲੈ ਕੇ ਸਥਾਨਕ ਪਿੰਡ ਵਾਸੀਆਂ ਤੇ ਆਗੂਆਂ ਵੱਲੋਂ ਸਦਰ ਪੁਲਿਸ ਤੇ ਥਾਣਾ ਮੁਖੀ  ਸੰਨੀ ਖੰਨਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੇਜੀ ਨਾਲ ਮੱਝ ਚੋਰਾ ਨੂੰ ਕਾਬੂ ਕਰਨ ਲਈ ਵੱਖ-ਵੱਖ ਐਂਗਲਾਂ ਤੋਂ ਅੱਗੇ ਵਧ ਰਿਹਾ ਹੈ।

ਇਸ ਮੌਕੇ ਉੱਥੇ ਕਰਨਵੀਰ ਸਿੰਘ ਰਣਜੀਤ ਸਿੰਘ ਪੀੜਿਤ ਸੇਠੀ ਸਿੰਘ ਵਿਸਾਖਾ ਸਿੰਘ ਨਛੱਤਰ ਸਿੰਘ ਜਸਵੀਰ ਸਿੰਘ ਬਿੱਲੂ ਬੂਟਾ ਸਿੰਘ ਹਰਪਾਲ ਸਿੰਘ ਬਲਜੀਤ ਸਿੰਘ ਸੁਰਿੰਦਰ ਸਿੰਘ ਗੁਰਸੇਵਕ ਸਿੰਘ ਜਸਪਾਲ ਸਿੰਘ ਭਿੰਦੀ ਗੁਰਪਾਲ ਸਿੰਘ ਗੁਰਦੇਵ ਸਿੰਘ ਗੁਰਚਰਨ ਸਿੰਘ ਅਮਰੀਕ ਸਿੰਘ ਸੁਰਜੀਤ ਸਿੰਘ ਮਨਵੀਰ ਸਿੰਘ ਸਮੇਤ ਬੀਬੀਆਂ ਵੀ ਮੌਜੂਦ ਸਨ।