ਆਨਲਾਈਨ ਠੱਗੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾ਼ਸ਼, 1 ਮੁਲਜਮ ਕੀਤਾ ਕਾਬੂ

80

ਆਨਲਾਈਨ ਠੱਗੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾ਼ਸ਼, 1 ਮੁਲਜਮ ਕੀਤਾ ਕਾਬੂ

ਬਹਾਦਰਜੀਤ ਸਿੰਘ/ਰੂਪਨਗਰ, 21 ਜੁਲਾਈ,2025

ਰੂਪਨਗਰ ਪੁਲਿਸ ਵੱਲੋਂ ਆਨਲਾਈਨ ਠੱਗੀਆਂ ਕਰਨ ਵਾਲੇ ਗਿਰੋਹ ਦਾ ਪਰਦਾਫਾ਼ਸ਼ ਕੀਤਾ ਹੈ, 1 ਦੋਸ਼ੀ ਭਗਾਨਾ ਮਹਾਦਿਓ ਫੁਲਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਵੀ ਜਾਰੀ ਹੈ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਡੀਐਸਪੀ ਜਸ਼ਨਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਥਾਣਾ ਸਾਈਬਰ ਕ੍ਰਾਈਮ ਰੂਪਨਗਰ ਵਿਖੇ ਐਨਸੀਆਰਪੀ ਪੋਰਟਲ ਤੇ ਸ਼ਿਕਾਇਤ ਹੇਮ ਰਾਜ ਵਾਸੀ ਮਕਾਨ ਨੰਬਰ 1280 ਨਜ਼ਦੀਕ ਰਾਮਾ ਮੰਦਰ, ਰੂਪਨਗਰ ਵੱਲੋਂ ਦਰਜ ਕਰਵਾਈ ਗਈ ਸੀ ਕਿ ਉਸ ਦੇ ਨਾਲ ਆਨਲਾਈਨ ਇਨਵੈਸਟਮੈਂਟ ਦੇ ਨਾਮ ਤੇ ਮਾਇੰਡਸਟੇ ਅਸੇਸਟਸ ਮੈਨੇਜਮੇਂਟ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ 20 ਲੱਖ ਰੁਪਏ ਦੀ ਆਨਲਾਈਨ ਠੱਗੀ ਹੋਣ ਸਬੰਧੀ ਦਰਜ ਕਰਾਈ ਗਈ ਸੀ।

ਉਨ੍ਹਾਂ ਦੱਸਿਆ ਕਿ ਇਸ ਦਰਖਾਸਤ ਦੀ ਪੜਤਾਲ ਦੌਰਾਨ ਅਤੇ ਪੀੜਤ ਵਲੋਂ ਲਿਖਾਏ ਬਿਆਨ ਅਨੁਸਾਰ ਥਾਣਾ ਸਾਈਬਰ ਕਰਾਈਮ ਰੂਪਨਗਰ ਵਿਖੇ ਮੁੱਕਦਮਾ ਨੰਬਰ 14 ਮਿਤੀ 15.09.2024, ਬੀਐਨਐਸ  ਦੀ ਧਾਰਾ 318(4), 336(3), 340(2), 61(1), ਆਈਟੀ ਐਕਟ ਦੀ ਧਾਰਾ  66ਅਧੀਨ ਥਾਣਾ ਸਾਈਬਰ ਕ੍ਰਾਈਮ ਰੂਪਨਗਰ ਿਵਖੇ ਬਰਖਿਲਾਫ਼ ਉਕਤ ਕੰਪਨੀ ਦੇ ਡਾਇਰੈਕਟਰ ਸ਼ਸ਼ੀਕਾਂਤ ਅਰਵਿੰਦ ਮੂਲੇ, ਡਾਇਰੈਕਟਰ ਗਾਡੇਕਰ ਸਰਾਵੰਥੀ, ਡਾਇਰੈਕਟਰ ਭਗਾਨਾ ਮਹਾਦਿਓ ਉਰਫ ਕ੍ਰਿਸ਼ਨਾ ਫੁਲਾਰੀ, ਡਾਇਰੈਕਟਰ ਰਘੂਨਾਥ ਰੈਡੀ, ਸੀਈਓ ਪਰਦੀਪ, ਏਜੰਟ ਚਿੰਨਮੋਏ ਅਤੇ ਸੁਮੀਤ ਘੋਸ ਵਾਸੀ ਮਾਇੰਡਸਟੇ ਅਸੇਸਟਸ ਮੈਨੇਜਮੇਂਟ ਪ੍ਰਾਈਵੇਟ ਲਿਮਟਿਡ ਕੰਪਨੀ #1856/15, 20 ਵੀਂ ਕਰਾਸ, 21 ਵੀ ਮੇਨ ਰੋਡ ਵਿਜੈਨਗਰ ਬੰਗਲੌਰ ਦਰਜ ਕੀਤਾ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਮੁੱਕਦਮੇ ਦੀ ਤਫਸ਼ੀਸ਼ ਦੌਰਾਨ ਦੋਸ਼ੀ ਸ਼ਸ਼ੀਕਾਂਤ ਅਰਵਿੰਦ ਮੂਲੇ ਮਾਨਯੋਗ ਪੰਜਾਬ ਅਤੇ ਹਰਿਆਣਾ ਦੇ ਹੁਕਮਾਂ ਅਨੁਸਾਰ ਸ਼ਾਮਲ ਤਫਤੀਸ ਹੋਇਆ ਸੀ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਸਬੰਧੀ ਥਾਣਾ ਸਾਈਬਰ ਕਰਾਈਮ ਰੂਪਨਗਰ ਦੇ ਮੁੱਖ ਅਫਸਰ ਇੰਸ: ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਾਈਬਰ ਕਰਾਈਮ ਟੀਮ ਨੇ ਮਿਤੀ 31.01.2025 ਨੂੰ ਸਟੇਟ ਬੈਂਗਲੋਰ ਕਰਨਾਟਕਾ ਵਿੱਚ ਰੋਡ ਕੀਤੀ ਗਈ ਸੀ ਪਰ ਸਾਰੇ ਦੋਸ਼ੀ ਆਪਣੇ ਮੋਬਾਇਲ ਫੋਨ ਤੇ ਆਪਣਾ ਉਕਤ ਦਫਤਰ ਬੰਦ ਕਰਕੇ ਫਰਾਰ ਹੋ ਗਏ ਸਨ। ਜਿਸ ਕਾਰਣ ਮੁੱਕਦਮਾ ਦੇ ਮੁੱਖ ਦੋਸ਼ੀ ਭਗਾਨਾ ਮਹਾਦਿਓ ਉਰਫ ਕ੍ਰਿਸ਼ਨਾ ਫੁਲਾਰੀ ਅਤੇ ਉਸਦੇ ਸਹਿ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ, ਜੋ ਹੁਣ 09.07.2025 ਨੂੰ ਇੰਸਪੈਕਟਰ ਰਾਹੁਲ ਸ਼ਰਮਾ ਮੁੱਖ ਅਫਸਰ ਅਤੇ ਥਾਣਾ ਦੀ ਸਾਈਬਰ ਟੀਮ ਵਲੋਂ ਸਟੇਟ ਕਰਨਾਟਕਾ ਬੈਂਗਲੋਰ ਵਿਖੇ ਦੋਸ਼ੀਆਂ ਦੀ ਭਾਲ ਕੀਤੀ ਗਈ ਪਰ ਦੋਸ਼ੀ ਬੈਂਗਲੋਰ ਵਿਖੇ ਹਾਜਰ ਨਹੀਂ ਮਿਲੇ।

ਆਨਲਾਈਨ ਠੱਗੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾ਼ਸ਼, 1 ਮੁਲਜਮ ਕੀਤਾ ਕਾਬੂ

ਇੰਸ:ਰਾਹੁਲ ਸ਼ਰਮਾਂ ਵਲੋਂ ਟੈਕਨੀਕਲ ਪਹਿਲੂਆਂ ਰਾਹੀ ਪਤਾ ਲਗਾਇਆ ਕਿ ਮੁੱਕਦਮੇ ਦਾ ਮਾਸਟਰ ਮਾਈਂਡ ਕਰਨਾਟਕਾ ਅਤੇ ਮਹਾਂਰਾਸਟਰ ਦੇ ਬਾਰਡਰ ਦੀ ਹੱਦ ਤੇ ਪੈਦੇਂ ਪਿੰਡ ਮੰਗਸੂਲੀ, ਥਾਣਾ ਕਾਗਵਾੜ, ਜ਼ਿਲਾ ਬੇਲਾਗਾਵੀ ਰਾਜ ਕਰਨਾਟਕਾ ਵਿਖੇ ਗਿਆ ਹੋਇਆ ਸੀ ਜਿੱਥੇ ਪੁੱਜ ਕੇ ਪੁਲਿਸ ਪਾਰਟੀ ਨੇ ਭਗਾਨਾ ਮਹਾਦਿਓ ਉਰਫ ਕ੍ਰਿਸ਼ਨਾ ਫੁਲਾਰੀ ਨੂੰ ਉਸਦੇ ਸਹੁਰੇ ਘਰ ਤੋਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਭਗਾਨਾ ਮਹਾਦਿਓ ਉਰਫ ਕ੍ਰਿਸ਼ਨਾ ਫੁਲਾਰੀ ਦੀ ਕੰਪਨੀ ਮਾਇੰਡਸਟੇ ਅਸੇਸਟਸ ਮੈਨੇਜਮੇਂਟ ਪ੍ਰਾਈਵੇਟ ਲਿਮਟਿਡ ਖਿਲਾਫ ਰਾਜ ਕਰਨਾਟਕਾ ਬੰਗਲੌਰ ਦੇ ਥਾਣਾ ਗੋਬਿੰਦਰਾਜ ਨਗਰ ਵਿਖੇ ਵੀ ਮੁੱਕਦਮਾ ਦਰਜ ਰਜਿਸਟਰ ਹੈ ਅਤੇ ਦੋਸ਼ੀ ਵਲੋਂ ਭਾਰਤ ਦੇ ਕਈ ਰਾਜਾਂ ਵਿਚ ਜਾਅਲੀ ਬੈਂਕ ਗਰੰਟੀਆਂ ਭੇਜ ਕੇ ਆਨਲਾਈਨ ਇਨਵੈਸਟਮੈਂਟ ਦੇ ਨਾਮ ਤੇ ਵੱਖ-ਵੱਖ ਵਿਅਕਤੀਆਂ ਨਾਲ ਕਰੋੜਾਂ ਰੁਪਏ ਦੀਆਂ ਸਾਈਬਰ ਠੱਗੀਆਂ ਮਾਰੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਇਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਟੈਕਨੀਕਲੀ ਸੋਰਸਾਂ ਰਾਹੀਂ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।