ਜਿਲ੍ਹਾ ਕਾਂਗਰਸ ਰੂਪਨਗਰ ਵੱਲੋ ਗਣਤੰਤਰ ਦਿਵਸ ਮਨਾਇਆ ਗਿਆ
ਬਹਾਦਰਜੀਤ ਸਿੰਘ/ਰੂਪਨਗਰ/ royalpatiala.in News/26 ਜਨਵਰੀ,2026
ਅੱਜ 77 ਵੇਂ ਗਣਤੰਤਰ ਦਿਵਸ ਮੌਕੇ ਜਿਲ੍ਹਾ ਕਾਂਗਰਸ ਭਵਨ ਰੂਪਨਗਰ ਵਿਖੇ ਜਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਅਤੇ ਦੇਸ਼ ਦੀ ਅਜਾਦੀ ਵਿੱਚ ਸ਼ਹੀਦ ਹੋਏ ਸ਼ਹੀਦਾਂ ਅਤੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਬਾਬਾ ਭੀਮ ਰਾਓ ਅੰਬੇਡਕਰ ਵਲੋ ਸੰਵਿਧਾਨ ਬਣਾਉਣ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸੰਵਿਧਾਨ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਅਧੀਨ ਕੰਮ ਕੀਤੇ ਹਨ ਅਤੇ ਉਸ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਪਰ ਅੱਜ ਦੇ ਹਾਲਤ ਇਸ ਤੋਂ ਉਲਟ ਹਨ ਹਰ ਸੰਵਿਧਾਨਿਕ ਸੰਸਥਾ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਇਸ ਹੋ ਰਹੇ ਧੱਕੇ ਦੇ ਖਿਲਾਫ ਡੱਟ ਕੇ ਖੜ੍ਹੀ ਹੈ ਅਤੇ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਦੀ ਰਾਖੀ ਲਈ ਹਰ ਲੜਾਈ ਲੜੇਗੀ ।

ਇਸ ਮੌਕੇ ਸੁੱਖਵਿੰਦਰ ਸਿੰਘ ਵ੍ਹਿਸਕੀ ਸਾਬਕਾ ਪ੍ਰਧਾਨ, ਰਾਜੇਸ਼ਵਰ ਲਾਲੀ, ਕੌਂਸਲਰ ਮਦਨ ਗੁਪਤਾ,ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ, ਮਿੰਟੂ ਸਰਾਫ ਸਿਟੀ ਪ੍ਰਧਾਨ,ਲਖਵੰਤ ਹਿਰਦਾਪੁਰ,ਅਵਨੀਸ਼ ਮੋਦਗਿਲ,ਡਾਕਟਰ ਮਨਜੀਤ ਸਿੰਘ,ਰਾਣਾ ਰਵਨੀਤ ਕੰਗ, ਜਗਮੋਹਨ ਸਰਪੰਚ,ਰਾਜਿੰਦਰ ਭੰਵਰਾ,ਦੀਪਕ ਪੁਰਖਾਲੀ,ਵਿਵੇਕ ਬੈਂਸ ਵਾਈਸ ਪ੍ਰਧਾਨ ਯੂਥ ਕਾਂਗਰਸ,ਹਰਵਿੰਦਰ ਪਪਰਾਲਾ,ਬਹਾਦਰ ਸਿੰਘ ਝੱਜ,ਅਸ਼ੋਕ ਦਾਰਾ,ਸੁਰਿੰਦਰ ਰਾਣਾ ਮਕਾਰੀ,ਰਾਜਿੰਦਰ ਭੰਵਰਾ, ਹਰਮੀਤ ਸਿੰਘ,ਇਸ਼ਪ੍ਰੀਤ, ਗੁਰਦੀਪ ਸਿੰਘ, ਦੀਪਕ ਧੀਮਾਨ,ਰਿਸ਼ ਬਾਬੂ ਅਤੇ ਭੁਪਿੰਦਰ ਸਿੰਘ ਆਫਿਸ ਇੰਚਾਰਜ ਹਾਜਰ ਸਨ।












