ਜ਼ਿਲ੍ਹਾ ਪੁਲਿਸ ਰੂਪਨਗਰ ਨੇ ਕੌਮਾਂਤਰੀ ਮਹਿਲਾ ਦਿਵਸ ’ਤੇ ਚਲਾਈ ਜਾਗਰੂਕਤਾ ਮੁਹਿੰਮ

195

ਜ਼ਿਲ੍ਹਾ ਪੁਲਿਸ ਰੂਪਨਗਰ ਨੇ ਕੌਮਾਂਤਰੀ ਮਹਿਲਾ ਦਿਵਸ ’ਤੇ ਚਲਾਈ ਜਾਗਰੂਕਤਾ ਮੁਹਿੰਮ

ਬਹਾਦਰਜੀਤ ਸਿੰਘ /ਰੂਪਨਗਰ, 8 ਮਾਰਚ,2022

ਮਹਿਲਾਵਾਂ ਨੂੰ ਲੜਕੇ ਲੜਕੀ ਵਿੱਚ ਅੰਤਰ ਵਾਲੀ ਸੋਚ ਨੂੰ ਖਤਮ ਕਰਕੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਤਿਕਾਰ ਅਤੇ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ। ਇਹ ਗੱਲ ਅੱਜ ਨਗਰ ਕੌਂਸਲ ਰੂਪਨਗਰ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਆਯੋਜਿਤ ਇੱਕ ਸਿਹਤ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਹਸਪਤਾਲ ਦੀ ਮਹਿਲਾ ਰੋਗਾਂ ਦੀਆਂ ਮਾਹਿਰ ਡਾਕਟਰਾਂ ਡਾ. ਹਰਲੀਨ ਕੌਰ ਅਤੇ ਡਾ. ਰਿਨੀ ਬਰਾੜ ਨੇ ਨਗਰ ਕੌਂਸਲ ਦੀਆਂ ਮਹਿਲਾ ਕਰਮਚਾਰੀਆਂ ਤੇ ਸਫਾਈ ਸੇਵਿਕਾਵਾਂ ਨੂੰ ਸੰਬੋਧਨ ਕਰਦਿਆ ਆਖੀ।

ਡਾਕਟਰਾਂ ਨੇ ਕਿਹਾ ਅਗਰ ਅਸ਼ੀ ਆਪਣੀਆਂ ਲੜਕੀਆਂ ਦਾ ਚੰਗਾਂ ਪਾਲਣ ਪੋਸ਼ਣ ਕਰਕੇ ਚੰਗੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਸਾਡੀਆਂ ਬੇਟੀਆਂ ਜਿੱਥੇ ਆਪਣੇ ਆਪ ਨੂੰ ਆਰਥਿਕ ਪੱਖਂੋ ਮਜਬੂਤ ਹੋਣਗੀਆ ਉਸ ਦੇ ਨਾਲ ਨਾਲ ਉਹ ਦੋ ਪਰਿਵਾਰਾਂ ਨੂੰ ਬੇਹਰਤ ਜੀਵਨ ਜਿਉਣ ਲਈ ਮਦਦਗਾਰ ਸਾਬਤ ਹੋਣਗੀਆਂ।

ਜ਼ਿਲ੍ਹਾ ਪੁਲਿਸ ਰੂਪਨਗਰ ਨੇ ਕੌਮਾਂਤਰੀ ਮਹਿਲਾ ਦਿਵਸ ’ਤੇ ਚਲਾਈ ਜਾਗਰੂਕਤਾ ਮੁਹਿੰਮ

ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਸੁਖੀ ਪਰਿਵਾਰ ਲਈ ਲੜਕੇ ਲੜਕੀ ਦੇ ਚਕਰ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਦੋ ਤੋਂ ਵੱਧ ਬੱਚੇ ਨਹੀਂ ਹੋਣੇ ਚਾਹੀਦੇ। ਸਮਾਗਮ ਵਿੱਚ ਹਾਜ਼ਰ ਕਰਮਚਾਰੀਆਂ ਨੂੰ ਡਾਕਟਰਾਂ ਨੇ ਮਹਿਲਾਵਾਂ ਦੇ ਰੋਗਾਂ ਤੇ ਇਲਾਜ ਬਾਰੇ ਜਾਗਰੂਕ ਵੀ ਕੀਤਾ।

ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਸਮੂਹ ਕਰਮਚਾਰੀਆਂ ਨੂੰ ਸੈਨੇਟਰੀ ਕਿੱਟਾਂ ਵੀ ਵੰਡੀਆਂ ਗਈਆਂ।ਵੂਮੈਨ ਸੈੱਲ ਦੀ ਪੁਲਿਸ ਅਧਿਕਾਰੀਆਂ ਇੰਸਪੈਕਟਰ ਜਸਮੀਨ ਕੌਰ, ਐਸ. ਆਈ. ਚਰਨਜੀਤ ਕੌਰ ਨੇ ਮਹਿਲਾਵਾਂ ਨੂੰ ਪੇਸ਼ ਆ ਰਹੀਆਂ ਮੁਸਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹਲ ਲਈ ਮੋਬਾਇਲ ਨੰਬਰ 112 ’ਤੇ ਵੀ ਸੰਪਰਕ ਕਦ ਸਕਦੇ ਹਨ।

ਇਸ ਮੌਕੇ ਸਕੱਤਰ ਜ਼ਿਲ੍ਹਾ ਸਾਂਝ ਕੇਂਦਰ ਰਾਜਿੰਦਰ ਸੈਣੀ, ਸਕੱਤਰ ਜ਼ਿਲ੍ਹਾ ਰੈਡ ਕਰਾਸ ਗੁਰਸੋਹਨ ਸਿੰਘ, ਮੈਂਬਰ ਕਿਰਨਪ੍ਰੀਤ ਕੌਰ ਗਿੱਲ, ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ, ਇੰਸਪੈਕਟਰ ਹਰਪ੍ਰੀਤ ਸਿੰਘ, ਨਗਰ ਕੌਂਸਲ ਦੀ ਇੰਸਪੈਕਟਰ ਭਾਵਨਾ ਆਦਿ ਵੀ ਹਾਜ਼ਰ ਸਨ।