HomeEducationਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ 'ਮਿਰਜ਼ਾ ਗਾਇਨ';...

ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ ‘ਮਿਰਜ਼ਾ ਗਾਇਨ’; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀ

ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ ‘ਮਿਰਜ਼ਾ ਗਾਇਨ’; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀ

ਪਟਿਆਲਾ/ਦਸੰਬਰ 11,2022

ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾ ‘ਅੰਤਰ-ਯੂਨੀਵਰਸਿਟੀ ਯੁਵਕ ਮੇਲਾ’ ਦੇ ਦੂਜੇ ਦਿਨ ਗੁਰੂ ਤੇਗ ਬਹਾਦਰ ਹਾਲ ਦੀ ਮੁੱਖ ਸਟੇਜ ਉੱਤੇ ਲੋਕ ਗੀਤ ਅਤੇ ਸਮੂਹਿਕ ਲੋਕ ਗੀਤ ਦੇ ਮੁਕਾਬਲਿਆਂ ਨੇ ਖ਼ੂਬ ਰੰਗ ਬੰਨ੍ਹਿਆ। 13 ਵੱਖ-ਵੱਖ ਯੂਨੀਵਰਸਿਟੀਆਂ ਤੋਂ ਪਹੁੰਚੇ ਪ੍ਰਤੀਭਾਗੀਆਂ ਵਿੱਚੋਂ ਬਹੁਤਿਆਂ ਦੀ ਪੇਸ਼ਕਾਰੀ ਲੋਕ ਨਾਇਕ ‘ਮਿਰਜ਼ੇ’ ਦੁਆਲ਼ੇ ਕੇਂਦਰਿਤ ਰਹੀ। ਵੱਖ-ਵੱਖ ਪ੍ਰਤੀਭਾਗੀਆਂ ਅਤੇ ਟੀਮਾਂ ਵੱਲੋਂ ਮਿਰਜ਼ੇ ਨਾਲ਼ ਜੁੜੇ ਵੱਖ-ਵੱਖ ਪ੍ਰਸੰਗਾਂ ਨੂੰ ਬਾਖ਼ੂਬੀ ਨਿਭਾਇਆ।

ਉੱਧਰ ਪੰਜਾਬੀ ਯੂਨੀਵਰਸਿਟੀ ਦੀ ਪਛਾਣ ਵਜੋਂ ਜਾਣੇ ਜਾਂਦੇ ਗੁਰੂ ਗੋਬਿੰਦ ਸਿੰਘ ਭਵਨ ਦਾ ਚਿੱਤਰ ਬਣਾਉਂਦੇ ਵਿਦਿਆਰਥੀ ਅਤੇ ਖ਼ੂਬਸੂਰਤ ਰੰਗੋਲੀਆਂ ਦੀ ਸਿਰਜਣਾ ਕਰਦੇ ਵਿਦਿਆਰਥੀ ਯੂਨੀਵਰਸਿਟੀ ਦੇ ਕੈਂਪਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਨਜ਼ਰ ਆਏ।
ਗੁਰੁ ਤੇਗ ਬਹਾਦਰ ਹਾਲ ਦੀ ਸਟੇਜ ਉੱਤੇ ਇਸ ਦਿਨ ਦਾ ਸਿਖਰ ਪ੍ਰਸਿੱਧ ਪੰਜਾਬੀ ਗਾਇਕ ਅਮ੍ਰਿਤ ਮਾਨ ਦੇ ਪੇਸ਼ਕਾਰੀ ਨਾਲ਼ ਬੱਝਿਆ ਜਿੱਥੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ।

ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਤੋਂ ਡਾਇਰੈਕਟਰ ਰਾਜੇਸ਼ ਧੀਮਾਨ ਪੂਰਾ ਦਿਨ ਮੇਲੇ ਵਿੱਚ ਹਾਜ਼ਰ ਰਹੇ ਜਿਨ੍ਹਾਂ ਵੱਲੋਂ ਮੇਲੇ ਦੇ ਆਯੋਜਨ ਪ੍ਰਬੰਧਾਂ ਦੀ ਖ਼ੂਬ ਸ਼ਲਾਘਾ ਕੀਤੀ ਗਈ।

ਜਿ਼ਕਰਯੋਗ ਹੈ ਕਿ ਇਹ ਅੰਤਰ-ਯੂਨੀਵਰਸਿਟੀ ਯੁਵਕ ਮੇਲਾ 10 ਸਾਲ ਬਾਅਦ ਕਿਸੇ ਜਨਤਕ ਖੇਤਰ ਦੀ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਸੁਚਾਰੂ ਪ੍ਰਬੰਧਨ ਅਤੇ ਮੇਜ਼ਬਾਨੀ ਨੂੰ ਲੈ ਕੇ ਬਹੁਤ ਸਾਰੇ ਵਿਦਿਆਰਥੀ ਅਤੇ ਅਧਿਆਪਕ ਸਾਕਾਰਾਤਮਕ ਟਿੱਪਣੀਆਂ ਕਰਦੇ ਨਜ਼ਰ ਆਏ। ਮੰਚ ਸੰਚਾਲਨ ਤੋਂ ਲੈ ਕੇ ਖਾਣ-ਪੀਣ, ਰਿਹਾਇਸ਼ ਆਦਿ ਸਭ ਪ੍ਰਬੰਧਾਂ ਵਿੱਚ ਇੱਕ ਪੇਸ਼ਾਵਰ ਪਹੁੰਚ ਅਪਣਾਏ ਜਾਣ ਬਾਰੇ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਵਿਸ਼ੇਸ਼ ਸ਼ਲਾਘਾ ਕੀਤੀ।

ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ ‘ਮਿਰਜ਼ਾ ਗਾਇਨ’; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀI ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਹੁੰਚੇ ਡਾ. ਨੀਰਾ ਨਾਗਪਾਲ ਨੇ ਕਿਹਾ ਕਿ ਪ੍ਰਬੰਧਨ ਤੋਂ ਲੈ ਕੇ ਖਾਣੇ ਤਕ ਸਭ ਕੁੱਝ ਬਹੁਤ ਹੀ ਲਾਜਵਾਬ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।

ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ 'ਮਿਰਜ਼ਾ ਗਾਇਨ'; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀ ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ 'ਮਿਰਜ਼ਾ ਗਾਇਨ'; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀ ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ 'ਮਿਰਜ਼ਾ ਗਾਇਨ'; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀ ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ 'ਮਿਰਜ਼ਾ ਗਾਇਨ'; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀ ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ 'ਮਿਰਜ਼ਾ ਗਾਇਨ'; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀ ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ 'ਮਿਰਜ਼ਾ ਗਾਇਨ'; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀ ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ 'ਮਿਰਜ਼ਾ ਗਾਇਨ'; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀ

ਜੀ. ਜੀ.ਡੀ.ਐੱਸ.ਡੀ., ਕਾਲਜ ਚੰਡੀਗੜ੍ਹ ਤੋਂ ਵਿਦਿਆਰਥੀ ਰੁਪਿੰਦਰ ਕੌਰ ਵੀ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਖੁਸ਼ ਅਤੇ ਸੰਤੁਸ਼ਟ ਨਜ਼ਰ ਆਏ। ਉਨ੍ਹਾਂ ਖਾਣੇ ਅਤੇ ਹੋਰ ਪ੍ਰਬੰਧਨ ਤੋਂ ਇਲਾਵਾ ਯੂਨੀਵਰਸਿਟੀ ਵਿਚਲੇ ਦਰਸ਼ਕਾਂ ਦੇ ਹੌਸਲਾ ਅਫ਼ਜਾਈ ਵਾਲੇ ਮਾਹੌਲ ਦਾ ਵੀ ਵਿਸ਼ੇਸ਼ ਤੌਰ ਉੱਤੇ ਜਿ਼ਕਰ ਕੀਤਾ।

ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੁੱਜੇ ਵਿਦਿਆਰਥੀ ਮਨੀਪਾਲ ਨੇ ਜਿੱਥੇ ਪੰਜਾਬ ਸਰਕਾਰ ਦਾ ਇਸ ਮੇਲੇ ਦੇ ਆਯੋਜਨ ਲਈ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਨਾਲ਼ ਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਬੰਧਨ ਹਿਤ ਸਿਰਜੇ ਗਏ ਪਰਿਵਾਰਿਕ ਮਾਹੌਲ ਦੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਇੱਥੇ ਪ੍ਰਬੰਧਕ ਇੱਕ ਮਾਂ ਵਾਂਗ ਫਿ਼ਕਰਮੰਦੀ ਨਾਲ ਅੱਧੀ ਰਾਤ ਨੂੰ ਵੀ ਯੂਨੀਵਰਸਿਟੀ ਦੀਆਂ ਸੜਕਾਂ ਉੱਤੇ ਲੋਕਾਂ ਨੂੰ ਅਗਵਾਈ ਦਿੰਦੇ ਹੋਏ ਨਜ਼ਰ ਆਏ।

ਰਾਜਸਥਾਨ ਦੇ ਜੈਪੁਰ ਤੋਂ ਪੁੱਜੀ ਉਦੀਤਾ ਸ਼ਰਮਾ ਨੇ ਕਿਹਾ ਉਹ ਇੱਕ ਦਰਸ਼ਕ ਵਜੋਂ ਇਸ ਮੇਲੇ ਨੂੰ ਵੇਖਣ ਲਈ ਉਚੇਚੇ ਤੌਰ ਉੱਤੇ ਇੱਥੇ ਪੁੱਜੀ ਹੈ। ਉਸ ਨੇ ਕਿਹਾ ਕਿ ਇਸ ਮੇਲੇ ਰਾਹੀਂ ਪ੍ਰਦਰਸਿ਼ਤ ਹੋਏ ਪੰਜਾਬੀ ਸੱਭਿਆਚਾਰ ਨੇ ਉਸ ਨੂੰ ਬਹੁਤ ਟੁੰਬਿਆ ਹੈ। ਉਸ ਨੇ ਖਾਣੇ ਅਤੇ ਪ੍ਰਬੰਧਨ ਬਾਰੇ ਸ਼ਲਾਘਾ ਕਰਦਿਆਂ ਦੱਸਿਆ ਕਿ ਉਸ ਨੂੰ ਪੰਜਾਬ ਨਾਲ ਸੰਬੰਧਤ ਭੋਜਨ-ਵੰਨਗੀਆਂ ਵੀ ਬਹੁਤ ਪਸੰਦ ਆਈਆਂ।

ਇਸ ਦੂਜੇ ਦਿਨ ਯੂਨੀਵਰਸਿਟੀ ਕੈਂਪਸ ਵਿੱਚ ਵੱਖ-ਵੱਖ ਥਾਵਾਂ/ਮੰਚਾਂ ਉੱਤੇ ਹੋਣ ਵਾਲੇ ਬਾਕੀ ਮੁਕਾਬਲਿਆਂ ਵਿੱਚ ਭੰਡ, ਮਿਮਿੱਕਰੀ, ਭਾਸ਼ਣ ਕਲਾ, ਵਾਦ-ਵਿਵਾਦ, ਰੰਗੋਲੀ, ਕਲੇਅ ਮਾਡਲਿੰਗ, ਮੌਕੇ `ਤੇ ਚਿੱਤਰਕਾਰੀ, ਸਟਿੱਲ ਲਾਈਵ, ਮਹਿੰਦੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਸਿਰਜਣਾ ਅਤੇ ਇੰਸਟਾਲੇਸ਼ਨ ਸ਼ਾਮਿਲ ਰਹੇ।

ਅੰਤਰ-ਵਰਿਸਟੀ ਯੁਵਕ ਮੇਲੇ ਦੇ ਦੂਜੇ ਦਿਨ ਲੋਕ ਗੀਤਾਂ ਵਿੱਚ ਛਾਇਆ ‘ਮਿਰਜ਼ਾ ਗਾਇਨ’; ਪੰਜਾਬੀ ਗਾਇਕ ਅਮ੍ਰਿਤ ਮਾਨ ਨੇ ਦਿੱਤੀ ਪੇਸ਼ਕਾਰੀ I ਕੁੱਲ 39 ਕਲਾ-ਵੰਨਗੀਆਂ ਦੇ ਮੁਕਾਬਲਿਆਂ ਵਿੱਚੋਂ 33 ਮੁਕਾਬਲਿਆਂ ਦੇ ਨਤੀਜੇ ਘੋਸਿ਼ਤ ਕਰ ਦਿੱਤੇ ਗਏ ਹਨ ਅਤੇ ਬਾਕੀ ਛੇ ਮੁਕਾਬਲੇ ਆਖਰੀ ਦਿਨ ਹੋਣੇ ਹਨ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਯੁਵਕ ਮੇਲੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਸਰਵੋਤਮ ਵਿਦਿਆਰਥੀ ਇਸ ਮੇਲੇ ਵਿੱਚ ਸਿ਼ਰਕਤ ਕਰਨ ਹਿਤ ਪੰਜਾਬੀ ਯੂਨੀਵਰਸਿਟੀ ਪੁੱਜੇ ਹਨ। ਵੱਖ-ਵੱਖ ਕਲਾ-ਵੰਨਗਅਿਾਂ ਵਿੱਚ ਇਨ੍ਹਾਂ ਨੌਜਵਾਨਾਂ ਦੇ ਹੁਨਰ ਨੂੰ ਵੇਖ ਕੇ ਜਿੱਥੇ ਖੁਸ਼ੀ ਹੁੰਦੀ ਹੈ ਉੱਥੇ ਕਲਾ ਪੱਖੋਂ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਵੀ ਬੱਝਦੀ ਹੈ।  ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਮੇਲੇ ਦੇ ਆਯੋਜਨ ਅਤੇ ਮੇਜ਼ਬਾਨੀ ਸੰਬੰਧੀ ਮਾਣ ਮਹਿਸੂਸ ਕਰਦੀ ਹੈ।

ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਕਿਹਾ ਕਿ ਇਸ ਵੱਡੇ ਪੱਧਰ ਦੇ ਮੇਲੇ, ਜਿਸ ਵਿੱਚ ਕਿ 1200 ਦੇ ਕਰੀਬ ਲੋਕ ਸਿ਼ਰਕਤ ਕਰ ਰਹੇ ਹਨ, ਦਾ ਆਯੋਜਨ ਕਰਨਾ ਸਾਡੇ ਪ੍ਰਬੰਧਕੀ ਹੁਨਰ ਦਾ ਇਮਤਿਹਾਨ ਵੀ ਸੀ ਜਿਸ ਵਿੱਚ ਕਿ ਅਸੀਂ ਪਾਸ ਹੋ ਗਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਖਰੀ ਦਿਨ ਆਪਣੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈ ਕੇ ਵੀ ਬਹੁਤ ਖੁਸ਼ ਹਾਂ।

LATEST ARTICLES

Most Popular

Google Play Store