ਸ਼ਹੀਦੇ ਆਜ਼ਮ ਭਗਤ ਸਿੰਘ ਦਾ ਲੇਖ ਸਿਖਿਆ ਦੇ ਸਿਲੇਬਸ ਵਿੱਚੋਂ ਹਟਾ ਕੇ ਭਾਜਪਾ ਸ਼ਾਸਿਤ ਕਰਨਾਟਕ ਸਰਕਾਰ ਨੇ ਦਿਖਾਇਆ ਆਪਣਾ ਅਸਲੀ ਚਿਹਰਾ- ਸੋਖੀ
ਅੰੰਮਿ੍ਤਸਰ/ ਮਈ 18, 2022
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਪਾਲ ਸਿੰਘ ਸੋਖੀ ਨੇ ਕਰਨਾਟਕ ਵਿੱਚ ਭਾਜਪਾ ਸਰਕਾਰ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਲੇਖ ਸਿਖਿਆ ਦੇ ਸਿਲੇਬਸ ਵਿੱਚੋਂ ਹਟਾਏ ਜਾਣ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਇਸ ਨੂੰ ਪੰਜਾਬ ਕੌਮ ‘ਤੇ ਭਾਜਪਾ ਦਾ ਸਿੱਧਾ ਹਮਲਾ ਕਰਾਰ ਦਿੱਤਾ ਹੈ । ਸ਼ਹੀਦੇ ਆਜ਼ਮ ਭਗਤ ਸਿੰਘ ਤੋਂ ਦੂਰ ਕਰਨ ਦੀ ਇਸ ਕੋਝੀ ਸਾਜਿਸ਼ ਲਈ ਉਨ੍ਹਾਂ ਸਮੂਹ ਦੇਸ਼ ਵਾਸੀਆਂ ਅਪੀਲ ਕੀਤੀ ਹੈ ਕਿ ਜਿੱਥੇ ਵੀ ਕਿੱਤੇ ਹਨ ਉਹ ਭਾਜਪਾ ਦਾ ਬਾਈਕਾਟ ਕਰਨ ।
ਉਨ੍ਹਾਂ ਕਿਹਾ ਭਾਜਪਾ ਨੇ ਸ਼ਹੀਦ ਭਗਤ ਸਿੰਘ ਦਾ ਲੇਖ ਸਕੂਲੀ ਸਿਖਿਆ ਦੇ ਸਿਲੇਬਸ ਵਿੱਚੋਂ ਬਾਹਰ ਕੱਢ ਜੋ ਬਜਰ ਗੁਨਾਹ ਕੀਤਾ ਹੈ ਇਸ ਦੇ ਲਈ ਸ਼ਹੀਦ ਭਗਤ ਸਿੰਘ ਦੀ ਸੋਚ ਨਾਲ ਪ੍ਰੜਨਾਏ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ । ਉਨ੍ਹਾਂ ਕਿਹਾ ਭਾਜਪਾ ਨੇ ਕੀ ਸੋਚ ਕਿ ਇਹ ਕਦਮ ਚੁੱਕਿਆ ਹੈ ਤੋਂ ਭਾਰਤ ਵਾਸੀ ਭਲੀਭਾਂਤ ਜਾਣੂ ਹਨ । ਭਾਜਪਾ ਆਏ ਦਿਨ ਸੰਘ ਦੀਆਂ ਨੀਤੀਆਂ ਤੇ ਮੋਹਰ ਲਾਉਣਾ ਚਹੁੰਦੀ ਹੈ । ਜਿਸ ਦੀ ਇਹ ਇੱਕ ਉਦਾਹਰਣ ਹੈ । ਉਨ੍ਹਾਂ ਕਿਹਾ ਕਿ 10 ਵੀ ਕਲਾਸ ਦੀ ਜਿਸ ਕਿਤਾਬ ਵਿੱਚੋਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਲੇਖ ਹਟਾਇਆ ਗਿਆ ਹੈ ਉਸ ਦੀ ਥਾਂ ਤੇ ਸੰਘ ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦਾ ਭਾਸ਼ਣ ਨੂੰ ਸਿਲੇਬਸ ਦਾ ਹਿੱਸਾ ਬਣਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣਾ ਆਪ ਕੁਰਬਾਨ ਕੀਤਾ ਉਨ੍ਹਾਂ ਪ੍ਰਤੀ ਭਾਜਪਾ ਦੀ ਕੀ ਸੋਚ ਹੈ ਉਹ ਅੱਜ ਦੇਸ਼ ਦੇ ਸਾਹਮਣੇ ਆ ਗਈ ਹੈ। ਇਹ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਅਪਮਾਨ ਨਹੀਂ ਸਗੋਂ ਇਹ ਦੇਸ਼, ਪੰਜਾਬ ,ਪੰਜਾਬੀ ‘ ਪੰਜਾਬੀਅਤ ਅਤੇ ਪੰਜਾਬੀਆਂ ਦਾ ਅਪਮਾਨ ਹੈ ਜਿਸ ਦੇ ਵਿਰੁੱਧ ਸਾਰਾ ਭਾਰਤ ਆਣ ਖੜਾ ਹੋਵੇਗਾ । ਸ਼ਹੀਦ ਭਗਤ ਸਿੰਘ ਸਾਡੀ ਰੂਹ ਏ ਰਵਾਂ ਹੈ । ਸ਼ਹੀਦ ਭਗਤ ਸਿੰਘ ਕਿਤੇ ਹੋਰ ਨਹੀਂ ਸਾਡੇ ਖੂਨ ਵਿੱਚ ਹੈ । ਭਾਜਪਾ ਨੇ ਇਹ ਡੂੰਘੀ ਸਾਜਿਸ਼ ਰੱਚ ਕਿ ਪੰਜਾਬੀਆਂ ਨੂੰ ਚਣੌਤੀ ਦੇਣ ਤੋਂ ਕੁੱਝ ਵੀ ਘੱਟ ਨਹੀਂ ਕੀਤਾ । ਭਾਜਪਾ ਸਿਖਿਆ ਦੇ ਸਲੇਬਸ ਵਿੱਚੋਂ ਲੇਖ ਹਟਾ ਕੇ ਭਗਤ ਸਿੰਘ ਨੂੰ ਸਾਡੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੋਂ ਦੂਰ ਨਹੀਂ ਕਰ ਸਕਦੀ ।
ਭਾਜਪਾ ਦੀ ਇਸ ਡੂੰਘੀ ਸਾਜਿਸ਼ ਦਾ ਵਿਰੋਧ ਕਰਨ ਲਈ ਉਨ੍ਹਾਂ ਨੂੰ ਅਤੇ ਆਮ ਆਦਮੀ ਪਾਰਟੀ ਜਿੱਥੋਂ ਤੱਕ ਵੀ ਸੰਘਰਸ਼ ਕਰਨ ਦੀ ਲੋੜ ਪਈ ਤਾਂ ਉਹ ਉਸ ਤੋਂ ਪਿੱਛੇ ਨਹੀਂ ਹੱਟਣਗੇ । ਸ਼ਹੀਦ ਭਗਤ ਸਿੰਘ ਸਾਡੇ ਕੁਰਬਾਨੀ ਵਾਲੇ ਵਿਰਸੇ ਦਾ ਉਹ ਥੰਮ ਹੈ ਜਿਸ ‘ਤੇ ਸਾਡੀ ਪੰਜਾਬੀ ਕੌਮ ਮਾਣ ਕਰਦੀ ਹੈ । ਭਾਜਪਾ ਨੇ ਸ਼ਹੀਦ ਭਗਤ ਸਿੰਘ ਦਾ ਲੇਖ ਪਾਠਕ੍ਰਮ ਵਿੱਚੋਂ ਹਟਾ ਕੇ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਭਾਜਪਾਈਆਂ ਨੂੰ ਸਲਾਹ ਦਿੱਤੀ ਕਿ ਅਜੇ ਵੀ ਆਪਣੀ ਇਸ ਗਲਤੀ ਲਈ ਮੁਆਫੀ ਮੰਗ ਕੇ ਗਲਤੀ ਨੂੰ ਸੁਧਾਰ ਲੈਣ ਨਹੀਂ ਸ਼ਹੀਦ ਭਗਤ ਸਿੰਘ ਦੇ ਵਾਰਿਸ ਉਠ ਪਏ ਤਾਂ ਉਨ੍ਹਾਂ ਨੂੰ ਮਜਬੂਰਨ ਝੁਕਾਅ ਕੇ ਹੀ ਸਾਹ ਲੈਣਗੇ ।
ਸ਼ਹੀਦੇ ਆਜ਼ਮ ਭਗਤ ਸਿੰਘ ਦਾ ਲੇਖ ਸਿਖਿਆ ਦੇ ਸਿਲੇਬਸ ਵਿੱਚੋਂ ਹਟਾ ਕੇ ਭਾਜਪਾ ਸ਼ਾਸਿਤ ਕਰਨਾਟਕ ਸਰਕਾਰ ਨੇ ਦਿਖਾਇਆ ਆਪਣਾ ਅਸਲੀ ਚਿਹਰਾ- ਸੋਖੀI ਸੋਖੀ ਨੇ ਕਿਹਾ ਪੰਜਾਬੀਆਂ ਆਪਣੇ ਸ਼ਹੀਦਾਂ ਦਾ ਅਪਮਾਨ ਨਾ ਤਾਂ ਕਦੇ ਬਰਦਾਸ਼ਤ ਕੀਤਾ ਹੈ ਅਤੇ ਨਾ ਹੀ ਹੁਣ ਹਰਗਿਜ ਬਰਦਾਸ਼ਤ ਕਰਨਗੇ । ਉਨ੍ਹਾਂ ਭਾਜਪਾ ਦੀਆਂ ਵੱਖ ਵੱਖ ਨੀਤੀਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਦੱਸਿਆ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਫਿਰਕੂ ਪਾਰਟੀ ਦੇ ਵਿਰੁੱਧ ਵਿੱਚ ਇੱਕ ਪਲੇਟਫਾਰਮ ਤੇ ਇਕੱਠੇ ਹੋਣ ।