ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਦੋਹਤੀ ਨੇ ਬਾਜਵਾ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ
ਬਹਾਦਰਜੀਤ ਸਿੰਘ /ਰੂਪਨਗਰ, 30 ਜਨਵਰੀ,2022
ਪਿੰਡ ਖੈਰਾਬਾਦ ਵਿਖੇ ਸਰਪੰਚ ਪਰਮਜੀਤ ਕੌਰ ਅਤੇ ਯੂਥ ਕਲੱਬ ਵੱਲੋਂ ਸੰਯੁਕਤ ਸਮਾਜ ਮੋਰਚਾ ਦੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਦਾ ਚੋਣ ਦਫਤਰ ਖੋਲ੍ਹਿਆ ਗਿਆ। ਇਸ ਚੋਣ ਦਫਤਰ ਦਾ ਉਦਘਾਟਨ ਖੁਦਕੁਸ਼ੀ ਕਰ ਚੁੱਕੇ ਪਿੰਡ ਖੈਰਾਬਾਦ ਦੇ ਕਿਸਾਨ ਸਵਰਗਵਾਸੀ ਸਵਰਨ ਸਿੰਘ ਦੀ ਦੋਹਤੀ ਹਰਸਿਮਰਨ ਕੌਰ ਨੇ ਕੀਤਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਰਗਰਮ ਲੀਡਰ ਰਣਜੀਤ ਸਿੰਘ ਪਤਿਆਲਾ ਸੰਯੁਕਤ ਸਮਾਜ ਮੋਰਚਾ ਵਿੱਚ ਸ਼ਾਮਲ ਹੋਏ ।ਦਵਿੰਦਰ ਸਿੰਘ ਬਾਜਵਾ ਨੇ ਰਣਜੀਤ ਸਿੰਘ ਪਤਿਆਲਾ ਨੂੰ ਸਿਰੋਪਾ ਦੇ ਕੇ ਸੰਯੁਕਤ ਸਮਾਜ ਮੋਰਚਾ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।
ਇਸ ਮੌਕੇ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਸਮੂਹ ਵਰਗਾਂ ਵਿਚ ਭਾਈਚਾਰਕ ਸਾਂਝ ਮਜਬੂਤ ਹੋਈ ਹੈ ਅਤੇ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਵਲੋਂ ਹਰ ਵਰਗ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਹੱਲ ਕਰਨ ਲਈ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਹਰ ਵਰਗ ਦੇ ਲੋਕਾਂ ਦਾ ਕਿਸਾਨੀ ਸੰਘਰਸ਼ ਦੀ ਤਰ੍ਹਾਂ ਸਹਿਯੋਗ ਮਿਲ ਰਿਹਾ ਹੈ ਅਤੇ ਚੋਣ ਜਿੱਤਣ ਉਪਰੰਤ ਇਲਾਕੇ ਦਾ ਵਿਕਾਸ ਕੀਤਾ ਜਾਵੇਗਾ।
ਇਸ ਮੌਕੇ ਸਰਪੰਚ ਪਰਮਜੀਤ ਕੌਰ ਅਤੇ ਰਣਜੀਤ ਸਿੰਘ ਪਤਿਆਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਕਿਸਾਨ ਆਗੂ ਹੋਣ ਦੇ ਨਾਲ ਸਮਾਜਸੇਵੀ ਵੀ ਹਨ ਅਤੇ ਖਿਡਾਰੀਆਂ ਦੀ ਮੱਦਦ ਲਈ ਵੀ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੇ ਆ ਰਹੇ ਹਨ। ਅਜਿਹੇ ਉਮੀਦਵਾਰ ਨੂੰ ਜਿੱਤ ਦਿਵਾਉਣ ਲਈ ਦਿਨ ਰਾਤ ਚੋਣ ਮੁਹਿੰਮ ਚਲਾਈ ਜਾਵੇਗੀ।
ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਦੋਹਤੀ ਨੇ ਬਾਜਵਾ ਦੇ ਚੋਣ ਦਫਤਰ ਦਾ ਉਦਘਾਟਨ ਕੀਤਾI ਇਸ ਮੌਕੇ ਸਰਪੰਚ ਗੁਰਚਰਨ ਸਿੰਘ ਸਮਰਾਲਾ, ਸੁਖਪ੍ਰੀਤ ਸਿੰਘ, ਗੁਰਿੰਦਰਪਾਲ ਸਿੰਘ, ਕਲੱਬ ਪ ਧਾਨ ਹਰਵੀਰ ਸਿੰਘ, ਡਾ.ਗੁਰਮੀਤ ਸਿੰਘ ਖੈਰਾਬਾਦ, ਹਰਮੀਤ ਸਿੰਘ, ਰਘਵੀਰ ਸਿੰਘ, ਹਰਮਿੰਦਰ ਸਿੰਘ ਨੰਬਰਦਾਰ ਬੁੱਢਾ ਭੋਰਾ, ਬਲਵਿੰਦਰ ਸਿੰਘ ਪਟਵਾਰੀ ਬੁੱਢਾ ਭੋਰਾ, ਪਾਲ ਸਿੰਘ ਡਰਾਇਵਰ ਖੈਰਾਬਾਦ, ਗੁਰਮੀਤ ਸਿੰਘ ਖੈਰਾਬਾਦ, ਕੁਲਦੀਪ ਕੌਰ, ਹਰਪ੍ਰੀਤ ਕੌਰ, ਦਲਜੀਤ ਕੌਰ, ਉਂਕਾਰ ਸਿੰਘ ਲੌਂਗੀਆ ਨੰਬਰਦਾਰ ਮੌਜੂਦ ਸਨ।