ਨਵਾਬ ਸ਼ੇਰ ਮੁਹੰਮਦ ਖਾਨ ਮਿਊਂਸਪਲ ਲਾਇਬ੍ਰੇਰੀ ਵਿਖੇ ਇਫਤਾਰ ਪਾਰਟੀ
ਮਾਲੇਰਕੋਟਲਾ 23 ਅਪ੍ਰੈਲ,2022
3 ਅਪ੍ਰੈਲ ਨੂੰ ਸ਼ੁਰੂ ਹੋਇਆ ਬਰਕਤਾ ਦਾ ਮਹੀਨਾ ਰਮਜ਼ਾਨ ਸ਼ਰੀਫ ਦੌਰਾਨ ਜਿੱਥੇ ਮੁਸਲਿਮ ਭਾਈਚਾਰੇ ਵਲੋਂ ਪੂਰਾ ਮਹੀਨਾ ਸਹਿਰੀ ਤੋਂ ਸ਼ੁਰੂ ਹੋ ਕੇ ਅਫਤਾਰੀ ਤੱਕ ਭੁੱਖਾ ਰਹਿ ਕੇ ਅੱਲਾਹ ਦੀ ਇਬਾਦਤ ਕੀਤੀ ਜਾਣਦੀ ਹੈ।
ਓਥੇ ਅਫਤਾਰੀ ਸਮੇ ਰਖੀ ਪਾਰਟੀ ਦੌਰਾਨ ਹਿੰਦੂ ਮੁਸਲਿਮ ਸਿਖ ਭਾਈ ਓਹਨਾਂ ਦਾ ਰੋਜ਼ਾ ਖੁਲਵਾ ਕੇ ਹਿੰਦੂ-ਮੁਸਲਿਮ-ਸਿਖ ਭਾਈਚਾਰੇ ਦੀ ਮਿਸਾਲ ਕਾਇਮ ਕਰਦੇ ਹਨ। ਨਵਾਬ ਸ਼ੇਰ ਮੁਹੰਮਦ ਖਾਨ ਮਿਊਂਸਪਲ ਲਾਇਬ੍ਰੇਰੀ ਵਿਖੇ ਅਫਤਾਰ ਪਾਰਟੀ ਵਿਖੇ ਉਚੇਚੇ ਤੌਰ ਤੇ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਪਹੁੰਚੇ।
ਇਹ ਅਫਤਾਰੀ ਪਾਰਟੀ ਲਾਇਬ੍ਰੇਰੀ ਸਟਾਫ਼ ਅਤੇ ਪਾਠਕਾਂ ਵਲੋਂ ਹਿੰਦੂ ਮੁਸਲਿਮ ਸਿਖ ਭਾਈਚਾਰੇ ਨੂੰ ਕਾਇਮ ਰੱਖਣ ਲਈ ਰੱਖੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ. ਜਮੀਲ ਨੇ ਕਿਹਾ ਕਿ ਏਹੋ ਜਿਹੀਆਂ ਇਫਤਾਰ ਪਾਰਟੀਆਂ ਸ਼ਹਿਰ ਵਿੱਚ ਹਿੰਦੂ ਮੁਸਲਿਮ ਸਿਖ ਭਾਈਚਾਰੇ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ ਓਹਨਾਂ ਕਿਹਾ ਕਿ ਓਹ ਬਹੁਤ ਖੁਸ਼ਨਸੀਬ ਹਨ ਜੋ ਓਹਨਾਂ ਨੂੰ ਇਹੋ ਜਿਹੀਆਂ ਅਫਤਾਰੀ ਪਾਰਟੀਆਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਹੈ ਜਿੰਨ੍ਹਾਂ ਵਿੱਚ ਹਰ ਫਿਰਕੇ ਦੇ ਲੋਕ ਇਕਠੇ ਬੈਠ ਕੇ ਅਫਤਾਰੀ ਖਾਊਣਦੇ ਹਨ ਅਤੇ ਭਾਈਚਾਰਾ ਕਾਇਮ ਰਖਦੇ ਹਨ। ਓਹ ਚਾਹੁੰਦੇ ਹਨ ਕਿ ਸ਼ਹਿਰ ਨਿਵਾਸੀ ਇੰਝ ਹਿ ਇਸ ਭਾਈਚਾਰੇ ਨੂੰ ਕਾਇਮ ਰੱਖਣ ਅਤੇ ਖੁਸ਼ਹਾਲ ਜ਼ਿੰਦਗੀ ਜਿਊਣ।
ਓਹ ਸਮੇਂ ਓਥੇ ਚੌਧਰੀ ਸ਼ਮਸ਼ੁਦੀਨ, ਸਾਕਿਬ ਅਲੀ ਰਾਜਾ ਏਮ.ਸੀ., ਮੁਨਸ਼ੀ ਮੁਹੰਮਦ ਅਸ਼ਰਫ, ਲੇਖਾਕਾਰ ਨਗਰ ਕੌਂਸਲ ਸ਼੍ਰੀ ਰਜਨੀਸ਼ , ਗੁਰੁਚਰਨ ਸਿੰਘ ਜੇ. ਈ. , ਫਕੀਰ ਮੁਹੰਮਦ ਹਾਂਡਾ, ਸਲੀਮ ਮੁਹੰਮਦ ਹਾਂਡਾ, ਪਿਯੂਸ਼ ਨਾਗਪਾਲ, ਅਜ਼ਹਰ ਅਲੀ ਖਾਨ, ਹਿਆਤ ਖਾਨ , ਮੁਹੰਮਦ ਜ਼ਹੀਰ, ਸ਼ੇਰੁ ਹਾਂਡਾ , ਮੁਹੰਮਦ ਇਲਿਆਸ, ਜਸਵੀਰ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਆਦਿਲ, ਰਸ਼ੀਦ , ਚਰਨਜੀਤ ਸ਼ਰਮਾ, ਹਰਜਿੰਦਰ ਸਿੰਘ, ਸ਼ਹਿਜ਼ਾਦ ਅਖਤਰ, ਮੁਹੰਮਦ ਯਾਸੀਨ, ਮੁਹੰਮਦ ਅਰਸ਼ਦ, ਰਕੇਸ਼ ਕੁਮਾਰ ਸ਼ਰਮਾ ਲਾਇਬ੍ਰੇਰੀ ਅਟੈਂਡੈਂਟ , ਦੀਪਕ ਕੁਮਾਰ ਅਤੇ ਹੋਰ ਵੀ ਪਤਵੰਤੇ ਪਹੁੰਚੇ ਸਨ।