ਪੈੱਟ ਸ਼ੋਪਸ ਅਤੇ ਡਾਗ ਬਰੀਡਰਜ਼ ਆਪਣੀ ਰਜਿਸਟ੍ਰੇਸ਼ਨ ਪਸ਼ੂ ਭਲਾਈ ਬੋਰਡ ਪੰਜਾਬ ਨਾਲ ਕਰਵਾਉਣਾ ਲਾਜ਼ਮੀ ਸਮਝਣ :- ਡਾਕਟਰ ਗੁਰਦਰਸ਼ਨ ਸਿੰਘ

255

ਪੈੱਟ ਸ਼ੋਪਸ ਅਤੇ ਡਾਗ ਬਰੀਡਰਜ਼ ਆਪਣੀ ਰਜਿਸਟ੍ਰੇਸ਼ਨ ਪਸ਼ੂ ਭਲਾਈ ਬੋਰਡ ਪੰਜਾਬ ਨਾਲ ਕਰਵਾਉਣਾ ਲਾਜ਼ਮੀ ਸਮਝਣ :- ਡਾਕਟਰ ਗੁਰਦਰਸ਼ਨ ਸਿੰਘ

ਪਟਿਆਲਾ/8 ਅਪ੍ਰੈਲ,2025

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਸ਼ੂ ਭਲਾਈ ਦੇ ਕੰਮ ਨੂੰ ਮੁਖ ਰੱਖਦੇ ਹੋਏ ਵੱਡਾ ਕਦਮ ਚੁੱਕਦਿਆਂ ਪੰਜਾਬ ਵਿੱਚ ਪਾਲਤੂ ਜਾਨਵਰਾਂ ਅਤੇ ਪੈਟ ਸ਼ੋਪਸ ਰਾਹੀਂ ਕੁੱਤਿਆਂ ਦੀ ਬ੍ਰੀਡਿੰਗ ਅਤੇ ਮਾਰਕੀਟਿੰਗ ਨੂੰ ਨਿਅਤਰਿਤ  ਕਰਨ ਦਾ ਫੈਸਲਾ ਕੀਤਾ ਗਿਆ ਹੈ ।

ਪ੍ਰਮੁੱਖ ਸਕੱਤਰ, ਰਾਹੁਲ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਵੱਲੋਂ ਪੰਜਾਬ ਦੇ ਡਾਗ ਬ੍ਰੀਡਿੰਗ ਅਤੇ ਪੈਟ ਸ਼ੋਪਸ ਦੇ ਕਾਰੋਬਾਰ ਵਿੱਚ ਲੱਗੇ ਹੋਏ ਕਰੋਬਾਰੀਆਂ ਨੂੰ ਡੋਗ ਬਰਈਡਿੰਗ ਰੂਲਜ਼ 2017 ਅਤੇ ਪੈਟ ਸ਼ੋਪਸ ਰੂਲਜ਼ 2018 ਦੀ ਪਾਲਣਾ ਕਰਵਾਉਣ ਲਈ ਪਸ਼ੂ ਭਲਾਈ ਬੋਰਡ ਪੰਜਾਬ ਨਾਲ ਰਜਿਸਟ੍ਰੇਸ਼ਨ ਕਰਾਉਣ ਬਾਰੇ ਅਪੀਲ ਕੀਤੀ ਗਈ ਹੈ।

ਇਸ ਗੱਲ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਪਟਿਆਲਾ, ਡਾਕਟਰ ਗੁਰਦਰਸ਼ਨ ਸਿੰਘ ਨੇ ਕੀਤਾ ਅਤੇ ਉਨਾਂ ਵਲੋਂ ਸਮੂਹ ਜ਼ਿਲਾ ਪਟਿਆਲਾ ਦੇ ਪੈੱਟ ਸ਼ੋਪਸ ਅਤੇ ਡਾਗ ਬਰੀਡਰਜ਼ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਇੰਨਾ ਦੀ ਰਜਿਸਟੇਸਨ ਕਰਵਾਉਣਾ ਲਾਜਮੀ ਕਰ ਦਿੱਤਾ ਗਿਆ ਹੈ ਇਹ ਰਜਿਸਟੇਸਨ ਪਸ਼ੂ ਭਲਾਈ ਬੋਰਡ ਪੰਜਾਬ ਦੇ ਵਲੋਂ ਵੱਖ-ਵੱਖ ਹਦਾਇਤਾ ਅਤੇ ਨਿਯਮਾਂ ਅਧੀਨ ਹੋਵੇਗੀ ।

ਇਨਾ ਪੈੱਟ ਸ਼ੋਪਸ ਅਤੇ ਡਾਗ ਬਰੀਡਰਜ਼ ਦੀ ਰਜਿਸਟੇਸਨ ਕਰਵਾਉਣ ਲਈ ਇੱਕ ਕਮੇਟੀ ਦਾ ਗਠਣ ਜ਼ਿਲਾ ਪੱਧਰ ਅਤੇ ਤਹਿਸੀਲ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ । ਜਿਸ ਦੇ ਨੁਮਾਇਦੇ ਪਸ਼ੂ ਪਾਲਣ ਵਿਭਾਗ, ਵਣ ਅਤੇ ਜੰਗਲਾਤ ਵਿਭਾਗ,  ਸਥਾਨਿਕ ਸਰਕਾਰ ਵਿਭਾਗ,  ਪੁਲਿਸ ਵਿਭਾਗ ਅਤੇ ਐਸ.ਪੀ.ਸੀ.ਏ ਹੋਣਗੇ । ਇਸ ਕਮੇਟੀ ਦੇ ਸਹਿਯੋਗ ਨਾਲ ਹੀ ਸਾਰਾ ਰਜਿਸਟੇਸਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ ।

ਪਸ਼ੂ ਭਲਾਈ ਬੋਰਡ ਪੰਜਾਬ ਦੀਆ ਹਿਦਾਇਤਾਂ ਦੀ ਪਾਲਣਾ ਕਰਨੀ ਜਰੂਰੀ ਹੋਵੇਗੀ ਅਤੇ ਬਿਨਾਂ ਰਜਿਸਟ੍ਰੇਸ਼ਨ ਦੇ ਕੋਈ ਵੀ ਵਿਅਕਤੀ ਬਰੀਡਿੰਗ ਅਤੇ ਪੈਟ ਸ਼ੋਪਸ ਦਾ ਕੰਮ ਜਿਸ ਰਾਹੀਂ ਪੈਟਸ ਦੀ ਵੇਚ ਖਰੀਦ ਕੀਤੀ ਜਾਂਦੀ ਹੈ ਅਜਿਹਾ ਕਾਰੋਬਾਰ ਨਹੀਂ ਕਰ ਸਕੇਗਾ ।

ਇਸ ਲਈ ਜ਼ਿਲਾ ਪਟਿਆਲਾ ਦੇ ਸਾਰੇ ਪੈੱਟ ਸ਼ੋਪਸ ਅਤੇ ਡਾਗ ਬਰੀਡਰਜ਼ ਨੂੰ ਅਪੀਲ ਕੀਤੀ ਜਾਦੀ ਹੈ ਕਿ ਸਾਰੇ ਪਸ਼ੂ ਭਲਾਈ ਬੋਰਡ ਨਾਲ ਰਜਿਸਟ੍ਰੇਸ਼ਨ ਕਰਵਾਉਣ ਲਈ ਤੁਰੰਤ ਅਪਣੇ ਨਜਦੀਕੀ ਸਿਵਲ ਵੈਟਰਨਰੀ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ ।