ਮੇਰਾ ਤੇ ਪਰਿਵਾਰਕ ਮੈਂਬਰਾਂ ਦਾ ਸੰਮਤੀ ਜਾਂ ਪ੍ਰੀਸ਼ਦ ਚੋਣ ਲੜਣ ਦਾ ਕੋਈ ਇਰਾਦਾ ਨਹੀ-ਰਮਨ ਨੰਦ ਲਾਲ

83

ਮੇਰਾ ਤੇ ਪਰਿਵਾਰਕ ਮੈਂਬਰਾਂ ਦਾ ਸੰਮਤੀ ਜਾਂ ਪ੍ਰੀਸ਼ਦ ਚੋਣ ਲੜਣ ਦਾ ਕੋਈ ਇਰਾਦਾ ਨਹੀ-ਰਮਨ ਨੰਦ ਲਾਲ

ਬਹਾਦਰਜੀਤ ਸਿੰਘ/ royalpatiala.in News/  ਬਲਾਚੌਰ/30 ਨਵੰਬਰ,2025

ਹੋ ਰਹੀਆਂ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ/ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮੇਰਾ ਖੁਦ ਦਾ ਅਤੇ ਮੇਰੇ ਪਰਿਵਾਰਕ ਮੈਂਬਰਾਂ ਦਾ ਚੋਣ ਲੜਣ ਦਾ ਕੋਈ ਇਰਾਦਾ ਨਹੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਰਮਨ ਨੰਦ ਲਾਲ ਚੌਧਰੀ (ਪੋਤਰਾ ਮਰਹੂਮ ਚੌਧਰੀ ਨੰਦ ਲਾਲ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਸਾਬਕਾ ਕੌਮੀ ਸੀਨੀਅਰ ਮੀਤ ਪ੍ਰਧਾਨ) ਨੇ ਅੱਜ ਸ਼ਾਮੀ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਭਰ ਵਿੱਚ ਹੋਰ ਜੋਨ ਤੇ ਜਬਰਦਸਤ ਜਿੱਤ ਦਰਜ ਕਰੇਗਾ।ਸ਼ੋਸ਼ਲ ਮੀਡੀਆ ਦੇ ਇਕ ਹਿੱਸੇ ਵਿੱਚ ਪਾਈ ਉਸ ਪੋਸਟ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਮਨ ਨੰਦ ਲਾਲ ਚੌਧਰੀ ਸਰਕਲ ਪੋਜੇਵਾਲ ਤੋਂ ਜਿਲ੍ਹਾ ਪ੍ਰੀਸ਼ਦ ਦੀ ਚੋਣ ਲੜਣਗੇ ਬਾਰੇ ਰਮਨ ਨੰਦ ਲਾਲ ਨੇ ਆਖਿਆ ਇਸ ਸੰਬਧੀ ਉਨ੍ਹਾਂ ਕੋਈ ਗੱਲ ਨਹੀ ਕੀਤੀ ।ਉਨ੍ਹਾਂ ਕਿਹਾ ਕਿ ਇਸ ਪੋਸਟ ਸੰਬਧੀ ਉਸ ਦਾ ਕੋਈ ਵਾਹ ਵਾਸਤਾ ਨਹੀ ਹੈ।

ਉਨ੍ਹਾਂ ਪ੍ਰਿੰਟ ਅਤੇ ਸ਼ੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਬਿਨਾਂ ਪੁੱਛੇ ਅਜਿਹੀਆਂ ਪੋਸਟ ਨਾ ਪਾਈਆਂ ਜਾਣ।ਉਨ੍ਹਾਂ ਕਿਹਾ ਕਿ ਬਾਕੀ ਜੇਕਰ ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ, ਉਸ ਨੂੰ ਸਵੀਕਾਰ ਕਰਨ ਲਈ ਵਚਨਬਧ ਹੋਵੇਗਾਂ।ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਲਈ ਜਿਸ ਨੂੰ ਉਮੀਦਵਾਰ ਬਣਾਵੇਗੀ,ਉਸ ਦਾ ਡੱਟ ਕੇ ਸਹਿਯੋਗ ਕੀਤਾ ਜਾਵੇਗਾ।

ਇਕ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਰਗਰਮ ਆਗੂ ਰਮਨ ਨੰਦ ਲਾਲ ਚੌਧਰੀ ਨੇ ਸ਼ਪਸ਼ਟ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਹਿਤ ਵਿਦਾਨ ਸਭਾ ਹਲਕਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਸਾਡਾ ਚੌਧਰੀ ਪਰਿਵਾਰ ਪੂਰੇ ਉਤਸ਼ਾਹ ਨਾਲ ਹਿੱਸਾ ਲਵੇਗਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਸਮਰਥਕ ਤੇ ਹਲਕੇ ਦੇ ਵੋਟਰ ਹੁਣ ਤੋਂ ਹੀ ਸਾਨੂੰ ਹਰ ਤਰਾਂ ਦਾ ਸਹਿਯੋਗ ਦੇਣ ਹਿੱਤ ਵਚਨਵਧਤਾ ਪ੍ਰਗਟਾ ਰਹੇ ਹਨ।ਉਨ੍ਹਾਂ ਕਿਹਾ ਉਸ ਵੇਲੇ ਉਨ੍ਹਾਂ ਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ,ਜੱਦੋਂ ਉਨ੍ਹਾਂ ਦੇ ਮਹਿਰੂਮ ਦਾਦਾ ਜੀ ਦੇ ਸਿਆਸੀ ਕਾਰਜਕਾਲ ਦੀਆਂ ਗੱਲਾਂ ਕਰਦੇ ਹਨ ਅਤੇ ਸਾਨੂੰ ਵੀ ਪੂਰਾ ਉਤਸ਼ਾਹਿਤ ਕਰ ਰਹੇ ਹਨ।