ਵਿਧਾਇਕ ਦਿਨੇਸ਼ ਚੱਢਾ ਨੇ ਅੰਬੂਜਾ ਤੇ ਥਰਮਲ ਦੇ ਨਾਲ ਲੱਗਦੇ ਖੇਤਰਾਂ ਦਾ ਦੌਰਾ ਕੀਤਾ

172

ਵਿਧਾਇਕ ਦਿਨੇਸ਼ ਚੱਢਾ ਨੇ ਅੰਬੂਜਾ ਤੇ ਥਰਮਲ ਦੇ ਨਾਲ ਲੱਗਦੇ ਖੇਤਰਾਂ ਦਾ ਦੌਰਾ ਕੀਤਾ

ਬਹਾਦਰਜੀਤ ਸਿੰਘ /ਰੂਪਨਗਰ, 7 ਅਗਸਤ,2022

ਰੂਪਨਗਰ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਪ੍ਰਦੂਸ਼ਣ ਕੰਟਰੋਲ ਰੂਪਨਗਰ ਦੀ ਐਕਸ.ਈ.ਐਨ. ਕੰਵਲਦੀਪ ਕੌਰ ਦੀ ਟੀਮ ਦੇ ਨਾਲ ਮਿਲ ਕੇ ਅੰਬੂਜਾ ਅਤੇ ਥਰਮਲ ਪਲਾਂਟ ਘਨੌਲੀ ਦੇ ਨਾਲ ਲੱਗਦੇ ਖੇਤਰਾਂ ਦਾ ਸਾਂਝਾ ਦੌਰਾ ਕੀਤਾ ਗਿਆ।

ਐਡਵੋਕੇਟ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਅੰਬੂਜਾ ਅਤੇ ਥਰਮਲ ਪਲਾਂਟ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਇਨ੍ਹਾਂ ਫੈਕਟਰੀਆਂ ਕਾਰਨ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਲੋਕ ਕਾਫੀ ਸਮੇਂ ਤੋਂ ਇਸ ਸਮੱਸਿਆ ਨੂੰ ਲੈਕੇ ਉਨ੍ਹਾਂ ਦੇ ਰਾਬਤੇ ਵਿੱਚ ਸਨ ਜਿਸ ਕਾਰਨ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅੱਜ ਅਸੀਂ ਜਮੀਨੀ ਪੱਧਰ ਉੱਤੇ ਆਕੇ ਇਨ੍ਹਾਂ ਖੇਤਰਾਂ ਦਾ ਜਾਇਜ਼ਾ ਕੀਤਾ।

ਇਸ ਦੌਰੇ ਦੌਰਾਨ ਵਿਧਾਇਕ ਚੱਢਾ ਵਲੋਂ ਥਰਮਲ ਪਲਾਂਟ ਦੀਆਂ ਐਸ਼ ਡਾਇਕਾ ਜਿਸ ਦੇ ਵਿੱਚ ਕਰੀਬ 1 ਹਜ਼ਾਰ ਦੇ ਏਕੜ ਦੇ ਕਰੀਬ ਪਲਾਂਟਾਂ ਦੀ ਸਵਾਹ ਪਾਈ ਜਾਂਦੀ ਹੈ ਉਨ੍ਹਾਂ ਖੁਦ ਐਸ਼ ਡਾਇਕਾਂ ਦਾ ਜਾ ਕੇ ਜਾਇਜ਼ਾ ਲਿਆ ਗਿਆ।

ਵਿਧਾਇਕ ਦਿਨੇਸ਼ ਚੱਢਾ ਨੇ ਅੰਬੂਜਾ ਤੇ ਥਰਮਲ ਦੇ ਨਾਲ ਲੱਗਦੇ ਖੇਤਰਾਂ ਦਾ ਦੌਰਾ ਕੀਤਾ

ਉਨ੍ਹਾਂ ਇਸ ਦੌਰੇ ‘ਤੇ ਐਸ਼ ਡਾਇਕਾਂ ‘ਤੇ ਖਾਸ ਧਿਆਨ ਦਿੱਤਾ ਕਿ ਕਿੰਨੇ ਏਰੀਏ ਵਿੱਚ ਦਰੱਖਤ ਲੱਗੇ ਹੋਏ ਹਨ, ਕਿੰਨਾ ਹਰਿਆਲੀ ਭਰਿਆ ਹੈ ਤੇ ਕਿੰਨਾ ਬੰਜਰ ਪਿਆ ਹੈ। ਉਨਾਂ ਕਿਹਾ ਕਿ ਜਲਦ ਹੀ ਉਹ ਪ੍ਰਦੂਸ਼ਣ ਕੰਟਰੋਲ ਨਾਲ ਮਿਲ ਕੇ ਕੋਈ ਠੋਸ ਰਣਨੀਤੀ ਨੂੰ ਉਲੀਕਿਆਂ ਜਾਵੇਗਾ ਜਿਸ ਨਾਲ ਥਰਮਲ ਅਤੇ ਅੰਬੂਜਾ ਦੇ ਆਸ-ਪਾਸ ਪਿੰਡਾਂ ਵਿਚ ਪ੍ਰਦੂਸ਼ਣ ਨੂੰ ਰੋਕਿਆ ਜਾਵੇਗਾ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣਗੇ।

ਵਿਧਾਇਕ ਚੱਢਾ ਨੇ ਇੱਥੇ ਇਹ ਵੀ ਜ਼ਿਕਰ ਕੀਤਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਨੇ ਇਸ ਚੱਲ ਰਹੀਂ ਸਮੱਸਿਆ ਦੀ ਸੁਣਵਾਈ ਲਈ 8 ਤਰੀਕ ਨਿਸ਼ਚਿਤ ਕੀਤੀ ਗਈ ਹੈ ਤੇ ਸਬੰਧਿਤ ਇੰਡਸਟਰੀ ਨੂੰ ਸੁਣਵਾਈ ਲਈ ਬੁਲਾਇਆ ਗਿਆ ਹੈ।

ਇਸ ਮੌਕੇ ਪ੍ਰਦੂਸ਼ਣ ਕੰਟਰੋਲ ਬੋਰਡ ਰੂਪਨਗਰ ਟੀਮ, ਐਡਵੋਕੇਟ  ਸਤਨਾਮ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ  ਭਾਗ ਸਿੰਘ ਮਦਾਨ, ਅਮਨਦੀਪ ਸਿੰਘ ਅਤੇ ਅੰਬੂਜਾ ਸੀਮਿੰਟ ਫੈਕਟਰੀ ਤੋਂ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।