ਪਟਿਆਲਾ ਨਗਰ ਨਿਗਮ ਵੱਲੋਂ 6 ਤੋਂ 14 ਅਪਰੈਲ ਤੱਕ ਸ਼ਹਿਰ ਵਿੱਚ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ

242

ਪਟਿਆਲਾ ਨਗਰ ਨਿਗਮ ਵੱਲੋਂ 6 ਤੋਂ 14 ਅਪਰੈਲ ਤੱਕ ਸ਼ਹਿਰ ਵਿੱਚ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ

ਪਟਿਆਲਾ, 4 ਅਪ੍ਰੈਲ,2022

ਸਵੱਛਤਾ ਸਰਵੇਖਣ-2022 ਤਹਿਤ ਪਟਿਆਲਾ ਨੂੰ ਮੁੜ ਪੰਜਾਬ ਦਾ ਨੰਬਰ-1 ਸ਼ਹਿਰ ਬਣਾਉਣ ਲਈ ਸਮੂਹ ਨਾਗਰਿਕਾਂ ਨੂੰ ਸਫ਼ਾਈ ਰੱਖਣ ਦਾ ਪ੍ਰਣ ਲੈਣ ਦੇ ਨਾਲ-ਨਾਲ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਜਾਗਰੂਕ ਕੀਤਾ ਜਾਵੇਗਾ। ਸਾਰਿਆਂ ਦੇ ਸਹਿਯੋਗ ਨਾਲ ਹੀ ਪਟਿਆਲਾ ਰਾਸ਼ਟਰੀ ਪੱਧਰ ਦੀ ਸਫ਼ਾਈ ਰੈਂਕਿੰਗ ਵਿੱਚ ਚੰਗਾ ਰੈਂਕ ਹਾਸਿਲ ਕਰ ਸਕੇਗਾ। ਪਟਿਆਲਾ ਨਗਰ ਨਿਗਮ ਦੀ ਤਰਫੋਂ 6 ਤੋਂ 14 ਅਪ੍ਰੈਲ ਤੱਕ ਕਲੀਨ ਪਟਿਆਲਾ-ਗਰੀਨ ਪਟਿਆਲਾ ਮੁਹਿੰਮ ਤਹਿਤ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਟਾਪ ਕਰਨ ਵਾਲਿਆਂ ਨੂੰ 5100 ਰੁਪਏ ਅਤੇ ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਨੂੰ 2100 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਨਿਗਮ ਕਮਿਸ਼ਨਰ ਆਈ ਏ ਐਸ ਕੇਸ਼ਵ ਹਿੰਗੋਨੀਆ ਨੇ ਨਿਗਮ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 6 ਅਪ੍ਰੈਲ ਨੂੰ ਬੂਟੇ ਲਗਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ 10,000 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੁਹਿੰਮ ਵਿੱਚ ਸ਼ਹਿਰ ਦੇ ਕਈ ਸਕੂਲ, ਕਾਲਜ ਅਤੇ ਸਮਾਜ ਸੇਵੀ ਸੰਸਥਾਵਾਂ ਹਿੱਸਾ ਲੈਣਗੀਆਂ। ਇਸ ਮੁਹਿੰਮ ਵਿੱਚ ਜੰਗਲਾਤ ਵਿਭਾਗ ਨੂੰ ਵੀ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ। 7 ਅਪ੍ਰੈਲ ਨੂੰ ਸ਼੍ਰਮਦਾਨ ਮੁਹਿੰਮ ਸ਼ੁਰੂ ਹੋਵੇਗੀ। ਇਸ ਤਹਿਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਸੜਕ ਕਿਨਾਰੇ ਪਲਾਸਟਿਕ ਦੇ ਲਿਫ਼ਾਫ਼ੇ ਆਦਿ ਇਕੱਠੇ ਕਰਨਗੀਆਂ। ਇਸੇ ਦਿਨ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਸਫ਼ਾਈ ਵਿਸ਼ੇ ’ਤੇ ਪੇਂਟਿੰਗ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ।

ਕਲੀਨ ਪਟਿਆਲਾ-ਗਰੀਨ ਪਟਿਆਲਾ ਮੁਹਿੰਮ ਤਹਿਤ 9 ਅਪ੍ਰੈਲ ਨੂੰ ਸਵੇਰੇ 6.30 ਵਜੇ ਬਾਰਾਂਦਰੀ ਗਾਰਡਨ ਵਿੱਚ ਸੀਨੀਅਰ ਸਿਟੀਜਨ ਵੱਲੋਂ ਦੋ ਕਿਲੋਮੀਟਰ ਲੰਬੀ ਸਪੀਡ ਸੈਰ ਕਰਕੇ ਸ਼ਹਿਰਵਾਸੀਆ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

ਪਟਿਆਲਾ ਨਗਰ ਨਿਗਮ ਵੱਲੋਂ 6 ਤੋਂ 14 ਅਪਰੈਲ ਤੱਕ ਸ਼ਹਿਰ ਵਿੱਚ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ
MC Patiala

11 ਅਪ੍ਰੈਲ ਨੂੰ ਘਰ, ਰੈਸਟੋਰੈਂਟ, ਹੋਟਲ ਜਾਂ ਮੈਰਿਜ ਪੈਲੇਸ ਆਦਿ ਵਿੱਚ ਪੈਦਾ ਹੋਣ ਵਾਲੇ ਕੂੜੇ ਨੂੰ ਸੰਭਾਲਣ ਸਬੰਧੀ ਸ਼ਹਿਰ ਦੇ ਵੱਖ-ਵੱਖ ਕਾਲਜਾਂ ਵਿੱਚ ਨਾਟਕ ਖੇਡਿਆ ਜਾਵੇਗਾ। ਸਮੂਹ ਸ਼ਹਿਰ ਵਾਸੀਆਂ ਨੂੰ ਉਕਤ ਮੁਹਿੰਮ ਦਾ ਹਿੱਸਾ ਬਣਾਉਣ ਲਈ 13 ਅਪ੍ਰੈਲ ਨੂੰ ਇੱਕ ਮਿੰਨੀ ਮੈਰਾਥਨ ਕਰਵਾਈ ਜਾਵੇਗੀ, ਜਿਸ ਵਿੱਚ ਕੋਈ ਵੀ ਸ਼ਹਿਰ ਵਾਸੀ ਹਿੱਸਾ ਲੈ ਸਕਦਾ ਹੈ। ਮੈਰਾਥਨ ਵਿੱਚ ਭਾਗ ਲੈਣ ਵਾਲੇ ਹਰੇਕ ਮੈਂਬਰ ਨੂੰ ਨਿਗਮ ਵੱਲੋਂ ਇੱਕ ਟੀ-ਸ਼ਰਟ ਦਿੱਤੀ ਜਾਵੇਗੀ। ਮੁਹਿੰਮ ਦੇ ਆਖਰੀ ਦਿਨ 14 ਅਪ੍ਰੈਲ ਨੂੰ ਨਾਰਥ ਜ਼ੋਨ ਕਲਚਰ ਸੈਂਟਰ (ਐਨ.ਜ਼ੈਡ.ਸੀ.ਸੀ.) ਵਿਖੇ ਰੰਗਾਰੰਗ ਸ਼ੋਅ ਦਾ ਆਯੋਜਨ ਕਰਕੇ ਸ਼ਹਿਰੀਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ ਜਾਵੇਗਾ।    

ਸ਼ਹਿਰ ਦੀਆਂ ਵੱਖ-ਵੱਖ ਸੜਕਾਂ ‘ਤੇ ਜਿੱਥੇ ਕਿਤੇ ਵੀ ਕੂੜਾ ਡੰਪ ਕੀਤਾ ਜਾ ਰਿਹਾ ਹੈ, ਉਸ ਦੀ ਸ਼ਨਾਖਤ ਕਰਕੇ ਸਾਫ਼-ਸਫ਼ਾਈ ਕੀਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਦੇ ਬੈਠਣ ਲਈ ਘੱਟੋ-ਘੱਟ ਦੋ ਬੈਂਚ, ਬੂਟੇ ਆਦਿ ਵੀ ਲਗਾਏ ਜਾਣਗੇ, ਤਾਂ ਜੋ ਭਵਿੱਖ ‘ਚ ਕੋਈ ਵਿਅਕਤੀ ਇਹਨਾਂ ਥਾਵਾਂ ‘ਤੇ ਕੂੜਾ ਡੰਪ ਕਰਨ ਦੀ ਗ਼ਲਤੀ ਨਾ ਕਰੇ |

ਨਿਗਮ ਕਮਿਸ਼ਨਰ ਅਨੁਸਾਰ ਉਕਤ ਮੁਹਿੰਮ ਦੇ ਕਿਸੇ ਵੀ ਮੁਕਾਬਲੇ ਵਿਚ ਭਾਗ ਲੈ ਕੇ ਪਹਿਲੇ ਸਥਾਨ ‘ਤੇ ਆਉਣ ਵਾਲੇ ਨੂੰ 51 ਸੌ, ਦੂਜੇ ਜਾਂ ਤੀਜੇ ਸਥਾਨ ‘ਤੇ ਆਉਣ ਵਾਲੇ ਨੂੰ 21 ਸੌ ਅਤੇ 11 ਸੌ ਦਾ ਨਕਦ ਇਨਾਮ ਦਿੱਤਾ ਜਾਵੇਗਾ |

ਪਟਿਆਲਾ ਨਗਰ ਨਿਗਮ ਵੱਲੋਂ 6 ਤੋਂ 14 ਅਪਰੈਲ ਤੱਕ ਸ਼ਹਿਰ ਵਿੱਚ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀI ਦੂਜੇ ਪਾਸੇ ਮੇਅਰ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਫਾਈ ਪ੍ਰਤੀ ਜਾਗਰੂਕ ਹੋਣ ਅਤੇ ਨਗਰ ਨਿਗਮ ਦੀ ਸਫਾਈ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਦੇ ਨਾਲ ਹੀ ਹਰ ਸ਼ਹਿਰ ਵਾਸੀ ਨੂੰ ਉਪਰੋਕਤ ਸਫਾਈ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਸਫਾਈ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।