ਈ-ਸਟੈਂਪ ਦੀ ਵੱਧ ਫ਼ੀਸ ਵਸੂਲੀ ਕਰਨ ਵਾਲੇ ਸਟੈਂਪ ਵੈਡਰ ‘ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਕਾਰਵਾਈ

174

ਈ-ਸਟੈਂਪ ਦੀ ਵੱਧ ਫ਼ੀਸ ਵਸੂਲੀ ਕਰਨ ਵਾਲੇ ਸਟੈਂਪ ਵੈਡਰ ‘ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਕਾਰਵਾਈ

ਪਟਿਆਲਾ, 7 ਸਤੰਬਰ,2022:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਈ-ਸਟੈਂਪਿੰਗ ਦੀ ਵੱਧ ਫ਼ੀਸ ਵਸੂਲਣ ਦੀਆਂ ਮਿਲੀਆਂ ਸ਼ਿਕਾਇਤਾਂ ਉਤੇ ਕਰਵਾਈ ਕਰਦਿਆਂ ਅੱਜ ਤਹਿਸੀਲਦਾਰ ਪਟਿਆਲਾ ਰਣਜੀਤ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸਟੈਂਪ ਵੈਡਰਾਂ ਦੀ ਜਾਂਚ ਕੀਤੀ ਗਈ ਅਤੇ ਈ-ਸਟੈਂਪਿੰਗ ਡਿਊਟੀ ਦੀ ਵੱਧ ਵਸੂਲੀ ਕਰਨ ਵਾਲੇ ਸਟੈਂਪ ਵੈਡਰ ਉਤੇ ਨਿਯਮਾਂ ਅਨੁਸਾਰ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ ਹੈ।

ਸਾਕਸ਼ੀ ਸਾਹਨੀ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸਟੈਂਪ ਵੈਡਰ ਵੱਧ ਫ਼ੀਸ ਵਸੂਲ ਕਰਦਾ ਹੈ ਤਾਂ ਉਸ ਦੀ ਸੂਚਨਾ ਡਿਪਟੀ ਕਮਿਸ਼ਨਰ ਦਫ਼ਤਰ, ਐਸ.ਡੀ.ਐਮ. ਦਫ਼ਤਰ ਜਾਂ ਤਹਿਸੀਲਦਾਰ ਕੋਲੋ ਕੀਤੀ ਜਾਵੇ ਤਾਂ ਜੋ ਵੱਧ ਫ਼ੀਸ ਵਸੂਲਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।

ਈ-ਸਟੈਂਪ ਦੀ ਵੱਧ ਫ਼ੀਸ ਵਸੂਲੀ ਕਰਨ ਵਾਲੇ ਸਟੈਂਪ ਵੈਡਰ 'ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਕਾਰਵਾਈ

ਇਸ ਮੌਕੇ ਤਹਿਸੀਲਦਾਰ ਪਟਿਆਲਾ ਰਣਜੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਢਿੱਲੋਂ ਨੇ ਸ਼ਿਕਾਇਤ ਕੀਤੀ ਸੀ ਕਿ ਸਟੈਂਪ ਵੈਡਰ 50 ਰੁਪਏ ਦੀ ਈ-ਸਟੈਂਪਿੰਗ ਲਈ 100 ਰੁਪਏ ਲੈ ਰਿਹਾ ਹੈ ਜਿਸ ਉਤੇ ਕਾਰਵਾਈ ਕਰਦਿਆਂ ਸਟੈਂਪ ਵੈਡਰ ਦੀ ਮੌਕੇ ਉਤੇ ਜਾ ਕੇ ਜਾਂਚ ਕੀਤੀ ਗਈ ਤਾਂ ਉਹ ਵੱਧ ਵਸੂਲੀ ਕਰਦਾ ਪਾਇਆ ਗਿਆ, ਉਥੇ ਹਾਜ਼ਰ ਗੁਰਨਾਮ ਸਿੰਘ ਨੇ ਵੀ 50 ਰੁਪਏ ਵਾਲੀ ਈ-ਸਟੈਂਪਿੰਗ ਦੀ 100 ਰੁਪਏ ਫ਼ੀਸ ਅਦਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਦੋਨਾਂ ਸ਼ਿਕਾਇਤਾਂ ਦੇ ਆਧਾਰ ਉਤੇ ਸਟੈਂਪ ਵੈਡਰ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਤਹਿਸੀਲਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਈ-ਸਟੈਂਪ ਸੇਵਾ ਕੇਂਦਰ ਅਤੇ ਸਟਾਕ ਹੋਲਡਿੰਗ ਕਾਰਪੋਰੇਸ਼ਨ ਦੇ ਅਧਿਕਾਰਤ ਬੈਂਕਾਂ ਤੋਂ ਨਿਸ਼ਚਿਤ ਫ਼ੀਸ ਉਤੇ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਰਧਾਰਤ ਫ਼ੀਸ ਤੋਂ ਵੱਧ ਵਸੂਲਣ ਵਾਲਿਆਂ ਦਾ ਲਾਇਸੈਂਸ ਰੱਦ ਕਰਨ ਸਮੇਤ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।